ਦਸੂਹਾ 27 ਫਰਵਰੀ (ਚੌਧਰੀ)
: ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਖੇਲੋ ਇੰਡੀਆਂ ਦੇ ਅਧੀਨ ਬਲਦੇਵ ਸਿੰਘ ਢੀਂਡਸਾ ਕੇ.ਐਮ.ਐਸ ਸਪੋਰਟਸ ਵਿੰਗ ਵੱਲੋਂ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ 5 ਦਿਨਾਂ ਸਪੋਰਟਸ ਮੀਟ ਦੇ ਚੌਥੇ ਦਿਨ ਲੜਕੀਆਂ ਦੇ ਬੈਡਮਿੰਟਨ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੀਆਂ ਲੜਕੀਆਂ ਦੀਆਂ 8 ਟੀਮਾਂ ਨੇ ਭਾਗ ਲਿਆ, ਜਿਹਨਾਂ ਵਿੱਚ ਰਮਨਦੀਪ ਕੌਰ ਅਤੇ ਤਰੁਨਪ੍ਰੀਤ ਕੌਰ ਦੀ ਟੀਮ, ਪ੍ਰਿਯੰਕਾ ਅਤੇ ਸਿਮਰਨ ਦੀ ਟੀਮ, ਰੀਤੂ ਅਤੇ ਰਿਤਿਕਾ ਦੀ ਟੀਮ, ਪਲਕ ਅਤੇ ਗਗਨ ਦੀ ਟੀਮ, ਬੰਧਨਾ ਅਤੇ ਜਸਦੀਪ ਕੌਰ ਦੀ ਟੀਮ, ਗੁਣਸ਼ਿਖਾ ਅਤੇ ਕਾਮਿਨੀ ਦੀ ਟੀਮ, ਨਿਰਜਲਾ ਸੰਧੂ ਅਤੇ ਅਮਨਪ੍ਰੀਤ ਕੌਰ ਦੀ ਟੀਮ ਅਤੇ ਕਾਜਲ ਅਤੇ ਪ੍ਰੀਆ ਦੀ ਟੀਮ ਨੇ ਭਾਗ ਲਿਆ। ਜਸਦੀਪ ਕੌਰ/ਬੰਧਨਾ ਦੀ ਟੀਮ ਅਤੇ ਰਮਨਦੀਪ ਕੌਰ/ਤਰੁਨਪ੍ਰੀਤ ਕੌਰ ਦੀ ਟੀਮ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਗਿਆ। ਇਸ ਫਾਈਨਲ ਮੁਕਾਬਲੇ ਵਿੱਚ ਜਸਦੀਪ ਕੌਰ ਅਤੇ ਬੰਧਨਾ ਦੀ ਟੀਮ ਜੇਤੂ ਰਹੀ। ਇਸ ਮੌਕੇ ਤੇ ਚੇਅਰਮੈਨ ਚੌਧਰੀ ਕੁਮਾਰ ਸੈਣੀ, ਪ੍ਰਿੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ ਅਤੇ ਐਚ.ਓ.ਡੀ ਡਾ. ਰਾਜੇਸ਼ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਲਖਵਿੰਦਰ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਮਹਿਕ ਸੈਣੀ, ਕਮਲਪ੍ਰੀਤ ਕੌਰ, ਨਵਨੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ : ਤਸਵੀਰ ਵਿੱਚ ਬੈਡਮਿੰਟਨ ਦੀਆਂ ਟੀਮਾਂ ਦੇ ਨਾਲ ਚੇਅਰਮੈਨ ਚੌਧਰੀ ਕੁਮਾਰ ਸੈਣੀ, ਪ੍ਰਿੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ, ਐਚ.ਓ.ਡੀ ਡਾ. ਰਾਜੇਸ਼ ਕੁਮਾਰ ਅਤੇ ਫੈਕਲਟੀ ਮੈਂਬਰ।