Prime Punjab Times

Latest news
ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ
ADVERTISEMENT
You are currently viewing ਡੀ.ਏ.ਵੀ.ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਇਨਵੈਸਚਰ ਸੈਰਾਮਨੀ ਦਾ ਆਯੋਜਨ

ਡੀ.ਏ.ਵੀ.ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਇਨਵੈਸਚਰ ਸੈਰਾਮਨੀ ਦਾ ਆਯੋਜਨ

ਗੜ੍ਹਦੀਵਾਲਾ (ਚੌਧਰੀ)

: ਲਾਲਾ ਜਗਤ ਨਾਰਾਇਣ ਡੀ.ਏ.ਵੀ. ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਨ ਦੀ ਅਗਵਾਈ ਹੇਠ ਇਨਵੈਸਚਰ ਸੈਰਾਮਨੀ ਦਾ ਆਯੋਜਨ ਕੀਤਾ ਗਿਆ । ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਮੌਕੇ ਤੇ ਵਧਾਈ ਵੀ ਦਿੱਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਹਰ ਮੌਕੇ ਤੇ ਵੱਧ ਚੜ ਕੇ ਹਿੱਸਾ ਲੈਣ।

ਇਸ ਸੈਰਾਮਨੀ ਵਿੱਚ ਹੈਡ ਗਰਲ ਜਸ਼ਨਪ੍ਰੀਤ ਕੌਰ, ਹੈਡ ਬੇਆਏ ਨਵਜੋਤ ਸਿੰਘ, ਹੈਡ ਸਪੋਰਟਸ ਬੋਆਏ ਰਵਜੋਤ ਸਿੰਘ, ਹੈਡ ਸਪੋਰਟਸ ਗਰਲ ਪਲਕ ਕੌਸ਼ਲ ਚੁਣੇ ਗਏ ਅਤੇ ਬਾਕੀ ਹਾਊਸ ਕੈਪਟਨ, ਵਾਈਸ ਕੈਪਟਨ ਤੇ ਪ੍ਰੀਫੈਕਟਸ ਨੂੰ ਬੈਂਚ ਅਤੇ ਸੈਸੇ ਪਹਿਨਾਏ ਗਏ। ਹੈਡ ਗਰਲ ਜਸ਼ਨਪ੍ਰੀਤ ਕੌਰ ਸਮੇਤ ਬਾਕੀ ਸਾਰੇ ਕੈਪਟਨਸ ਅਤੇ ਪ੍ਰੀਫੈਕਟਸ ਨੇ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਸੋਹ ਵੀ ਚੁੱਕੀ।

ਇਨਵੈਸਚਰ ਸੈਰਾਮਨੀ ਦਾ ਆਯੋਜਨ ਪਹਿਲੇ ਸਦਨ ਗੰਗਾ ਸਦਨ ਦੇ ਦੁਆਰਾ ਕਰਵਾਇਆ ਗਿਆ ਜਿਸ ਦੇ ਹਾਊਸ ਇੰਚਾਰਜ ਮੈਡਮ ਕਨਿਕਾ ਸਨ, ਸਟੇਜ ਮੈਡਮ ਰੀਤੂ ਬਾਲਾ ਦੇ ਦੁਆਰਾ ਸੰਭਾਲੀ ਗਈ ਅਤੇ ਇਨਵੈਸਚਰ ਸੈਰਾਮਨੀ ਦਾ ਸਾਰਾ ਪ੍ਰੋਗਰਾਮ ਐਕਟੀਵਿਟੀ ਚਾਰਜ ਮੈਡਮ ਰਮਨਦੀਪ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਤੇ ਬਾਕੀ ਸਾਰੇ ਹਾਊਸ ਦੇ ਇੰਚਾਰਜ ਅਤੇ ਮੈਂਬਰ ਹਾਜ਼ਰ ਸਨ।

ਪਹਿਲਾ ਸਦਨ ਗੰਗਾ ਸਦਨ ਜਿਸ ਦੇ ਕੈਪਟਨ ਉਸਮੀਤ ਕੌਰ ਵਾਈਸ ਕੈਪਟਨ ਲਕਸ਼ ਵਰਮਾ ਨੂੰ ਚੁਣਿਆ ਗਿਆ, ਇਸ ਦੇ ਇਲਾਵਾ ਸਦਨ ਦੇ ਵਿਚ ਨਮਨ, ਅੰਮ੍ਰਿਤਜੋਤ ਸਿਮਰਦੀਪ ਕੌਰ ਭਾਰਤੀ ਇਸ਼ਕਾ ਨਵਿਆ, ਅਵਨੀਤ, ਏਕਮ ਪ੍ਰੀਤ, ਰਾਧਿਕਾ ਰਣਜੋਤ ਕੌਰ ਪ੍ਰੀਫੈਕਟ ਵੀ ਚੁਣੇ ਗਏ ।

