Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਭਾਰਤੀ ਸੰਸਕ੍ਰਿਤ ਨੂੰ ਦਰਸਾਉਂਦਾ ਕਰਾਫ਼ਟਸ ਬਾਜ਼ਾਰ ਚ ਹਰਿਆਣਾ ਦੇ ਲੋਕ ਨਾਚ ਅਤੇ ਰਾਜਸਥਾਨ ਦੇ ਕਾਲਬੇਲਿਆ ਨਾਚ ਨੇ ਲੋਕਾਂ ਨੂੰ ਕੀਤਾ ਝੂਮਣ ’ਤੇ ਮਜ਼ਬੂਰ

ਭਾਰਤੀ ਸੰਸਕ੍ਰਿਤ ਨੂੰ ਦਰਸਾਉਂਦਾ ਕਰਾਫ਼ਟਸ ਬਾਜ਼ਾਰ ਚ ਹਰਿਆਣਾ ਦੇ ਲੋਕ ਨਾਚ ਅਤੇ ਰਾਜਸਥਾਨ ਦੇ ਕਾਲਬੇਲਿਆ ਨਾਚ ਨੇ ਲੋਕਾਂ ਨੂੰ ਕੀਤਾ ਝੂਮਣ ’ਤੇ ਮਜ਼ਬੂਰ

ਭਾਰਤੀ ਸੰਸਕ੍ਰਿਤ ਨੂੰ ਦਰਸਾਉਂਦਾ ਕਰਾਫ਼ਟਸ ਬਾਜ਼ਾਰ ਚ ਹਰਿਆਣਾ ਦੇ ਲੋਕ ਨਾਚ ਅਤੇ ਰਾਜਸਥਾਨ ਦੇ ਕਾਲਬੇਲਿਆ ਨਾਚ ਨੇ ਲੋਕਾਂ ਨੂੰ ਕੀਤਾ ਝੂਮਣ ’ਤੇ ਮਜ਼ਬੂਰ

