ਸ਼ਹੀਦ ਭਗਤ ਸਿੰਘ ਨਗਰ (ਐਸ ਕੇ ਜੋਸ਼ੀ)
: ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 30-07-2024 ਨੂੰ ਪਿੰਡ ਰਾਮਰਾਏਪੁਰ ਵਿਖੇ ਨੌਜਵਾਨ ਦੇ ਕਤਲ ਵਿੱਚ ਸ਼ਾਮਿਲ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਉਨ੍ਹਾ ਨੇ ਪ੍ਰੈਸ ਨੂੰ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਮਲਾ ਦੇਵੀ ਪਤਨੀ ਲੇਟ ਸ਼ਿੰਗਾਰਾ ਰਾਮ ਵਾਸੀ ਰਾਮਰਾਏਪੁਰ ਥਾਣਾ ਸਦਰ ਨਵਾਂਸ਼ਹਿਰ ਨੇ ਮੁੱਖ ਅਫਸਰ ਥਾਣਾ ਸਦਰ ਨਵਾਸ਼ਹਿਰ ਨੂੰ ਇਤਲਾਹ ਦਿੱਤੀ ਕਿ ਮਿਤੀ 30.07.2024 ਨੂੰ ਸ਼ਾਮ ਸਮੇਂ ਉਸਦੇ ਲੜਕੇ ਵਿਜੇ ਕੁਮਾਰ ਦੀ ਉਨ੍ਹਾ ਦੇ ਪਿੰਡ ਦੇ ਪੰਮੇ ਦੀ ਮੋਟਰ ਤੇ ਸਤਨਾਮ ਸਿੰਘ ਉਰਫ ਸ਼ਾਮਾ ਪੁੱਤਰ ਅੰਗਰੇਜ ਚੰਦ ਵਾਸੀ ਮਜਾਰਾ ਖੁਰਦ ਨਾਲ ਕਿਸੇ ਗੱਲ ਤੋਂ ਤੂੰ-ਤੂੰ ਮੈਂ-ਮੈਂ ਹੋ ਗਈ ਹੈ ਜਿਸ ਨੇ ਉਸਦੇ ਲੜਕੇ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ, ਉਸ ਦਾ ਲੜਕਾ ਵਿਜੇ ਕੁਮਾਰ ਰਾਤ ਸਮੇਂ ਘਰ ਨਹੀ ਆਇਆ ਤਾਂ ਉਹ ਵਕਤ 8:30 ਵਜੇ ਰਾਤ ਨੂੰ ਆਪਣੇ ਲੜਕੇ ਵਿਜੇ ਕੁਮਾਰ ਨੂੰ ਉਕਤ ਮੋਟਰ ਵੱਲ ਦੇਖਣ ਗਈ ਤਾਂ ਮੋਟਰ ਤੇ ਰੌਲਾ ਪੈ ਰਿਹਾ ਸੀ ਤਾਂ ਮੌਕਾ ਪਰ ਪੰਮੇ ਨੇ ਉਸ ਨੂੰ ਦੱਸਿਆ ਕਿ ਉਸ ਦੇ ਮੁੰਡੇ ਵਿਜੇ ਕੁਮਾਰ ਦੀ ਸਤਨਾਮ ਸਿੰਘ ਉਰਫ ਸ਼ਾਮਾ ਪੁੱਤਰ ਅੰਗਰੇਜ ਚੰਦ, ਅੰਗਰੇਜ ਚੰਦ ਪੁੱਤਰ ਮਲਕੀਅਤ ਰਾਮ, ਗੁਲਸ਼ਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀਆਨ ਮਜਾਰਾ ਖੁਰਦ, ਅਵਨੀਤ ਕੁਮਾਰ ਪੁੱਤਰ ਬਲਵੀਰ ਚੰਦ ਵਾਸੀ ਲੁਧਿਆਣਾ ਹਾਲ ਵਾਸੀ ਮਜਾਰਾ ਖੁਰਦ ਅਤੇ ਸੁਨੀਲ ਕੁਮਾਰ ਪੁੱਤਰ ਭਜਨ ਲਾਲ ਵਾਸੀ ਮਜਾਰਾ ਖੁਰਦ ਨੇ ਤੇਜਧਾਰ ਹਥਿਆਰਾ ਨਾਲ ਕੁੱਟਮਾਰ ਕੀਤੀ ਅਤੇ ਮੌਕਾ ਤੋਂ ਹਥਿਆਰਾ ਸਮੇਤ ਭੱਜ ਗਏ। ਉਹਨਾਂ ਨੇ ਵਿਜੇ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਲੈ ਕੇ ਆਉਂਦਾ, ਜਿੱਥੇ ਡਾਕਟਰ ਨੇ ਵਿਜੇ ਕੁਮਾਰ ਉਕਤ ਨੂੰ ਮ੍ਰਿਤਕ ਘੋਸ਼ਿਤ ਕੀਤਾ। ਇਸ ਸਬੰਧੀ ਮੁਕੱਦਮਾ ਨੰਬਰ 97 ਮਿਤੀ 31.07.2024 ਅ/ਧ 103(2) ਬੀ.ਐਨ.ਐਸ 2023 ਥਾਣਾ ਸਦਰ ਨਵਾਂਸ਼ਹਿਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ।
