ਗੜ੍ਹਦੀਵਾਲਾ, 19 ਮਈ (ਚੌਧਰੀ )
– ਪ੍ਰਾਚੀਨ ਮਾਤਾ ਕੁੰਤੀ ਦੇਵੀ ਮੰਦਰ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਕੋਈ (ਕੁੰਤੀਪੁਰ) ਵਿਚ 20 ਮਈ ਨੂੰ ਸਾਲਾਨਾ ਭੰਡਾਰਾ ਬਹੁਤ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਮੰਦਰ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਨੇ ਦੱਸਿਆ ਕਿ ਅੱਜ 19 ਮਈ ਰਾਤ ਨੂੰ ਮਹਾਮਾਈ ਦਾ ਜਾਗਰਣ ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ।20 ਮਈ ਨੂੰ ਸਵੇਰੇ 10 ਵਜੇ ਅਤੇ 11 ਵਜੇ ਹਵਨ-ਪੂਜਨ ਕੀਤਾ ਜਾਵੇਗਾ ਅਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ । ਮਹਾਮਾਈ ਦੀ ਚੌਂਕੀ 20 ਮਈ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।








