Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਚਿੰਨਮਯ ਮਿਸ਼ਨ ਗੁਰਦਾਸਪੁਰ ਵੱਲੋਂ ਵਿਧਵਾ/ਬੇਸਹਾਰਾ ਅੋਰਤਾ ਨੂੰ ਆਤਮ ਨਿਰਭਰ ਬਨ੍ਹਾਉਣ ਦੇ ਮਕਸਦ ਨਾਲ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ

ਚਿੰਨਮਯ ਮਿਸ਼ਨ ਗੁਰਦਾਸਪੁਰ ਵੱਲੋਂ ਵਿਧਵਾ/ਬੇਸਹਾਰਾ ਅੋਰਤਾ ਨੂੰ ਆਤਮ ਨਿਰਭਰ ਬਨ੍ਹਾਉਣ ਦੇ ਮਕਸਦ ਨਾਲ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ

ਗੁਰਦਾਸਪੁਰ 10 ਜਨਵਰੀ ( ਅਸ਼ਵਨੀ ) :- ਚਿੰਨਮਯ ਮਿਸ਼ਨ ਗੁਰਦਾਸਪੁਰ ਵੱਲੋਂ ਵਿਧਵਾ/ਬੇਸਹਾਰਾ ਅੋਰਤਾ ਨੂੰ ਆਤਮ ਨਿਰਭਰ ਬਨ੍ਹਾਉਣ ਦੇ ਮਕਸਦ ਨਾਲ 14 ਵੇਂ ਸਾਲ ਦਾ 9 ਵਾਂ ( 165 ਵਾਂ ) ਮਾਸਿਕ ਰਾਸ਼ਨ ਵੰਡ ਸਮਾਗਮ ਸਥਾਨਕ ਕਾਮਰੇਡ ਰਾਮ ਸਿੰਘ ਦੱਤ ਹਾਲ ਵਿੱਚ ਕਰਵਾਇਆ ਗਿਆ । ਇਸ ਦੋਰਾਨ 90 ਅੋਰਤਾ ਨੂੰ 45-45 ਦੇ ਗਰੁਪ ਬਨਾਂ ਕੇ ਕਰੋਨਾ ਮਹਾਮਾਰੀ ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਕ-ਇਕ ਹਜ਼ਾਰ ਰੁਪਏ ਦੇ ਮੁੱਲ ਦਾ ਰਾਸ਼ਨ ਦਿੱਤਾ ਗਿਆ । ਪਹਿਲੇ ਸੈਸ਼ਨ ਦੇ ਮੁੱਖ ਮਹਿਮਾਨ ਦੇ ਤੋਰ ਤੇ ਚਿੰਨਮਯ ਮਿਸ਼ਨ ਗੁਰਦਾਸਪੁਰ ਦਾ ਬੀਜ ਬੀਜਣ ਵਾਲੇ ਅਤੇ ਮਿਸ਼ਨ ਦੇ ਰਾਹ ਦਸੇਰੇ ਪ੍ਰੋਫੈਸਰ ਐਸ ਐਨ ਜੋਸ਼ੀ ਜੋਕਿ ਚਿੰਨਮਯ ਮਿਸ਼ਨ ਅੰਮ੍ਰਿਤਸਰ ਦੇ ਟ੍ਰਸਟੀ ਹਨ ਅਪਣੀ ਧਰਮ-ਪਤਨੀ ਦੇ ਨਾਲ ਹਾਜ਼ਰ ਹੋਏ ।ਇਸ ਮੋਕਾ ਤੇ ਉਹਨਾਂ ਚਿੰਨਮਯ ਮਿਸ਼ਨ ਦੇ ਕੰਮਾਂ ਤੇ ਤੱਸਲੀ ਦਾ ਪ੍ਰਗਟਾਵਾ ਕੀਤਾ ਅਤੇ ਚਿੰਨਮਯ ਮਿਸ਼ਨ ਗੁਰਦਾਸਪੁਰ ਨੂੰ ਹਮੇਸ਼ਾ ਸਹਿਯੋਗ ਕਰਦੇ ਰਹਿਣ ਦਾ ਵਾਅਦਾ ਕਰਦੇ ਹੋਏ 21 ਹਜ਼ਾਰ ਰੁਪਈਆ ਦੀ ਸਹਾਇਤਾ ਕੀਤੀ ।