Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਸੈਦੋਵਾਲ ਕਲਾਂ ਚ ਦੁਸ਼ਹਿਰਾ ਮੇਲੇ ਤੇ ਲੋਕਾਂ ਦੀਆਂ ਓਮੜੀਆਂ ਵੱਡੀਆਂ ਭੀੜਾਂ,ਮੁਖਮਹਿਮਾਨ ਵਜੋਂ…

ਸੈਦੋਵਾਲ ਕਲਾਂ ਚ ਦੁਸ਼ਹਿਰਾ ਮੇਲੇ ਤੇ ਲੋਕਾਂ ਦੀਆਂ ਓਮੜੀਆਂ ਵੱਡੀਆਂ ਭੀੜਾਂ,ਮੁਖਮਹਿਮਾਨ ਵਜੋਂ…

ਦੀਨਾਨਗਰ (ਸੁਰਿੰਦਰ ਸਿੰਘ ਸੋਨੀ)

ਸੈਦੋਵਾਲ ਕਲਾਂ ਚ ਦੁਸ਼ਹਿਰਾ ਮੇਲੇ ਤੇ ਲੋਕਾਂ ਦੀਆਂ ਓਮੜੀਆਂ ਵੱਡੀਆਂ ਭੀੜਾਂ,ਮੁਖਮਹਿਮਾਨ ਵਜੋਂ ਸਾਮਿਲ ਹੋਏ ਹਲਕਾ ਇੰਚਾਰਜ ਸ਼ਮਸੇਰ ਸਿੰਘ

ਸ਼ਮਸੇਰ ਸਿੰਘ ਨੇ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਬੁੱਤਾਂ ਨੂੰ ਕੀਤਾ ਅਗਨੀ ਭੇਂਟ

