ਹੁਸ਼ਿਆਰਪੁਰ (ਗੁਰਜੀਤ)
ਸੰਜੀਵ ਅਰੋੜਾ ਨੇ ਪਿਛਲੇ ਸਾਲ ਕੀਤੇ ਗਏ ਕੰਮਾਂ ਬਾਰੇ ਦਿੱਤੀ ਜਾਨਕਾਰੀ
: ਅਰੋੜਾ ਮਹਾਸਭਾ ਦੀ ਚੋਣ ਮੀਟਿੰਗ ਪ੍ਰਧਾਨ ਰਵੀ ਮਨੋਚਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਆਉਣ ਵਾਲੇ ਸਾਲ 2025-26 ਦੇ ਲਈ ਪ੍ਰਧਾਨ ਦੇ ਅਹੁਦੇ ਦੀ ਚੋਣ ਕੀਤੀ ਗਈ। ਇਸ ਮੌਕੇ ਸੂਬਾਈ ਪ੍ਰਧਾਨ ਅਰੋੜਾ ਮਹਾਸਭਾ ਕਮਲਜੀਤ ਸੇਤੀਆ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਸ਼੍ਰੀ ਸੰਜੀਵ ਅਰੋੜਾ ਵੱਲੋਂ ਪ੍ਰਧਾਨ ਦੇ ਅਹੁਦੇ ਦੇ ਲਈ ਸ੍ਰੀ ਰਮੇਸ਼ ਅਰੋੜਾ ਦਾ ਨਾਮ ਪੇਸ਼ ਕੀਤਾ ਗਿਆ ਜਿਸ ਦਾ ਰਵੀ ਮਨੋਚਾ ਨੇ ਸਮਰਥਨ ਕੀਤਾ ਅਤੇ ਸਾਰੇ ਮੈਂਬਰਾਂ ਨੇ ਉਹਨਾਂ ਦੇ ਨਾਂ ਤੇ ਮੋਹਰ ਲਗਾਉਂਦੇ ਹੋਏ ਸਰਬ ਸੰਮਤੀ ਦੇ ਨਾਲ ਉਹਨਾਂ ਨੂੰ ਜਿਲ੍ਹਾ ਪ੍ਰਧਾਨ ਦੇੇ ਅਹੁਦੇ ਦੀ ਜਿੰਮੇਵਾਰੀ ਸੌਂਪੀ ਅਤੇ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਵੀ ਦਿੱਤੇ । ਇਸ ਮੌਕੇ ਉਨ੍ਹਾਂ ਰਾਜੀਵ ਮਨਚੰਦਾ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ।
ਇਸ ਮੌਕੇ ਕਮਲਜੀਤ ਸੇਤੀਆ ਨੇ ਰਾਜ ਪੱਧਰ ਤੇ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 1200 ਉਪ ਜਾਤੀਆਂ ਦੇ ਆਧਾਰ ਰੱਖਣ ਵਾਲੀ ਅਰੋੜਾ ਬਰਾਦਰੀ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ । ਪੰਜਾਬ ਵਿੱਚ ਇਸ ਸਮੇਂ 20 ਫੀਸਦੀ ਤੋਂ ਉੱਪਰ ਅਰੋੜਾ ਬਰਾਦਰੀ ਦੇ ਲੋਕ ਹਨ ਅਤੇ 95 ਫੀਸਦੀ ਲੋਕ ਵੰਡ ਤੋਂ ਬਾਅਦ ਰਿਫਿਊਜੀ ਬੰਨ ਕੇ ਭਾਰਤ ਆਏ ਸਨ। ਪੰਜਾਬ ਦੇ ਬਾਰਡਰ ਤੇ ਹੋਣ ਕਾਰਨ ਜਿਆਦਾਤਰ ਲੋਕ ਇੱਥੇ ਦੇ ਜਿਲ੍ਹਿਆਂ ਵਿੱਚ ਵੱਸ ਗਏ । ਇਸ ਮੌਕੇ ਜਨਰਲ ਸਕੱਤਰ ਸੰਜੀਵ ਅਰੋੜਾ ਅਤੇ ਪ੍ਰਧਾਨ ਰਵੀ ਮਨੋਚਾ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਪਿਛਲੇ ਸਾਲ ਲਗਾਏ ਗਏ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਰੋੜਾ ਬਰਾਦਰੀ ਦੇ ਲੋਕ ਸ੍ਰੀ ਰਾਮ ਜੀ ਦੇ ਵੰਸ਼ਜ ਖੱਤਰੀ ਹਨ ਅਤੇ ਪਾਕਿਸਤਾਨ ਦੇ ਸਿੰਧ ਸੂਬੇ ਚੋਂ ਸਨ 972 ਦੇ ਕਰੀਬ ਦਰਿਆ ਵੱਲੋਂ ਕੀਤੇ ਗਏ ਨੁਕਸਾਨ ਕਾਰਨ ਤਿੰਨ ਦਿਸ਼ਾਵਾਂ ਵਿੱਚ ਫੈਲ ਗਏ। ਕੁਝ ਲੋਕ ਉਥੇ ਸਿੰਧ ਵਿੱਚ ਹੀ ਰਹਿ ਗਏ ਅਤੇ ਅੱਜ ਜਨਸੰਖਿਆ ਦੇ ਹਿਸਾਬ ਨਾਲ ਬਰਾਦਰੀ ਦਾ ਨੌਵਾਂ ਸਥਾਨ ਹੈ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਰਮੇਸ਼ ਅਰੋੜਾ ਨੇ ਕਿਹਾ ਕਿ ਜਿਹੜੀ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਹ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕੀ ਮਹਾਸਭਾ ਵੱਲੋਂ ਰੱਖੇ ਗਏ 500 ਪੌਦੇ ਲਗਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਏਗਾ ਤਾਂਕਿ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਸਹਿਯੋਗ ਕੀਤਾ ਜਾ ਸਕੇ। ਇਸ ਦੇ ਨਾਲ ਨਾਲ ਹੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਅਤੇ ਇਹਦੇ ਮਾੜੇ ਪ੍ਰਭਾਵਾਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਜਾਏਗੀ ਅਤੇ ਸ਼ਹਿਰ ਵਿੱਚ ਜਲਦ ਹੀ ਕੱਪੜੇ ਦੇ ਥੈਲੇ ਵੀ ਵੰਡੇ ਜਾਣਗੇ। ਸ੍ਰੀ ਅਰੋੜਾ ਨੇ ਕਿਹਾ ਕਿ ਅਰੋੜਾ ਮਹਾਸਭਾ ਹਮੇਸ਼ਾ ਜਾਤ-ਪਾਤ ਤੋਂ ਦੂਰ ਰਹਿ ਕੇ ਹਰੇਕ ਜਰੂਰਤਮੰਦਾਂ ਦੀ ਮਦਦ ਕਰਦੀ ਰਹਿੰਦੀ ਹੈ ਅਤੇ ਇਹ ਮਦਦ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਤੇ ਜੈ ਦਿਆਲ ਸਰਦਾਨਾ, ਦਵਿੰਦਰ ਅਰੋੜਾ, ਵਿਨੋਦ ਰਲਹਨ, ਰਾਜੀਵ ਮਨਚੰਦਾ, ਦੀਪਕ ਮਹਿੰਦੀਰੱਤਾ, ਨਵੀਨ ਅਰੋੜਾ, ਬੋਵੀ ਅਰੋੜਾ, ਅਨਿਲ ਪਾਹਵਾ, ਉਜਾਗਰ ਸਿੰਘ, ਸੁਰੇਸ਼ ਰਿਵਾੜੀ, ਰਾਜੂ ਅਰੋੜਾ, ਦਿਵਆਂਸ਼ੂ ਅਰੋੜਾ, ਰੁਪੇਸ਼ ਅਰੋੜਾ, ਜਤਿਨ ਅਰੋੜਾ, ਬਿੱਲੂ ਅਰੋੜਾ ਅਤੇ ਹੋਰ ਹਾਜ਼ਰ ਸਨ ।
ਕੈਪਸ਼ਨ : ਨਵੇਂ ਚੁਣੇ ਗਏ ਪ੍ਰਧਾਨ ਰਮੇਸ਼ ਅਰੋੜਾ ਨੂੰ ਸਨਮਾਨਿਤ ਕਰਦੇ ਹੋਏ ਕਮਲਜੀਤ ਸੇਤੀਆ, ਸੰਜੀਵ ਅਰੋੜਾ, ਰਵੀ ਮਨੋਚਾ ਤੇ ਹੋਰ।