ਹੁਸ਼ਿਆਰਪੁਰ ( ਤਰਸੇਮ ਦੀਵਾਨਾ )
ਪੁਲਿਸ ਵਲੋ ਮਲਕੀਤ ਸਿੰਘ 260 ਗ੍ਰਾਮ ਨਸ਼ੀਲੇ ਪਦਾਰਥ ਅਤੇ 10,000 ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ
15 ਅਕਤੂਬਰ : ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਪ੍ਰੀਤ ਸਿੰਘ ਢਿੱਲੋਂ ਪੀਪੀਐੱਸ ਕਪਤਾਨ ਪੁਲਸ ਇਨਵੈਸਟੀਗੇਸ਼ਨ ਦੀ ਦੇਖਰੇਖ ਹੇਠ ਨਸ਼ੇ ਨੂੰ ਰੋਕਣ ਅਤੇ ਲੁੱਟਾਂ ਖੋਹਾਂ ਦੇ ਅਪਰਾਧਾਂ ਨੂੰ ਠੱਲ੍ਹ ਪਾਉਣ ਅਤੇ ਅਪਰਾਧੀਆਂ ਦੀ ਗ੍ਰਿਫਤਾਰੀ ਕਰਨ ਲਈ ਬਲਵਿੰਦਰ ਸਿੰਘ ਪੀ ਪੀ ਐਸ ਕਪਤਾਨ ਪੁਲਸ ਸਿਟੀ ਅਤੇ ਦੇਸ ਰਾਜ ਸਬ ਇੰਸਪੈਕਟਰ ਮੁੱਖ ਅਫਸਰ ਥਾਣਾ ਸਿਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਿ ਏਐਸਆਈ ਅਮਰਜੀਤ ਸਿੰਘ ਸਮੇਤ ਪੁਲਸ ਪਾਰਟੀ ਬਹਾਦਰਪੁਰ ਨਾਕੇ ਤੇ ਮੌਜੂਦ ਸੀ ਤਾਂ ਪੁਲਸ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਪ੍ਰੈਸ ਬਿਆਨ ਮੁਤਾਬਿਕ ਇਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮਨਦੀਪ ਸਿੰਘ ਸੈਣੀ ਉਰਫ ਸੱਚੇ ਪਾਤਸ਼ਾਹ ਪੁੱਤਰ ਮਲਕੀਤ ਸਿੰਘ ਵਾਸੀ ਮੁਹੱਲਾ ਪੰਜ ਪਿੱਪਲੀ ਬਹਾਦਰਪੁਰ ਜੋ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ ਤੇ ਆਪਣੀ ਐਕਟਿਵਾ ਦੇ ਕੋਲ ਕੋਲ ਖੜਾ ਹੈ ਜਿਸ ਨੂੰ ਕਾਬੂ ਕੀਤਾ ਕਰਕੇ ਉਸ ਪਾਸੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਜਾ ਸਕਦਾ ਹੈ ਜਿਸ ਤੇ ਏਐਸਆਈ ਸਮੇਤ ਸਾਥੀ ਕਰਮਚਾਰੀਆਂ ਨਾਲ ਮੁਖ਼ਬਰ ਵੱਲੋਂ ਦੱਸੀ ਗਈ ਜਗ੍ਹਾ ਤੇ ਪਹੁੰਚ ਕੇ ਉਕਤ ਨੌਜਵਾਨ ਜੋ ਕਿ ਐਕਟਿਵਾ ਕੋਲ ਖੜ੍ਹਾ ਸੀ ਕਾਬੂ ਕਰ ਲਿਆ ਗਿਆ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਤਲਾਸ਼ੀ ਲੈਣ ਉਪਰੰਤ ਉਕਤ ਵਿਅਕਤੀ ਪਾਸੋਂ 260 ਗਰਾਮ ਨਸ਼ੀਲਾ ਪਦਾਰਥ ਅਤੇ 10,000 /- ਰੁਪਏ ਡਰੱਗ ਮਨੀ ਬਰਾਮਦ ਹੋਈ ਜਿਸ ਤੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਪਾਸੋਂ ਗਹਿਰਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਇਹ ਹੋਰ ਵੀ ਪਤਾ ਲਗਾਇਆ ਜਾ ਸਕੇ ।








