Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦੇਸ਼ ਦੇ ਐਨ.ਪੀ.ਐਸ.ਕਰਮਚਾਰੀ 10 ਅਗਸਤ ਨੂੰ ਕਰਨਗੇ ਦਿੱਲੀ ਵਿਖੇ ਸੰਸਦ ਵੱਲ ਮਾਰਚ – ਪ੍ਰਿੰਸ ਗੜ੍ਹਦੀਵਾਲਾ / ਗੁਰਮੁੱਖ ਸਿੰਘ ਬਲਾਲਾ*

ਦੇਸ਼ ਦੇ ਐਨ.ਪੀ.ਐਸ.ਕਰਮਚਾਰੀ 10 ਅਗਸਤ ਨੂੰ ਕਰਨਗੇ ਦਿੱਲੀ ਵਿਖੇ ਸੰਸਦ ਵੱਲ ਮਾਰਚ – ਪ੍ਰਿੰਸ ਗੜ੍ਹਦੀਵਾਲਾ / ਗੁਰਮੁੱਖ ਸਿੰਘ ਬਲਾਲਾ*

ਗੜ੍ਹਦੀਵਾਲਾ (ਚੌਧਰੀ) 

*ਪੁਰਾਣੀ ਪੈਨਸਨ ਬਹਾਲੀ ਸੰਘਰਸ ਕਮੇਟੀ ਦੇ ਬੈਨਰ ਹੇਠ ਲੱਖਾਂ ਕਰਮਚਾਰੀ ਹੋਣਗੇ ਸਾਮਲ*

7 ਅਗਸਤ : ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸੰਯੁਕਤ ਮੰਚ ਦੇ ਸੱਦੇ ਤੇ ਦੇਸ਼ ਭਰ ਦੇ ਐਨ. ਪੀ. ਐਸ. ਮੁਲਾਜਮ 10 ਅਗਸਤ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਰਾਮ ਲੀਲਾ ਮੈਦਾਨ ਤੋਂ ਸੰਸਦ ਵੱਲ ਰੋਸ਼ ਮਾਰਚ ਕਰਨਗੇ।ਮੰਚ ਵੱਲੋਂ ਦਿੱਤੇ ਸੱਦੇ ਨੂੰ ਲੈ ਕੇ ਵੱਖ ਵੱਖ ਰਾਜਾਂ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਪੰਜਾਬ ਤੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਐਨ. ਪੀ. ਐਸ. ਮੁਲਾਜਮ ਵੱਡਾ ਕਾਫਲਾ ਲੈ ਕੇ ਪਹੁੰਚਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘਰਸ ਕਮੇਟੀ ਦੇ ਜਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਗੜ੍ਹਦੀਵਾਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਅਦਾਰੇ ਪੀ. ਐਫ. ਆਰ. ਡੀ. ਏ. ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਵਿੱਚ ਲਾਈਆਂ ਜਾ ਰਹੀਆਂ ਅਟਕਲਾਂ ਕਾਰਨ ਦੇਸ਼ ਭਰ ਦੇ ਐਨ. ਪੀ. ਐਸ. ਮੁਲਾਜਮਾਂ ਵਿੱਚ ਭਾਰੀ ਰੋਸ਼ ਹੈ । ਯਾਦ ਰਹੇ ਪੰਜਾਬ ਸਮੇਤ ਕਈ ਰਾਜਾਂ ਦੇ ਪੁਰਾਣੀ ਪੈਨਸ਼ਨ ਬਹਾਲੀ ਦੇ

ਐਲਾਨ ਕਰਨ ਤੋਂ ਬਾਅਦ ਇਸਦੇ ਵਿਰੁੱਧ ਗੋਦੀ ਮੀਡੀਆ ਵੱਲੋਂ ਕੂੜ ਪ੍ਰਚਾਰ ਦਾ ਪ੍ਰਾਪੇਗੰਡਾ ਚਲਾਇਆ ਗਿਆ । ਪੀ.ਐਫ . ਆਰ. ਡੀ. ਏ. ਨੇ ਐਨ. ਪੀ. ਐਸ. ਟਰੱਸਟ ਕੋਲ ਪਏ ਮੁਲਾਜਮਾਂ ਦੇ ਪੈਸੇ ਨੂੰ ਦੇਣ ਤੋਂ ਸਾਫ ਇੰਨਕਾਰ ਕਰ ਦਿੱਤਾ ਹੈ । ਭਾਵੇਂ ਕਿ ਇਸਦੇ ਬਾਵਜੂਦ ਕਈ ਰਾਜਾਂ ਦੀਆਂ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਹੈ ਪਰ ਪੰਜਾਬ ਦੀ ਆਪ ਸਰਕਾਰ ਨੋਟੀਫਿਕੇਸ਼ਨਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ । ਇਹ ਰੋਸ਼ ਮਾਰਚ ਐਨ. ਪੀ. ਐਸ. ਮੁਲਾਜਮਾਂ ਲਈ ਹੋਰ ਵੀ ਅਹਿਮ ਹੈ ਕਿਉਂਕਿ ਦਿੱਲੀ ਵਿੱਚ ਵੀ ਆਪ ਦੀ ਸਰਕਾਰ ਹੈ, ਦਿੱਲੀ ਦੇ ਲੋਕਾਂ ਵਿੱਚ ਆਪ ਸਰਕਾਰ ਦਾ ਕਮਜੋਰ ਚਿਹਰਾ ਵੀ ਉਜਾਗਰ ਕੀਤਾ ਜਾਣਾ ਹੈ । ਖੁਦ ਫੈਸਲਾ ਲੈ ਕੇ ਪੰਜਾਬ ਸਰਕਾਰ ਲਾਗੂ ਨਹੀਂ ਕਰ ਪਾ ਰਹੀ। ਇਸ ਸਬੰਧੀ ਰਾਸਟਰ ਪੱਧਰ ਤੇ ਪੰਜਾਬ ਸਰਕਾਰ ਦੀ ਡੰਗ ਟਪਾਊ ਨੀਤੀ ਦੀ ਪੋਲ ਖੋਲੀ ਜਾਵੇਗੀ । ਜ਼ਿਲ੍ਹਾ ਪ੍ਰਚਾਰਕ ਗੁਰਮੁਖ ਸਿੰਘ ਬਲਾਲਾ ਨੇ ਦੱਸਿਆ ਕਿ ਪੰਜਾਬ ਦੇ ਹਰ ਜਿਲ੍ਹੇ ਵਿੱਚ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ । ਮੁਲਾਜਮ ਇਸ ਰੋਸ਼ ਮਾਰਚ ਨੂੰ ਕਾਮਯਾਬ ਕਰਨ ਲਈ ਪੱਬਾਂ ਭਾਰ ਹਨ। ਇਸ ਮੌਕੇ ਭੁਪਿੰਦਰ ਸਿੰਘ ਅਤੇ ਬਚਿੱਤਰ ਸਿੰਘ ਮੌਜੂਦ ਸਨ |