Prime Punjab Times

Latest news
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦੇ ਰੋਸ 'ਚ ਗੜ੍ਹਦੀਵਾਲਾ ਰਿਹਾ ਮੁਕੰਮਲ ਬੰਦ,ਮੁੱਖ ਮੰਤਰੀ ਦੇ ਨਾਮ ਐੱਸ.ਐਚ.ਓ ਧੂਤ ਨੂ... ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੀ ਗੜ੍ਹਦੀਵਾਲਾ ਵਿਖੇ ਹੋਈ ਅਹਿਮ ਮੀਟਿੰਗ *ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ* ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਬਣੇ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ 34 ਸਕੂਲੀ ਬੱਸਾਂ ਦੀ ਜਾਂਚ, 6 ਦੇ ਚਲਾਨ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਦਸੂਹਾ ਦੇ ਫਰਦ ਕੇਂਦਰ ਵਿਖੇ ਕੰਪਿਊਟਰ ਆਪਰੇਟਰਾਂ ਵੱਲੋਂ ਆਰਥੀ ਫੂਕ ਮੁਜਾਰਾ ਕਰਕੇ ਸਰਕਾਰ ਖਿਲਾਫ ਕੀਤੀ ਗਈ ਨਾਰੇਬਾਜ਼ੀ
ADVERTISEMENT
You are currently viewing ਵੱਡਾ ਵਿਵਾਦ.! ਕਮਾਂਡੋ ਦੇ ਦੋ ਸਬ-ਇੰਸਪੈਕਟਰਾਂ ਵੱਲੋਂ ਪੱਤਰਕਾਰ ਦੀ ਸੜਕ ‘ਤੇ ਕੁੱਟਮਾਰ : FIR ਦਰਜ

ਵੱਡਾ ਵਿਵਾਦ.! ਕਮਾਂਡੋ ਦੇ ਦੋ ਸਬ-ਇੰਸਪੈਕਟਰਾਂ ਵੱਲੋਂ ਪੱਤਰਕਾਰ ਦੀ ਸੜਕ ‘ਤੇ ਕੁੱਟਮਾਰ : FIR ਦਰਜ

ਬਟਾਲਾ 6 ਅਗਸਤ (ਅਵਿਨਾਸ਼ ਸ਼ਰਮਾ)

: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਹਲਚਲ ਮਚਾ ਦਿੱਤੀ ਹੈ, ਜਿਸ ਵਿੱਚ ਦੋ ਸਬ-ਇੰਸਪੈਕਟਰਾਂ ਵੱਲੋਂ ਡੇਰਾ ਰੋਡ ‘ਪ੍ਰਾਇਮ ਹੋਟਲ’ ਦੇ ਬਾਹਰ ਇੱਕ ਪੱਤਰਕਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।

ਇਸ ਘਟਨਾ ਬਾਰੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਮਾਮਲਾ 2 ਅਗਸਤ ਦਾ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਸਬ-ਇੰਸਪੈਕਟਰ ਯੂਨੀਫਾਰਮ ਵਿੱਚ ਹੈ ਜਦਕਿ ਦੂਜਾ ਸਿਵਲ ਕੱਪੜਿਆਂ ਵਿੱਚ।

ਕਿਉਂ ਹੋਇਆ ਵਿਵਾਦ.. ?

ਪ੍ਰਾਪਤ ਜਾਣਕਾਰੀ ਮੁਤਾਬਕ, ਪੀੜਤ ਪੱਤਰਕਾਰ ਬਲਵਿੰਦਰ ਭੱਲਾ ਨੇ ਪੁੱਛਿਆ ਗਿਆ ਕਿ ਉਹ ਬਟਾਲਾ ਇਲਾਕੇ ਨਾਲ ਸੰਬੰਧਤ ਨਹੀਂ ਲੱਗਦੇ। ਇਸ ਗੱਲ ਨੂੰ ਲੈ ਕੇ ਤਣਾਅ ਵਧਿਆ ਅਤੇ ਦੋਵੇਂ ਮਨਦੀਪ ਸਿੰਘ ਅਤੇ ਸੁਰਜੀਤ ਸਿੰਘ ਸਬ-ਇੰਸਪੈਕਟਰਾਂ ਨੇ ਪੱਤਰਕਾਰ ਨੂੰ ਬੇਦਰਦੀ ਨਾਲ ਮਾਰਿਆ-ਪੀਟਿਆ।

ਕਾਰਵਾਈ ਦੀ ਸ਼ੁਰੂਆਤ – FIR ਦਰਜ

ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਦੋਵੇਂ ਸਬ-ਇੰਸਪੈਕਟਰ ਬਠਿੰਡਾ ਦੇ ਸਿਫ਼ਤ ਕਮਾਂਡੋ ਯੂਨਿਟ ਨਾਲ ਸਬੰਧਿਤ ਹਨ ਅਤੇ ਬਟਾਲਾ ਵਿੱਚ ਲਾ ਐਂਡ ਆਰਡਰ ਡਿਊਟੀ ਲਈ ਆਏ ਹੋਏ ਸਨ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀਆਂ ਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਗਈ ਹੈ।

ਬਟਾਲਾ ਪੁਲਿਸ ਇਸ ਕੁੱਟਮਾਰ ਮਾਮਲੇ ਦੀ ਵੱਖਰੇ ਤੌਰ ‘ਤੇ ਕਾਰਵਾਈ ਕਰ ਰਹੀ ਹੈ, ਜਦਕਿ ਡਿਪਾਰਟਮੈਂਟਲ ਕਾਰਵਾਈ ਲਈ ਬਠਿੰਡਾ ਕਮਾਂਡਰ ਸਾਹਿਬ ਨੂੰ ਲਿਖਤੀ ਰਿਪੋਰਟ ਭੇਜ ਦਿੱਤੀ ਗਈ ਹੈ।

ਇਸ ਘਟਨਾ ਨੇ ਨਾ ਸਿਰਫ਼ ਪੱਤਰਕਾਰਾਂ ਵਿੱਚ ਗੁੱਸੇ ਦੀ ਲਹਿਰ ਪੈਦਾ ਕੀਤੀ ਹੈ ਬਲਕਿ ਪੁਲਿਸ ਡਿਪਾਰਟਮੈਂਟ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।