ਹੁਸ਼ਿਆਰਪੁਰ, 21 ਮਾਰਚ( ਬਿਊਰੋ) : ਭਾਰਤੀ ਸੰਸਕ੍ਰਿਤ ਨੂੰ ਦਰਸਾਉਂਦਾ ਕਰਾਫ਼ਟਸ ਬਾਜ਼ਾਰ ਜੋ ਹੁਸ਼ਿਆਰਪੁਰ ਦੇ ਲਾਜਵੰਤੀ ਆਊਟਡੋਰ ਸਟੇਡੀਅਮ ਵਿਚ ਚੱਲ ਰਿਹਾ ਹੈ, ਦੇ ਦੂਜੇ ਦਿਨ ਅੱਜ ਹਰਿਆਣਾ ਦੇ ਲੋਕ ਨਾਚ ਅਤੇ ਰਾਜਸਥਾਨ ਦੇ ਕਾਲਬੇਲਿਆ ਨਾਚ ਨੇ ਲੋਕਾਂ ਨੂੰ ਝੂਮਣ ’ਤੇ ਮਜ਼ਬੂਰ ਕਰ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਸਿੰਘ, ਐਸ.ਡੀ.ਐਮ. ਸ੍ਰੀ ਸ਼ਿਵਰਾਜ ਸਿੰਘ ਬੱਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।  ਇਸ ਮੌਕੇ ਹਿਮਾਂਸ਼ੂ ਜੈਨ ਨੇ ਕਿਹਾ ਕਿ ਕਰਾਫ਼ਟਸ ਬਾਜ਼ਾਰ ਨੂੰ ਲੈ ਕੇ ਜਨਤਾ ਵਿਚ ਭਾਰੀ ਉਤਸ਼ਾਹ ਹੈ। ਦੂਰ-ਦੂਰ ਤੋਂ ਲੋਕ ਕਰਾਫ਼ਟਸ ਬਾਜ਼ਾਰ ਨੂੰ ਦੇਖਣ ਲਈ ਆ ਰਹੇ ਹਨ, ਕਿਉਂਕਿ ਕਰਾਫ਼ਟਸ ਬਾਜ਼ਾਰ ਹੈਂਡੀਕਰਾਫਟਸ ਵਰਗੀਆਂ ਲੁਪਤ ਹੋ ਰਹੀਆਂ ਕਲਾ ਨੂੰ ਉਜਾਗਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਾਫ਼ਟਸ ਬਾਜ਼ਾਰ ਵਿਚ ਦੇਸ਼ ਦੇ ਦੂਜੇ ਰਾਜਾਂ ਦੇ ਵੀ ਕਲਾਕਾਰ ਤੇ ਕਾਰੀਗਰ ਪਹੁੰਚ ਰਹੇ ਹਨ ਜੋ ਆਪਣੇ ਹੱਥਾਂ ਨਾਲ ਬਣਾਈਆਂ ਵਸਤੂਆ ਦੇ ਨਾਲ ਰਾਜਾਂ ਦੀ ਸੰਸਕ੍ਰਿਤੀ ਦਾ ਪ੍ਰਤੀਕ ਸੰਸਕ੍ਰਿਤਕ ਪ੍ਰੋਗਰਾਮ ਪੇਸ਼ ਕਰ ਰਹੇ ਹਨ। ਸਟਾਲਾਂ ’ਤੇ ਲੱਗੀ ਭੀੜ ਇਸ ਗੱਲ ਦਾ ਪ੍ਰੀਤਕ ਹੈ ਕਿ ਲੋਕ ਦੂਜੇ ਰਾਜਾਂ ਵਿਚ ਬਣੀਆਂ ਚੀਜਾਂ ਪ੍ਰਤੀ ਆਕਰਸ਼ਿਤ ਹੋ ਰਹੇ ਹਨ। ਇਹੀ ਦੇਸ਼ ਦੀ ਸੰਸਕ੍ਰਿਤੀ ਨੂੰ ਦਰਸਾਉਂਦੀ ਹੈ। ਉਨ੍ਹਾਂ ਦੱਸਿਆ ਕਿ 24 ਮਾਰਚ ਨੂੰ ਸ਼ਾਮ 7 ਵਜੇ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਅਤੇ 27 ਮਾਰਚ ਨੂੰ ਸ਼ਾਮ 7 ਵਜੇ ਸਟੈਂਡਅਪ ਕਾਮੇਡੀਅਨ ਮਨਪ੍ਰੀਤ ਸਿੰਘ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਸਤਿੰਦਰ ਸਰਤਾਜ ਦੇ ਪ੍ਰੋਗਰਾਮ ਦੀਆਂ ਟਿਕਟਾਂ ਨਗਰ ਨਿਗਮ, ਲਾਜਵੰਤੀ ਸਟੇਡੀਅਮ, ਜ਼ਿਲ੍ਹਾ ਪ੍ਰਬੰਧਕੀ ਕੰਪਲੇਕਸ ਅਤੇ ਸਰਵਿਸਜ਼ ਕਲੱਬ ਤੋਂ ਮਿਲਗੀਆਂ।
ਇਸ ਮੌਕੇ ’ਤੇ ਜ਼ਿਲ੍ਹਾ ਵਿਕਾਸ ਫੈਲੋ ਸ੍ਰੀ ਅਦਿਤਿਆ ਮਦਾਨ, ਚੰਦਰ ਪ੍ਰਕਾਸ਼, ਮਲਕੀਤ ਸਿੰਘ, ਸੰਦੀਪ ਕੁਮਾਰ ਸੂਦ, ਉਪਿੰਦਰ ਸਿੰਘ, ਅੰਕੁਰ ਸ਼ਰਮਾ, ਸੁਖਦੇਵ ਸਿੰਘ, ਨੀਲਮ ਸ਼ਰਮਾ, ਸੋਮ ਸਹੋਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।