ਪੰਜਾਬ ਸਰਕਾਰ ਪੇਂਡੂ ਖੇਤਰ ‘ਚ ਸਿੱਖਿਆ ਪ੍ਰਸਾਰ ਲਈ ਵਚਨਬੱਧ : ਸੰਗਤ ਸਿੰਘ ਗਿਲਜੀਆਂ
ਉਦਯੋਗਿਕ ਸਿਖਲਾਈ ਸੰਸਥਾ ਮਸਤੀਵਾਲ ਦਾ ਉਦਘਾਟਨ
ਗੜਦੀਵਾਲਾ 10 ਦਸੰਬਰ (ਚੌਧਰੀ) : ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮਸਤੀਵਾਲ ਦਾ ਉਦਘਾਟਨ ਕੀਤਾ। ਉਨ੍ਹਾਂ ਇੱਥੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੰਢੀ ਏਰੀਏ ‘ਚ ਸਿੱਖਿਆ ਦੇ ਪ੍ਰਸਾਰ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਕੰਢੀ ਏਰੀਏ ਦੇ ਵਿਕਾਸ ਲਈ ਪੰਜਾਬ ਸਰਕਾਰ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ।ਉਨ੍ਹਾਂ ਪਿੰਡ ਮਸਤੀਵਾਲ ਦੀਆਂ ਚਾਰ ਸੜਕਾਂ ਦਾ ਵੀ ਉਦਘਾਟਨ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਐਕਸੀਅਨ ਮਨਜੀਤ ਸਿੰਘ,ਐਸਡੀਓ ਸਤਪਾਲ ਸਿੰਘ ,ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ,ਸੰਮਤੀ ਮੈਂਬਰ ਰਣਜੀਤ ਸਿੰਘ, ਸਰਪੰਚ ਕਸ਼ਮੀਰ ਸਿੰਘ ਮਸਤੀਵਾਲ, ਸਰਪੰਚ ਰਾਮ ਟਟਵਾਲੀ ਪ੍ਰਭਾਤ ਚੰਦ ,ਸਰਪੰਚ ਮਿਰਜਾਪੁਰ ਲਖਵੀਰ ਸਿੰਘ, ਸਰਪੰਚ ਰਘਵਾਲ ਅਵਤਾਰ ਸਿੰਘ,ਸਰਪੰਚ ਪਟਨਾ,ਕੁਲਵੀਰ ਸਿੰਘ,ਸਰਪੰਚ ਭਾਣੋਵਾਲ ਸ਼ਿਵਚਰਨ, ਸਾਬਕਾ ਸਰਪੰਚ ਗੰਧਰਵ ਸਿੰਘ ਭਾਣੋਵਾਲ, ਲੰਬੜਦਾਰ ਰੇਸ਼ਮ ਸਿੰਘ ਭਾਨੋਵਾਲ,ਸਾਬਕਾ ਸਰਪੰਚ ਸਤਿੰਦਰ ਕੁਮਾਰ ਕਾਕਾ ਪੰਡੋਰੀ ਅਟਵਾਲ,ਪ੍ਰੇਮ ਚੰਦ ਆਦਿ ਹਾਜ਼ਰ ਸਨ ।