Prime Punjab Times

Latest news
14 ਸਾਲਾਂ ਬੱਚੀਆਂ ਲਈ ਐਚ.ਪੀ.ਵੀ ਟੀਕਾਕਰਨ ਬਹੁਤ ਜਰੂਰੀ : ਡਾ. ਸੁਦੇਸ਼ ਰਾਜਨ ਗੈਂਗਸਟਰਾਂ ਦੇ ਝਾਂਸੇ ਵਿੱਚ ਨਾ ਆਉਣ ਨੌਜਵਾਨ, ਆਪਣੀ ਮਿਹਨਤ ਨਾਲ ਬਣਾਉਣ ਸੁਨਿਹਰਾ ਭਵਿੱਖ : SSP ਡਾ. ਮਹਿਤਾਬ ਸਿੰਘ ਸਵੈ-ਗਣਨਾ ਪ੍ਰਕਿਰਿਆ 'ਚ ਜ਼ਿਲ੍ਹਾ ਵਾਸੀ ਵੱਧ ਤੋਂ ਵੱਧ ਹਿੱਸੇਦਾਰੀ ਯਕੀਨੀ ਬਣਾਉਣ : ਡਿਪਟੀ ਕਮਿਸ਼ਨਰ ਯੂਰੀਆ ਖਾਦ ਦੀ ਅਣ-ਅਧਿਕਾਰਤ ਵਰਤੋਂ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਦਾ ਗਠਨ KMS ਕਾਲਜ ਵਿਖੇ ਵਿਦਿਆਰਥੀ ਫ੍ਰੀ ਕਲਾਸਾਂ ਨਾਲ ਨਿਖਾਰ ਰਹੇ ਹਨ ਆਪਣਾ ਹੁਨਰ – ਪ੍ਰਿੰਸੀਪਲ ਡਾ. ਮਾਨਵ ਸੈਣੀ DAV पब्लिक स्कूल गढ़‌दीवाला में छात्र परिषद गठन समारोह संपन्न ਨਾਕਾਬੰਦੀ ਦੌਰਾਨ ਗੱਡੀ ਵਿੱਚੋਂ ਤੇਜ਼ਧਾਰ ਹਥਿਆਰ ਬਰਾਮਦ, ਕਾਲੇ ਸ਼ੀਸ਼ਿਆਂ ਤੇ ਅਵੈਧ ਜਾਲੀਆਂ ’ਤੇ ਵੀ ਕਾਰਵਾਈ KMS ਕਾਲਜ ਵਿਖੇ ਮਾਤਾ ਸਰਸਵਤੀ ਜੀ ਦਾ ਛੇਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ – ਪ੍ਰਿੰਸੀਪਲ ਡਾ.ਮਾਨਵ ਸੈਣੀ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਲਈ ਵਿੱਦਿਅਕ ਤੇ ਧਾਰਮਿਕ ਟੂਰ ਦਾ ਆਯੋਜਨ ਜਦੋਂ ਤੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰਤਾਂ ਨੂੰ ਸਨਮਾਨ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ - ਭਗ...
ADVERTISEMENT
You are currently viewing 14 ਸਾਲਾਂ ਬੱਚੀਆਂ ਲਈ ਐਚ.ਪੀ.ਵੀ ਟੀਕਾਕਰਨ ਬਹੁਤ ਜਰੂਰੀ : ਡਾ. ਸੁਦੇਸ਼ ਰਾਜਨ

14 ਸਾਲਾਂ ਬੱਚੀਆਂ ਲਈ ਐਚ.ਪੀ.ਵੀ ਟੀਕਾਕਰਨ ਬਹੁਤ ਜਰੂਰੀ : ਡਾ. ਸੁਦੇਸ਼ ਰਾਜਨ

ਗੜ੍ਹਦੀਵਾਲਾ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਜੀ ਦੀ ਪ੍ਰਧਾਨਗੀ ਹੇਠ ਸੀ.ਐਚ.ਸੀ. ਭੂੰਗਾ ਵਿਖੇ 14 ਸਾਲ ਦੀਆਂ ਬੱਚੀਆਂ ਨੂੰ ਐਚ.ਪੀ.ਵੀ ( ਹਿਉਮਨ ਪੈਪੀਲੋਮਾ ਵਾਇਰਸ) ਟੀਕਾਕਰਣ ਕੀਤਾ ਗਿਆ ।

ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ 14 ਸਾਲ ਦੀਆਂ ਬੱਚੀਆਂ ਜਿਨਾ ਦੀ ਉਮਰ ਅਜੇ 15 ਸਾਲ ਨਹੀ ਹੋਈ ਹੈ, ਨੂੰ ਐਚ.ਪੀ.ਵੀ. ਟੀਕਾ ਲਗਾਇਆ ਗਿਆ ਤਾਂ ਜੋ ਔਰਤਾਂ ਵਿੱਚ ਸਰਵਾਈਕਲ ਕੈਂਸਰ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸਰਵਾਈਕਲ ਕੈਂਸਰ ਔਰਤਾਂ ਵਿੱਚ ਇੱਕ ਗੰਭੀਰ ਬਿਮਾਰੀ ਹੈ ਅਤੇ ਇਸ ਤੋਂ ਬਚਾਅ ਲਈ ਟੀਕਾਕਰਨ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਸਰਵਾਈਕਲ ਕੈਂਸਰ ਭਾਰਤੀ ਔਰਤਾਂ ਵਿੱਚ ਛਾਤੀ ਦੇ ਕੈਂਸਰ ਤੋੰ ਬਾਅਦ ਦੂਜੇ ਨੰਬਰ ਤੇ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 2030 ਤੱਕ ਸਰਵਾਈਕਲ ਕੈਂਸਰ ਨੂੰ ਖ਼ਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨੂੰ ਹਾਸਲ ਕਰਨ ਲਈ ਇਹ ਮੁਹਿੰਮ ਇੱਕ ਮਹੱਤਵਪੂਰਨ ਕਦਮ ਹੈ। ਇਸ ਮੁਹਿੰਮ ਦੌਰਾਨ ਸਿਹਤ ਸੰਸਥਾਵਾਂ ਰਾਹੀਂ ਨਿਸ਼ੁਲਕ ਟੀਕਾਕਰਣ ਕੀਤਾ ਜਾ ਰਿਹਾ ਹੈ ਅਤੇ ਇਸਦਾ ਰਿਕਾਰਡ ਯੂ-ਵਿਨ ਰਾਹੀ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਜਾਣਕਾਰੀਮੁਲਕ ਮੁਹਿੰਮਾਂ ਵੀ ਚਲਾਈਆਂ ਜਾ ਰਹੀਆ ਹਨ, ਤਾਂ ਜੋ ਮਾਪੇ ਆਪਣੀਆਂ ਧੀਆਂ ਨੂੰ ਨਿਸ਼ਚਿੰਤ ਹੋ ਕੇ ਟੀਕਾ ਲਗਵਾ ਸਕਣ।ਉਨਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਯਤਨ ਕਰਨ, ਤਾਂ ਜੋ ਭਵਿੱਖ ਵਿੱਚ ਸਰਵਾਈਕਲ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬੱਚੀਆਂ ਦੀ ਰੱਖਿਆ ਕੀਤੀ ਜਾ ਸਕੇ।ਇਸ ਮੌਕੇ ਡਾ. ਅਭਿਤੋਜ ਸਿੰਘ, ਜਸਤਿੰਦਰ ਸਿੰਘ ਬੀ.ਈ.ਈ, ਪਰਦੀਪ ਕੌਰ, ਮੋਨਿਕਾ, ਸਾਹਿਲ ਕੁਮਾਰ, ਆਸ਼ਾਵਰਕਰ ਅਤੇ ਆਮ ਲੋਕ ਹਾਜਰ ਸਨ ।

error: copy content is like crime its probhihated