5,ਅਕਤੂਬਰ : ਹਰ ਸਾਲ ਦੀ ਤਰਾਂ ਇਸ ਵਾਰ ਵੀ ਬੇਸ਼ਕ ਚਾਹੇ ਸਰਕਲ ਪੁਰਾਣਾ ਸ਼ਾਲਾ, ਨਵਾਂ ਸ਼ਾਲਾ, ਅਤੇ ਤਾਲਿਬਪੁਰ ਪੰਡੋਰੀ ਨਾਲ ਸਬੰਧਿਤ ਵਖੋ ਵਖ ਥਾਂਈ ਦਸ਼ਹਿਰੇ ਦਾ ਤਿਉਹਾਰ ਪਿੰਡ ਪੱਧਰ ਤੇ ਰਾਮ ਲੀਲਾ ਕਮੇਟੀਆਂ ਵਲੋਂ ਬੜੀ ਧੂੰਮ ਧਾਮ ਨਾਲ ਮਨਾਇਆ ਗਿਆ।ਪਰ ਸੈਦੋਵਾਲ ਕਲਾਂ ਚ ਸਰਪੰਚ ਮਲਕੀਅਤ ਸਿੰਘ ਅਤੇ ਚੇਅਰਮੈਰਨ ਗੁਰਨਾਮ ਸਿੰਘ ਅਤੇ ਇੰਸਪੈਕਟਰ ਮੁਖਤਿਆਰ ਸਿੰਘ ਦੇ ਯੋਗ ਪ੍ਰਬੰਧਾ ਹੇਠ ਇਲਾਕਾ ਵਾਸੀਆਂ ਦੇ ਸਹਿਯੋਗ ਸਦਕਾ ਦਸ਼ਹਿਰੇ ਦੇ ਤਿਓਹਾਰ ਤੇ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਦੋਰਾਨ ਦਰਸ਼ਕਾਂ ਦੀਆਂ ਓਮੀੜੀਆਂ ਵੱਡੀਆਂ ਭੀੜਾਂ ਅਤੇ ਸਜੇ ਬਜਾਰਾਂ ਦੀ ਚਹਿਲ ਪਹਿਲ ਦਾ ਨਜਾਰਾ ਦੇਖਿਆਂ ਹੀ ਬਣਦਾ ਸੀ ਜਦੋਂ ਕਿ ਇਸ ਵਾਰ ਇਸ ਵਿਸ਼ਾਲ ਮੇਲੇ ਚ ਹਲਕਾ ਇੰਚਾਰਜ ਦੀਨਾਨਗਰ ਸ਼ਮਸੇਰ ਸਿੰਘ ਨੇ ਅਪਨੀ ਸਮੁਚੀ ਟੀਂਮ ਸਮੇਤ ਮੁਖ ਮਹਿਮਾਨ ਵਜੋੰ ਸਿਰਕਤ ਕੀਤੀ।ਇਸ ਸਭਿਆਚਾਰਕ ਮੇਲੇ ਦੀ ਆਰੰਭਤਾ ਸ਼ਮਸੇਰ ਸਿੰਘ ਵਲੋਂ ਰੀਬਨ ਕਟਨ ਦੀ ਸਰਮ ਅਦਾ ਕਰਕੇ ਕੀਤੀ।ਜਿਸ ਦੋਰਾਨ ਮਸ਼ਹੂਰ ਪੰਜਬੀ ਗਾਇਕ ਗੁਰਮੀਤ ਪੰਜਾਬੀ ਅਤੇ ਹੁਸ਼ਨਪ੍ਰੀਤ ਨੇ ਸੁਰੀਲੀ ਅਵਾਜ ਦੁਆਰਾ ਖੂਬ ਸਮਾਂ ਬੰਨਿਆ ਜਿਸ ਤੋਂ ਇਲਾਵਾ ਸਕੰਦਰ ਮਾਨ ਤੇ ਮਨਪ੍ਰੀਤ ਮਾਨ ਦੀ ਪੰਜਾਬੀ ਗਾਇਕੀ ਜੋੜੀ ਨੇ ਵੀ ਗਾਇਕੀ ਦਾ ਖੂਬ ਰੰਗ ਬੰਨਿਆਂ । ਮੁਖ ਮਹਿਮਾਨ ਸ਼ਮਸੇਰ ਸਿੰਘ ਵਲੋੰ ਸੰਬੋਧਨ ਦੋਰਾਨ ਜਿਥੇ ਲੋਕਾੰ ਨੂੰ ਆਪਸੀ ਭਾਈਚਾਰਕ ਸਾੰਝ ਅਤੇ ਪ੍ਰਭੂ ਸ੍ਰੀ ਰਾਮ ਦੇ ਸਰਸਾਏ ਮਾਰਗ ਤੇ ਚਲਣ ਲਈ ਪ੍ਰੇਰਤ ਕੀਤਾ ਓਥੇ ਹੀ ਓਨਾਂ ਆਪੋ ਅਪਨੇ ਅੰਦਰ ਹੰਕਾਰ ਤੇ ਈਰਖਾ ਦਵੈਸ਼ ਵਾਲਾ ਰਾਵਣ ਮਾਰਨ ਲਈ ਵੀ ਪ੍ਰੇਰਿਤ ਕੀਤਾ।ਓਨਾਂ ਕਿਹਾ ਕਿ ਅਜਿਹੇ ਤਿਓਹਾਰ ਸਾਂਝੇ ਤੌਰ ਤੇ ਮਨਾਓਣ ਨਾਲ ਸਮਾਜ ਅੰਦਰ ਆਪਸੀ ਪਿਆਰ ਤੇ ਭਾਈਚਾਰਕ ਸਾੰਝ ਵਧਦੀ ਹੈ ਇਸ ਲਈ ਸਮਾਝਕ ਪਿਆਰ ਵਧੌਣ ਲਈ ਹਰ ਵਰਗ ਨੂੰ ਚਾਹੀਦਾ ਹੈ ਕਿ ਪਾਰਟੀ ਬਾਜੀ ਤੋਂ ਓਪਰ ਓਠਕੇ ਇੱਕ ਮੰਚ ਤੇ ਆਕੇ ਅਜਿਹੇ ਤਿਓਹਾਰ ਬੜੇ ਚਾਵਾਂ ਤੇ ਸਧਰਾਂ ਨਾਲ ਮਨਾਏ ਜਾਨ ।ਮੇਲਾ ਪ੍ਰਬੰਧਕਾ ਵਲੋੰ ਚੇਅਰਮੈਨ ਗੁਰਨਾਮ ਸਿੰਘ ਦੀ ਅਗਵਾਈ ਚ ਵਖੋ ਵਖ ਸਖਸ਼ੀਅਤਾਂ ਸਮੇਤ ਸ਼ਮਸੇਰ ਸਿੰਘ ਦਾ ਮੇਲੇ ਦੇ ਮੰਚ ਤੋੰ ਵਿਸ਼ੇਸ ਸਨਮਾਨ ਕੀਤਾ ਗਿਆ ਜਦੋਂ ਕਿ ਮੇਲੇ ਦੇ ਆਖਰੀ ਪੜਾਅ ਤੇ ਸਾਮ ਦੋਰਾਨ ਸ਼ਮਸੇਰ ਸਿੰਘ ਚੇਅਰਮੈਨ ਗੁਰਨਾਮ ਸਿੰਘ ਅਤੇ ਪ੍ਰਬੰਧਕਾਂ ਵਲੋੰ ਸਾੰਝੇ ਤੌਰ ਤੇ ਦੁਸ਼ਹਿਰਾ ਗਰਾੰਓਂਡ ਚ ਲਗੇ ਮੇਘਨਾਥ, ਕੁੰਭਕਰਨ ਅਰੇ ਰਾਵਣ ਦੇ ਅਸਮਾਨੀ ਛੂੰਹਦੇ ਬੁੱਤਾਂ ਨੂੰ ਅਗਨੀ ਭੇੰਟ ਕੀਤਾ ਗਿਆ।ਇਸ ਮੌਕੇ ਤੇ ਓਨਾਂ ਦੇ ਨਾਲ ਪ੍ਰਿੰਸੀਪਲ ਸੁਖਦੇਵਰਾਜ, ਬਲਬੀਰ ਸਿੰਘ ਬੀਰਾ,ਗੁਰਨਾਮ ਸਿੰਘ ਪੁਰਾਣਾ ਸ਼ਾਲਾ,ਨਿਸ਼ਾਨ ਸਿੰਘ ਗੁੰਜੀਆਂ,ਬਲਜੀਤ ਸਿੰਘ ਪੁਰਾਣਾ ਸ਼ਾਲਾ, ਲੱਖਾ ਸੈਦੋਵਾਲ, ਬਲਵਿੰਦਰ ਸਿੰਘ ਸੈਦੋਵਾਲ,ਠਾਕੁਰ ਰਾਮ ਲਾਲ ਪੰਚ,ਸਸ਼ੀਲ ਸਰਮਾਂ,ਨੀਟਾ ਭੱਗਤ ਪੰਚ,ਪੂਰਨ ਚੰਦ ਭੱਗਤ,ਠਾਕੁਰ ਰਾਮ ਪ੍ਰਕਾਸ਼, ਤੋਂ ਇਲਾਵਾ ਵੱਡੀ ਗਿਣਤੀ ਚ ਇਲਕਾ ਵਾਸੀ ਹਾਜਰ ਸਨ ।