ਦੂਸਰਾ ਸਦਰ ਯਮੁਨਾ ਸਦਨ ਜਿਸ ਵਿੱਚ ਕੈਪਟਨ ਜਸ਼ਨਪ੍ਰੀਤ ਕੌਰ ਅਤੇ ਵਾਈਸ ਕੈਪਟਨ ਕੁਲਵੀਰ ਸਿੰਘ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਈਸ਼ਾ ਤਾਨੀਆ ਸਤਿੰਦਰ, ਅਵਨੀਤ, ਕ੍ਰਾਂਤੀ ਦਿਵਿਆ, ਲਿਜਾ, ਅਨੁਜ ਗੌਤਮ, ਕੇਸਵ ਠਾਕੁਰ, ਇਸ਼ਾਤ ਰਾਣਾ ਪ੍ਰੀਫੈਕਟ ਚੁਣੇ ਗਏ।

ਤੀਸਰਾ ਸਦਨ ਰਾਵੀ ਸਦਨ ਸੀ ਜਿਸ ਵਿੱਚ ਕੈਪਟਨ ਸੁਖਜਿੰਦਰ ਸਿੰਘ ਵਾਈਸ ਕੈਪਟਨ ਏਕਮ ਜੋਤ ਨੂੰ ਚੁਣਿਆ ਗਿਆ ਇਸ ਦੇ ਇਲਾਵਾ ਸਦਨ ਵਿਚ ਗਗਨ, ਲਵਪ੍ਰੀਤ, ਹਰਮੀਤ, ਨਕਸ਼, ਅਰਮਾਨ ਗੌਰਵ ਸਾਨੂੰ, ਅੰਸ਼, ਪ੍ਰੀਤ, ਵਿਨਾਇਕ, ਲੱਰੀਕਾ ਪ੍ਰੀਫੈਕਟ ਵੀ ਚੁਣੇ ਗਏ।

ਚੌਥਾ ਸਦਨ ਸਤਲੁਜ ਸਦਨ ਜਿਸ ਵਿੱਚ ਕੈਪਟਨ ਯਸ਼ਨਪ੍ਰੀਤ ਸਿੰਘ ਅਤੇ ਵਾਈਸ ਕੈਪਟਨ ਸੇਹਾਲੀ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਸਦਨ ਦੇ ਵਿੱਚ ਦਿਲਪ੍ਰੀਤ ਸਿੰਘ, ਸੁਖਚੈਨ ਸਿੰਘ, ਚਾਨਿਸ, ਸਿਮਰਨ, ਸੁਖਜੀਤ ਜੈਵਰਧਨ, ਮਨਜੋਤ, ਵਿਰਾਟ ਆਸੀਮਾ, ਸ਼ਖਸਮ ਪ੍ਰੀਫੈਕਟ ਵੀ ਚੁਣੇ ਗਏ |

ਇਨਵੈਸਚਰ ਸੈਰਾਮਨੀ ਵਿਚ ਵਿਦਿਆਰਥੀਆਂ ਨੂੰ ਪਰੇਡ ਦੀ ਸਿਖਲਾਈ ਮੈਡਮ ਮਨਪ੍ਰੀਤ ਕੌਰ ਡੀ.ਪੀ.ਆਈ ਅਤੇ ਸਰ ਰਮਨਦੀਪ ਸਿੰਘ ਡੀ.ਪੀ.ਆਈ ਦੁਆਰਾ ਦਿੱਤੀ ਗਈ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਸਾਰੇ ਵਿਦਿਆਰਥੀਆ ਨੂੰ ਪ੍ਰੇਰਨਾ ਦਿੱਤੀ ਕਿ ਉਹ ਹਰ ਅਵਸਰ ਵਿੱਚ ਹਮੇਸ਼ਾ ਅੱਗੇ ਹੋ ਕੇ ਭੂਮਿਕਾ ਨਿਭਾਉਣ ਅਤੇ ਨਾਲੇ ਨਾਲ ਆਪਣੀ ਪੜ੍ਹਾਈ ਨੂੰ ਵੀ ਬਾਖੂਬੀ ਪੂਰਾ ਕਰਨ ਤਾਂ ਹੀ ਉਹ ਆਪਣੇ ਜੀਵਨ ਵਿੱਚ ਮਿਥੇ ਹੋਏ ਲਕਸ਼ ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ।

error: copy content is like crime its probhihated