Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਐਮ.ਸੀ.ਏ ਡਿਗਰੀ ਕੋਰਸ ਸ਼ੁਰੂ ਹੋਣ ਨਾਲ ਕੇ.ਐਮ.ਐਸ ਕਾਲਜ ਹੁਣ ਇਲਾਕੇ ਦਾ ਪਹਿਲਾ ਪ੍ਰੋਫੈਸ਼ਨਲ ਕਾਲਜ ਬਣਿਆ – ਪ੍ਰਿੰਸੀਪਲ ਡਾ.ਸ਼ਬਨਮ ਕੌਰ

ਐਮ.ਸੀ.ਏ ਡਿਗਰੀ ਕੋਰਸ ਸ਼ੁਰੂ ਹੋਣ ਨਾਲ ਕੇ.ਐਮ.ਐਸ ਕਾਲਜ ਹੁਣ ਇਲਾਕੇ ਦਾ ਪਹਿਲਾ ਪ੍ਰੋਫੈਸ਼ਨਲ ਕਾਲਜ ਬਣਿਆ – ਪ੍ਰਿੰਸੀਪਲ ਡਾ.ਸ਼ਬਨਮ ਕੌਰ

ਦਸੂਹਾ (ਚੌਧਰੀ) 

7 ਅਗਸਤ : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਦੱਸਿਆ ਕਿ ਕੇ.ਐਮ.ਐਸ ਕਾਲਜ ਦਾ ਸ਼ੁਭ ਆਰੰਭ ਸੰਨ 2014 ਵਿੱਚ ਹੋਣ ਤੋਂ ਬਾਅਦ ਬੀਤੇ 9 ਸਾਲਾਂ ਵਿੱਚ ਕਾਲਜ ਨੇ ਕਾਮਯਾਬੀ ਦੇ ਕਈ ਪੜਾਵਾਂ ਨੂੰ ਹਾਸਲ ਕੀਤਾ ਹੈ, ਜਿਵੇਂ ਕਿ ਮੰਜੁਲਾ ਸੈਣੀ ਫੈਸ਼ਨ ਵਿਭਾਗ ਵਿੱਚ ਐਮ.ਐਸ.ਸੀ ਫੈਸ਼ਨ ਡਿਜ਼ਾਇਨਿੰਗ, ਡਾ.ਬੀ.ਆਰ ਅੰਬੇਡਕਰ ਮੈਡੀਕਲ ਸਾਇੰਸ ਵਿਭਾਗ ਵਿੱਚ ਐਮ.ਐਸ.ਸੀ ਮੈਡੀਕਲ ਮਾਇਕ੍ਰੋਬਾਇਓਲੋਜੀ, ਬੀ.ਐਸ.ਸੀ ਮੈਡੀਕਲ ਲੈਬ ਸਾਇੰਸ, ਬੀ.ਐਸ.ਸੀ ਨੋਨ ਮੈਡੀਕਲ ਅਤੇ ਆਈ.ਟੀ ਵਿਭਾਗ ਵਿੱਚ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ (ਐਮ.ਸੀ.ਏ) ਆਦਿ ਕਈ ਨਵੇਂ ਕੋਰਸ ਸ਼ੁਰੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਹਨਾ ਦੱਸਿਆ ਕਿ ਕੇ.ਐਮ.ਐਸ ਕਾਲਜ ਹੁਣ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ) ਨਵੀਂ ਦਿੱਲੀ ਦੇ ਸੈਕਸ਼ਨ 2 (ਐਫ) ਦੀ ਸ਼੍ਰੇਣੀ ਵਿੱਚ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ) ਅਧੀਨ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ (ਐਮ.ਸੀ.ਏ) ਡਿਗਰੀ ਕੋਰਸ ਸ਼ੁਰੂ ਹੋਣ ਨਾਲ ਕੇ.ਐਮ.ਐਸ ਕਾਲਜ ਹੁਣ ਪ੍ਰੋਫੈਸ਼ਨਲ ਕਾਲਜਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਿਆ ਹੈ। ਉਹਨਾ ਕਿਹਾ ਕਿ ਇਸ ਦਾ ਸਾਰਾ ਸ਼੍ਰੇਅ ਕਾਲਜ ਦੇ ਪ੍ਰਿੰਸੀਪਲ ਮੈਡਮ ਡਾ. ਸ਼ਬਨਮ ਕੌਰ ਅਤੇ ਕਾਲਜ ਦੇ ਡਾਇਰੈਕਟਰ ਡਾ. ਮਾਨਵ ਸੈਣੀ ਨੂੰ ਜਾਂਦਾ ਹੈ, ਉਹਨਾ ਦੀ ਕੜੀ ਮਿਹਨਤ ਦੀ ਬਦੌਲਤ ਕਾਲਜ ਨੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਿਟਾਇਰਡ ਪ੍ਰਿੰਸੀਪਲ ਸਤੀਸ਼ ਕਾਲੀਆ ਟਰੱਸਟੀ, ਐਚ.ਓ.ਡੀ ਡਾ. ਰਾਜੇਸ਼ ਕੁਮਾਰ, ਐਡਮਿਸ਼ਨ ਸੈੱਲ ਇੰਚਾਰਜ ਲਖਵਿੰਦਰ ਕੌਰ ਅਤੇ ਹੋਰ ਹਾਜ਼ਰ ਸਨ।

ਫੋਟੋ ਕੈਪਸ਼ਨ : ਰਿਟਾਇਰਡ ਪ੍ਰਿੰਸੀਪਲ ਸਤੀਸ਼ ਕਾਲੀਆ, ਕੇ.ਐਮ.ਐਸ ਕਾਲਜ ਚੇਅਰਮੈਨ ਚੌਧਰੀ ਕੁਮਾਰ ਸੈਣੀ, ਪ੍ਰਿੰਸੀਪਲ ਡਾ ਸ਼ਬਨਮ ਕੌਰ, ਡਾਇਰੈਕਟਰ ਡਾ ਮਾਨਵ ਸੈਣੀ ਅਤੇ ਹੋਰ।