ਡਾਕਟਰ ਹਰਜੋਤ ਬੱਬਰ ਵੀ ਇਸ ਮੋਕਾ ਤੇ ਹਾਜ਼ਰ ਹੋਏ ਤੇ ਉਹਨਾਂ ਆਪਣੇ ਇਮੇਜਨ ਡਾਇਗੋਨਸਟਿਕ ਸੈਂਟਰ ਉੱਪਰ ਬੇਆਸਰਾ ਤੇ ਗਰੀਬ ਵਿਧਵਾ ਅੋਰਤਾ ਨੂੰ ਮੁਫ਼ਤ ਸੇਵਾ ਦੇਣ ਦਾ ਵਾਅਦਾ ਕੀਤਾ ਅਤੇ 12 ਪਾਸ ਬਚਿਆਂ ਨੂੰ ਮੁਫ਼ਤ ਐਕਸ-ਰੇ , ਐਮ ਆਰ ਆਈ ਅਤੇ ਸੀ ਟੀ ਸਕੈਨ ਆਦਿ ਦੀ ਟਰੇਨਿੰਗ ਦੇ ਕੇ ਨੋਕਰੀਆ ਤੇ ਲਗਵਾਉਣ ਦਾ ਭਰੋਸਾ ਵੀ ਡਾਕਟਰ ਬੱਬਰ ਨੇ ਦਿੱਤਾ । ਗਰੀਬ ਤੇ ਬੇਆਸਰਾ ਵਿਧਵਾ ਅੋਰਤਾ ਨੂੰ ਕੰਬਲ਼ ਵੀ ਵੰਡੇ ਗਏ । ਡਾਕਟਰ ਚਰਨ ਦਾਸ ਸ਼ਾਸਤਰੀ ਅਤੇ ਪ੍ਰੇਮ ਖੋਸਲਾ ਨੇ ਵੀ ਇਸ ਮੋਕਾ ਤੇ ਸਹਿਯੋਗ ਕੀਤਾ । ਇਸ ਮੋਕਾ ਤੇ ਅਨੂਰਧ ਸ਼ਰਮਾ ( ਪੋਤਰੇ ਡਾਕਟਰ ਸੀ ਡੀ ਸ਼ਾਸਤਰੀ ) ਆਪਣੀ ਪਤਨੀ ਸਮੇਤ ਸਮਾਗਮ ਵਿੱਚ ਹਾਜ਼ਰ ਹੋਏ ਤੇ ਉਹਨਾਂ ਨੇ ਗਰੀਬ ਤੇ ਵਿਧਵਾ ਅੋਰਤਾ ਨੂੰ ਕੰਬਲ਼ ਵੰਡੇ ।
ਹੀਰਾ ਅਰੋੜਾ ਪ੍ਰਧਾਨ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਮਿਸ਼ਨ ਦੇ ਸੰਕਲਪ ਸਭ ਨੂੰ ਸਾਰਾ ਸਮਾਂ ਵੱਧ ਤੋ ਵੱਧ ਸਮੇਂ ਦੇ ਲਈ ਖ਼ੁਸ਼ੀ ਦੇਣ ਨੂੰ ਦੁਹਰਾਇਆ ਤੇ ਮਿਸ਼ਨ ਦੇ ਕੰਮਾਂ ਤੇ ਚਾਨਣਾ ਪਾਇਆ । ਕੇ ਕੇ ਸ਼ਰਮਾ ਵੱਲੋਂ ਫ਼ੋਨ ਰਾਹੀਂ ਬੇਆਸਰਾ ਅੋਰਤਾ ਨੂੰ ਆਤਮ ਨਿਰਭਰ ਬਨਾਉਣ ਲਈ ਕੀਤੇ ਜਾਂਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਸਮੂਹ ਪਿ੍ਰੰਟ ਤੇ ਬਿਜਲਈ ਮੀਡੀਆ ਦੇ ਨਾਲ-ਨਾਲ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸਮਾਗਮ ਦੇ ਅੰਤ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਕਾਰਜਕਾਰੀ ਮੈਂਬਰ ਅਤੇ ਦਾਨਵੀਰ ਮਦਨ ਗੁਪਤਾ ਦੇ ਪਿੱਛਲੇ ਦਿਨੀਂ ਅਕਾਲ ਚਲਾਨਾਂ ਕਰ ਜਾਣ ਤੇ ਸੋਗ ਪ੍ਰਸਤਾਵ ਪਾਸ ਕਰਕੇ ਉਹਨਾਂ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ ਗਈਆ ।