Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜੇਕਰ ਅੱਜ ਜਾਂ ਕੱਲ ਤੱਕ ਕੋਈ ਹੱਲ ਨਾ ਨਿਕਲਿਆ ਤਾਂ ਆੜਤੀਆਂ ਯੂਨੀਅਨ ਗੜ੍ਹਦੀਵਾਲਾ ਦਾਣਾ ਮੰਡੀ ਨੂੰ ਬੰਦ ਕਰਨ ਲਈ….

ਜੇਕਰ ਅੱਜ ਜਾਂ ਕੱਲ ਤੱਕ ਕੋਈ ਹੱਲ ਨਾ ਨਿਕਲਿਆ ਤਾਂ ਆੜਤੀਆਂ ਯੂਨੀਅਨ ਗੜ੍ਹਦੀਵਾਲਾ ਦਾਣਾ ਮੰਡੀ ਨੂੰ ਬੰਦ ਕਰਨ ਲਈ….

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) 

ਜੇਕਰ ਅੱਜ ਜਾਂ ਕੱਲ ਤੱਕ ਕੋਈ ਹੱਲ ਨਾ ਨਿਕਲਿਆ ਤਾਂ ਆੜਤੀਆਂ ਯੂਨੀਅਨ ਗੜ੍ਹਦੀਵਾਲਾ ਦਾਣਾ ਮੰਡੀ ਨੂੰ ਬੰਦ ਕਰਨ ਲਈ ਮਜਬੂਰ ਹੋਵੇਗੀ : ਪ੍ਰਧਾਨ ਸੁਖਦੇਵ ਸਿੰਘ 

ਕੇਂਦਰ ਸਰਕਾਰ ਵੱਲੋਂ ਦਾਣਾ ਮੰਡੀ ਗੜ੍ਹਦੀਵਾਲਾ ਦੀ ਅਣਦੇਖੀ

15 ਅਕਤੂਬਰ : ਪੈਡੀ ਸੀਜ਼ਨ 2022-23 ਪੈਡੀ ਦੀ ਖਰੀਦ FCI ਕੇਂਦਰੀ ਏਜੰਸੀ ਨੇ ਮੰਡੀ ਵਿੱਚੋਂ 01/10/2022 ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਸੀ। ਇਸ ਖਰੀਦ ਦੌਰਾਨ ਏਜੰਸੀ 24000 ਨੇ ਲਗਭਗ ਬੋਰੀਆਂ ਭਰੀਆਂ ਹਨ। ਪ੍ਰੰਤੂ ਇਸ ਵਕ਼ਤ ਤੱਕ ਏਜੰਸੀ ਨੇ ਸਿਰਫ਼ 6000 ਬੋਰੀਆਂ ਦੀ ਹੀ ਚੁਕਾਈ ਕੀਤੀ ਹੈ। ਮੰਡੀ ਦਾ ਫ਼ੜ ਛੋਟਾ ਹੋਣ ਕਰਕੇ ਆੜਤੀਆਂ ਅਤੇ ਕਿਸਾਨ ਭਰਾਵਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਜੰਸੀ ਦੇ ਢਿੱਲੇ ਰਵੀਏ ਕਾਰਨ ਟਰਾਂਸਪੋਰਟ ਵੀ ਬਹੁਤ ਪ੍ਰੇਸ਼ਾਨ ਹਨ।14-15 ਦਿਨ ਤੋਂ ਗੱਡੀਆਂ ਮੰਡੀ ਵਿੱਚ ਵਿਹਲੀਆਂ ਖੜੀਆਂ ਸਰਕਾਰੀ ਸਿਸਟਮ ਨੂੰ ਕੋਸ ਰਹੀਆਂ ਹਨ। ਆੜ੍ਹਤੀਏ ਵੀਰ ਜਦੋਂ ਸਬੰਧਤ ਏਜੰਸੀ ਅਫ਼ਸਰ ਨਾਲ ਲਿਫਟਿੰਗ ਦੀ ਗੱਲ ਕਰਦੇ ਤਾਂ ਅਫ਼ਸਰ ਅੱਗੋਂ ਟਾਲਮਟੋਲ ਕਰਦੇ ਹਨ। ਕਾਨੂੰਨ ਮੁਤਾਬਕ ਬੋਰੀਆਂ ਦੀ ਲਿਫਟਿੰਗ 24 ਘੰਟੇ ਦੇ ਅੰਦਰ ਅੰਦਰ ਯਕੀਨੀ ਬਣਾਉਣਾ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਆੜਤੀ ਯੂਨੀਅਨ ਗੜਦੀਵਾਲਾ ਦੇ ਮੈਂਬਰਾਂ ਨੇ ਕੀਤਾ। ਇਸ ਮੌਕੇ ਆੜ੍ਹਤੀਆਂ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਅਗਰ ਭਰੀਆਂ ਹੋਈਆਂ ਬੋਰੀਆਂ ਵਿੱਚ ਕਿਸੇ ਕਿਸਮ ਦੀ ਵਜ਼ਨ ਸਬੰਧੀ ਸਾਟਿਜ਼ ਹੋਈ ਤਾਂ ਇਸ ਦੀ ਭਰਭਾਈ ਨਾ ਕਰਨ ਦਾ ਫੈਸਲਾ ਕੀਤਾ ਹੈ।ਅਗਰ ਅੱਜ ਜਾਂ ਕੱਲ ਤੱਕ ਕੋਈ ਹੱਲ ਨਾ ਨਿਕਲਿਆ ਤਾਂ ਆੜਤੀਆਂ ਯੂਨੀਅਨ ਗੜ੍ਹਦੀਵਾਲਾ ਦਾਣਾ ਮੰਡੀ ਨੂੰ ਬੰਦ ਕਰਨ ਲਈ ਮਜਬੂਰ ਹੋਵੇਗੀ। ਇਸ ਦੀ ਸਾਰੀ ਜ਼ੁਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਤੇ ਪ੍ਰਧਾਨ ਆੜ੍ਹਤੀਆਂ ਯੂਨੀਅਨ ਸੁਖਦੇਵ ਸਿੰਘ, ਸੀਨੀਅਰ ਸਲਾਹਕਾਰ ਬਿਮਲ ਤੀਰਥ, ਕੈਸ਼ੀਅਰ ਸ਼ ਸੁੱਚਾ ਸਿੰਘ, ਹਰਮੇਸ਼ ਲਾਲ,ਅਮਰੀਕ ਸਿੰਘ ਹੈਪੀ, ਸੋਮਨਾਥ, ਲੇਵਰ ਦੇ ਠੇਕੇਦਾਰ ਅਤੇ ਕਿਸਾਨ ਵੀਰ ਹਾਜ਼ਰ ਹਨ।