Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 45 ਬਟਾਲੀਅਨ ਬੀਐਸਐਫ ਦੇ ਜਵਾਨ ਧਰਮਿੰਦਰ ਸਿੰਘ ਅਸਾਮ ‘ਚ ਡਿਊਟੀ ਦੌਰਾਨ ਸੜਕ ਹਾਦਸੇ ਵਿੱਚ ਹੋਏ ਸ਼ਹੀਦ… ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

45 ਬਟਾਲੀਅਨ ਬੀਐਸਐਫ ਦੇ ਜਵਾਨ ਧਰਮਿੰਦਰ ਸਿੰਘ ਅਸਾਮ ‘ਚ ਡਿਊਟੀ ਦੌਰਾਨ ਸੜਕ ਹਾਦਸੇ ਵਿੱਚ ਹੋਏ ਸ਼ਹੀਦ… ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

45 ਬਟਾਲੀਅਨ ਬੀਐਸਐਫ ਦੇ ਜਵਾਨ ਧਰਮਿੰਦਰ ਸਿੰਘ ਅਸਾਮ ‘ਚ ਡਿਊਟੀ ਦੌਰਾਨ ਸੜਕ ਹਾਦਸੇ ਵਿੱਚ ਹੋਏ ਸ਼ਹੀਦ….ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਨਵਾਂਸ਼ਹਿਰ /ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) :  ਬਲਾਚੌਰ ਦੇ ਬਲਾਕ ਸੜੋਆ ਅਧੀਨ ਪੈਂਦੇ ਪਿੰਡ ਧਰਮਪੁਰ ਦੇ ਵਸਨੀਕ ਧਰਮਿੰਦਰ ਸਿੰਘ ਪੁੱਤਰ ਦਰਸ਼ਨ ਲਾਲ ਜੋ ਕਿ ਕਾਂਸਟੇਬਲ ਡਰਾਈਵਰ ਵਜੋਂ ਆਪਣੀ ਡਿਊਟੀ ਨਿਭਾ ਰਹੇ ਸਨ। ਦੀ ਡਿਊਟੀ ਦੌਰਾਨ ਹਾਦਸੇ ਵਿੱਚ ਸ਼ਹੀਦ ਹੋਣ ਉਪਰੰਤ ਸੈਂਕੜਿਆਂ ਦੀ ਤਦਾਦ ਚ ਹਾਜ਼ਰ ਲੋਕਾਂ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਧਰਮਪੁਰ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਪ੍ਰਾਪਤ ਉਹ ਡਿਊਟੀ ਦੌਰਾਨ ਸਰਕਾਰੀ  ਜਿਪਸੀ ਵਿੱਚ ਸਮੇਤ ਪੰਜ ਜਵਾਨ ਅਸਾਮ ਵਿਖੇ ਪੈਟਰੋਲਿੰਗ ਤੇ ਜਾ ਰਹੇ ਸਨ। ਸੜਕ ਤੇ ਅਚਾਨਕ ਗੱਡੀ ਦੇ ਅੱਗੇ ਜਾਨਵਰ ਆ ਗਿਆ  ਜਿਸ ਨੂੰ ਬਚਾਉਂਦਿਆਂ ਉਨ੍ਹਾਂ ਦੀ ਜਿਪਸੀ  ਦਾ ਸੰਤੁਲਨ ਵਿਗੜ ਗਿਆ ਤੇ ਨਦੀ ਵਿਚ ਜਾ ਡਿੱਗੀ। ਪਾਣੀ ਦੇ ਤੇਜ਼ ਵਹਾਅ ਵਿੱਚ ਦੋ ਨੌਜਵਾਨ ਕਾਂਸਟੇਬਲ ਜਤਿੰਦਰ ਕੁਮਾਰ ਪਾਂਡੇ ਅਤੇ ਕਾਂਸਟੇਬਲ ਧਰਮਿੰਦਰ ਸਿੰਘ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ੍ਹ ਗਏ ਅਤੇ ਤਿੰਨ ਸਾਥੀ ਕਿਸੇ ਤਰ੍ਹਾਂ ਬਚਣ ਵਿੱਚ ਕਾਮਯਾਬ ਹੋ ਗਏ। ਮਗਰ ਇਸ ਦੌਰਾਨ ਧਰਮਿੰਦਰ ਸਿੰਘ ਸ਼ਹੀਦ ਹੋ ਗਏ । ਉਨ੍ਹਾਂ ਦੇ ਪਿੰਡ ਧਰਮਪੁਰ ਤਹਿਸੀਲ ਬਲਾਚੌਰ ਲਿਆਂਦੀ ਗਈ ਜਿੱਥੇ ਕਿ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ  । ਸ਼ਹੀਦ  ਆਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਦੋ ਲੜਕੇ ਅਤੇ ਪਤਨੀ ਛੱਡ ਗਏ ਹਨ। ਇਸ ਮੌਕੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ, ਡੀਐਸਪੀ ਬਲਾਚੌਰ ਤਰਲੋਚਨ ਸਿੰਘ , ਤਹਿਸੀਲਦਾਰ ਕੁਲਦੀਪ ਸਿੰਘ   ਸਤਨਾਮ ਸਿੰਘ , ਹਜੂਰਾ ਸਿੰਘ ਪੈਲੀ , ਆਰਪੀ ਸਿੰਘ , ਹਰਬੰਸ ਲਾਲ , ਗੁਰਮੇਲ ਚੰਦ ਸਾਬਕਾ ਸਰਪੰਚ , ਕਸ਼ਮੀਰੀ ਲਾਲ ਕਰੀਮਪੁਰ , ਕਸ਼ਮੀਰੀ ਲਾਲ ਛੂਛੇਵਾਲ ,  ਕਾਲਾ ਪੋਜੇਵਾਲ , ਰੋਸ਼ਨ ਲਾਲ ਚੰਦਿਆਣੀ ,  ਵਿਜੇ ਕੁਮਾਰ ਸਿਆਣਾ , ਜੀਤ ਰਾਮ , ਨਰਿੰਦਰ ਕਟਾਰੀਆ  ਅਤੇ ਹਜ਼ਾਰਾਂ ਹੀ ਰਿਸ਼ਤੇਦਾਰ ਮਿੱਤਰ ਸੱਜਣ ਹਾਜ਼ਰ ਸਨ।

ਫੋਟੋ : ਇਨਸੈੱਟ ਧਰਮਿੰਦਰ ਸਿੰਘ ਦੀ ਫ਼ਾਈਲ ਫੋਟੋ  ।