ਦੌਰਾਨੇ ਤਫਤੀਸ਼ ਮੁਕੱਦਮਾ ਦੀ ਸਵੰਦੇਨਸ਼ੀਲਤਾ ਨੂੰ ਦੇਖਦੇ ਹੋਏ ਸ਼੍ਰੀ ਸੁਰਿੰਦਰ ਚਾਂਦ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡੀ) ਦੀ ਸੁਪਰਵੀਜਨ ਹੇਠ ਇੰਸਪੈਕਟਰ ਰਾਜਪਲਵਿੰਦਰ ਕੌਰ ਮੁੱਖ ਅਫਸਰ ਥਾਣਾ ਸਦਰ ਨਵਾਂਸ਼ਹਿਰ ਅਤੇ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ, ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਦੋਸੀਆਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਗਏ। ਦੌਰਾਨ ਤਫਤੀਸ਼ ਮਿਤੀ 31-07-2024 ਨੂੰ ਮੁਕੱਦਮਾ ਵਿੱਚ ਦੋਸ਼ੀ ਅੰਗਰੇਜ ਚੰਦ ਪੁੱਤਰ ਮਲਕੀਅਤ ਰਾਮ, ਗੁਲਸ਼ਨ ਕੁਮਾਰ ਪੁੱਤਰ ਰਾਜ ਕੁਮਾਰ ਅਤੇ ਸੁਨੀਲ ਕੁਮਾਰ ਪੁੱਤਰ ਭਜਨ ਲਾਲ ਵਾਸੀਆਨ ਮਜਾਰਾ ਖੁਰਦ ਥਾਣਾ ਸਦਰ ਨਵਾਂਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਪਿੰਡ ਲੰਗੜੋਆ ਵਾਈਪਾਸ ਤੋ ਗ੍ਰਿਫਤਾਰ ਕੀਤਾ ਗਿਆ।
ਮੁਕੱਦਮਾ ਵਿੱਚ ਗ੍ਰਿਫਤਾਰ ਦੋਸ਼ੀਆਨ ਦੀ ਮੁੱਢਲੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸਤਨਾਮ ਸਿੰਘ ਉਰਫ ਸ਼ਾਮਾ ਅਤੇ ਮ੍ਰਿਤਕ ਵਿਜੈ ਕੁਮਾਰ ਦਾ ਆਪਸ ਵਿੱਚ ਪੈਸਿਆ ਦਾ ਲੈਣ ਦੇਣ ਸੀ ਜਿਸ ਕਰਕੇ ਮਿਤੀ 30-07-2024 ਨੂੰ ਸਤਨਾਮ ਸਿੰਘ ਉਰਫ ਸ਼ਾਮਾ ਅਤੇ ਮ੍ਰਿਤਕ ਵਿਜੈ ਕੁਮਾਰ ਦੀ ਆਪਸ ਵਿੱਚ ਬਹਿਸਬਾਜੀ ਹੋ ਗਈ ਸੀ, ਜੋ ਇਸ ਸਬੰਧੀ ਦੋਸ਼ੀ ਸਤਨਾਮ ਸਿੰਘ ਉਰਫ ਸ਼ਾਮਾ ਨੇ ਘਰ ਆ ਕੇ ਸਾਰੀ ਗੱਲ ਆਪਣੇ ਪਿਤਾ ਅੰਗਰੇਜ ਚੰਦ ਨੂੰ ਦੱਸੀ ਜਿੱਥੇ ਗੁਲਸ਼ਨ ਕੁਮਾਰ, ਸੁਨੀਲ ਕੁਮਾਰ ਅਤੇ ਅਵਨੀਤ ਕੁਮਾਰ ਪਹਿਲਾ ਤੋ ਹੀ ਮੌਜੂਦ ਸਨ ਜਿਸ ਤੇ ਉਕਤ ਦੋਸ਼ੀਆਨ ਤੇਜਧਾਰ ਹਥਿਆਰਾ ਸਮੇਤ ਵਿਜੇ ਕੁਮਾਰ ਦੀ ਕੁੱਟਮਾਰ ਕਰਨ ਲਈ ਪੰਮੇ ਦੀ ਮੋਟਰ ਪਰ ਗਏ ਜੋ ਪੰਮਾ ਮੌਕਾ ਤੋ ਭੱਜ ਗਿਆ ਅਤੇ ਉਕਤਾਨ ਦੋਸ਼ੀਆਨ ਨੇ ਮ੍ਰਿਤਕ ਵਿਜੇ ਕੁਮਾਰ ਦੀ ਤੇਜਧਾਰ ਹਥਿਆਰਾ ਨਾਲ ਕੁੱਟਮਾਰ ਕੀਤੀ ਅਤੇ ਮੌਕਾ ਤੋਂ ਭੱਜ ਗਏ। ਮੁਕੱਦਮਾ ਵਿੱਚ ਗ੍ਰਿਫਤਾਰ ਹੋਣ ਤੋਂ ਰਹਿੰਦੇ ਦੋਸ਼ੀਆਨ ਸਤਨਾਮ ਸਿੰਘ ਉਰਫ ਸ਼ਾਮਾ ਅਤੇ ਅਵਨੀਤ ਕੁਮਾਰ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ।