Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ ਗੜ੍ਹਦੀਵਾਲਾ ਜ਼ੋਨ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਹਾਸਲ ਕੀਤਾ ਪਹਿਲਾ ਸਥਾਨ, DAV ਪਬਲਿਕ ਸਕੂਲ ਦੇ ਦੋ... KMS ਕਾਲਜ ਦੇ ‘ਡਾ. ਸ਼ਬਨਮ ਕੌਰ ਹੋਟਲ ਮੈਨੇਜਮੈਂਟ ਵਿਭਾਗ’ ਦਾ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਉਦਘਾਟਨ  *श्री कृष्ण जन्माष्टमी महोत्सव सबंधी कार्ड रिलीज ,1 से 4 सितंबर तक श्री कृष्ण कथा व जन्मोत्सव मनाया ... ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ...
ADVERTISEMENT
You are currently viewing ਦੀਨਾਨਗਰ ਵਿੱਚ ਰਾਵਣ,ਮੇਘਨਾਦ ਅਤੇ ਕੁੰਭਕਰਨ ਦੇ  ਫੂਕੇ ਗਏ ਪੁਤਲੇ 

ਦੀਨਾਨਗਰ ਵਿੱਚ ਰਾਵਣ,ਮੇਘਨਾਦ ਅਤੇ ਕੁੰਭਕਰਨ ਦੇ  ਫੂਕੇ ਗਏ ਪੁਤਲੇ 

ਦੀਨਾਨਗਰ (ਸੁਰਿੰਦਰ ਸਿੰਘ ਸੋਨੀ)

ਦੀਨਾਨਗਰ ਵਿੱਚ ਰਾਵਣ,ਮੇਘਨਾਦ ਅਤੇ ਕੁੰਭਕਰਨ ਦੇ  ਫੂਕੇ ਗਏ ਪੁਤਲੇ 

ਦੁਸਹਿਰਾ ਕਮੇਟੀ ਨੇ ਸ਼ਹਿਰ ਵਿੱਚ ਵਿਸ਼ਾਲ ਜਲੂਸ ਕੱਢਿਆ

ਲੋਕਾਂ ਨੇ ਕਰੋਨਾ ਮਹਾਮਾਰੀ ਨੂੰ ਭੁੱਲ ਕੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

5,ਅਕਤੂਬਰ : ਦੀਨਾਨਗਰ ਦੇ ਦੁਸਹਿਰਾ ਗਰਾਊਂਡ ਵਿੱਚ ਝੂਠ ’ਤੇ ਸੱਚ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਮੇਲੇ ਦੌਰਾਨ ਰਾਵਣ,ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਏ ਗਏ।ਇਸ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਵਿਧਾਇਕਾ ਸ੍ਰੀਮਤੀ ਅਰੁਨਾ ਚੌਧਰੀ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਨਗਰ ਕੌਂਸਲ ਪ੍ਰਧਾਨ ਨੀਟੂ ਚੌਹਾਨ ਨੇ ਸ਼ਿਰਕਤ ਕੀਤੀ।ਇਸ ਤੋਂ ਪਹਿਲਾਂ ਦੁਸਹਿਰਾ ਕਮੇਟੀ ਵੱਲੋਂ ਸ਼ਹਿਰ ਵਿੱਚ ਵਿਸ਼ਾਲ ਜਲੂਸ ਕੱਢਿਆ ਗਿਆ। ਇਹ ਜਲੂਸ ਬਾਲ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਹਿੱਸਿਆਂ ਵਿੱਚੋਂ ਦੀ ਹੁੰਦਾ ਹੋਇਆ ਦੁਸਹਿਰਾ ਗਰਾਊਂਡ ਵਿਖੇ ਸਮਾਪਤ ਹੋਇਆ।ਸ੍ਰੀ ਰਾਮ, ਸੀਤਾ,ਲਕਸ਼ਮਣ,ਹਨੂੰਮਾਨ ਸਮੇਤ ਨਾਟਕ ਮੰਡਲੀ ਵੱਲੋਂ ਪੇਸ਼ ਕੀਤੇ ਗਏ ਵੱਖ-ਵੱਖ ਤਰ੍ਹਾਂ ਦੇ ਝਾਕੀਆਂ ਅਤੇ ਨਾਚ ਵਿਸ਼ੇਸ਼ ਆਕਰਸ਼ਣ ਰਹੇ।ਬੀਬੀਆਂ ਨੇ ਸੰਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਜਲੂਸ ਦੀ ਸਮਾਪਤੀ ਤੋਂ ਬਾਅਦ ਦੁਸਹਿਰਾ ਗਰਾਊਂਡ ਵਿਖੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ।

ਉਨ੍ਹਾਂ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਜਿਸ ਸਮੇਂ ਭਗਵਾਨ ਸ਼੍ਰੀ ਰਾਮ ਦਾ ਜਨਮ ਹੋਇਆ ਸੀ, ਉਸ ਸਮੇਂ ਧਰਤੀ ‘ਤੇ ਪਾਪ ਬਹੁਤ ਵਧ ਗਿਆ ਸੀ।ਰਾਜਾ ਰਾਵਣ ਹਰ ਪਾਸੇ ਹਾਹਾਕਾਰ ਮਚਾ ਰਿਹਾ ਸੀ। ਰਿਸ਼ੀ ਮੁਨੀ ਵੀ ਰਾਵਣ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਸਨ।ਪਰ ਭਗਵਾਨ ਸ਼੍ਰੀ ਰਾਮ ਨੇ ਲੰਕਾ ਪਤੀ ਰਾਜਾ ਰਾਵਣ ਨੂੰ ਮਾਰ ਕੇ ਧਰਤੀ ਉੱਤੇ ਸੱਚ ਅਤੇ ਧਰਮ ਦੀ ਸਥਾਪਨਾ ਕੀਤੀ।ਉਨ੍ਹਾਂ ਕਿਹਾ ਕਿ ਅੱਜ ਵੀ ਕੁਝ ਰਾਵਣ ਲੁਕੇ ਹੋਏ ਹਨ, ਜੋ ਸਮਾਜ ਵਿੱਚ ਮਾਹੌਲ ਖਰਾਬ ਕਰਨ ਵਿੱਚ ਲੱਗੇ ਹੋਏ ਹਨ।