Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਫਗਵਾੜਾ ਸਬ ਡਵੀਜਨ ‘ਚ ਬੱਚਿਆਂ ਤੇ ਔਰਤਾਂ ਨੇ ਜੋਸ਼ੋ-ਖਰੋਸ਼ ਨਾਲ ਮਨਾਇਆ ਹੋਲੀ ਦਾ ਤਿਓਹਾਰ

ਫਗਵਾੜਾ ਸਬ ਡਵੀਜਨ ‘ਚ ਬੱਚਿਆਂ ਤੇ ਔਰਤਾਂ ਨੇ ਜੋਸ਼ੋ-ਖਰੋਸ਼ ਨਾਲ ਮਨਾਇਆ ਹੋਲੀ ਦਾ ਤਿਓਹਾਰ

ਫਗਵਾੜਾ (ਲਾਲੀ ਦਾਦਰ )

*ਨੌਜਵਾਨਾਂ ‘ਚ ਨਜ਼ਰ ਆਈ ਉਤਸ਼ਾਹ ਦੀ ਘਾਟ

8 ਮਾਰਚ :  ਫਗਵਾੜਾ ਸਬ-ਡਵੀਜਨ ‘ਚ ਹੋਲੀ ਦਾ ਤਿਓਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੱਚਿਆਂ ਤੇ ਔਰਤਾਂ ਵਲੋਂ ਪੂਰੇ ਜੋਸ਼ੋ ਖਰੋਸ਼ ਦੇ ਨਾਲ ਮਨਾਇਆ ਗਿਆ। ਹਾਲਾਂਕਿ ਇਸ ਵਾਰ ਸ਼ਹਿਰੀ ਇਲਾਕਿਆਂ ਤੇ ਪਿੰਡਾਂ ਦੇ ਨੌਜਵਾਨਾਂ ਨੇ ਹੋਲੀ ਨੂੰ ਲੈ ਕੇ ਖਾਸ ਉਤਸ਼ਾਹ ਨਹੀਂ ਦਿਖਾਇਆ। ਜਿਸਦਾ ਕਾਰਨ ਸ਼ਾਇਦ ਸੂਬੇ ਦੀ ਮੋਜੂਦਾ ਕਾਨੂੰਨ ਵਿਵਸਥਾ ਹੋ ਸਕਦੀ ਹੈ। ਬੇਸ਼ਕ ਪੁਲਿਸ ਵਲੋਂ ਸੁਰੱਖਿਆ ਦੇ ਲਿਹਾਜ ਨਾਲ ਮੁੱਖ ਚੌਕਾਂ ਵਿਚ ਹਮੇਸ਼ਾ ਦੀ ਤਰ੍ਹਾਂ ਨਾਕਾਬੰਦੀ ਕੀਤੀ ਗਈ ਸੀ ਪਰ ਨੌਜਵਾਨਾਂ ਦੇ ਟੋਲੇ ਸੜਕਾਂ ਤੇ ਨਜ਼ਰ ਨਹੀਂ ਆਏ ਨਾ ਹੀ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਦੀ ਕਿਸੇ ਘਟਨਾ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਪਿਆਂ ਵਲੋਂ ਵੀ ਨੌਜਵਾਨਾ ਨੂੰ ਘਰਾਂ ਵਿਚ ਰਹਿ ਕੇ ਹੀ ਹੋਲੀ ਦਾ ਸ਼ਗੁਨ ਕਰਨ ਲਈ ਪ੍ਰੇਰਿਆ ਗਿਆ। ਦੂਸਰੇ ਪਾਸੇ ਸਵੇਰ ਤੋਂ ਹੀ ਛੋਟੇ ਬੱਚਿਆਂ ਤੇ ਔਰਤਾਂ ਵਿਚ ਹੋਲੀ ਦਾ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ। ਬੱਚਿਆਂ ਨੇ ਜਿੱਥੇ ਪਿਚਕਾਰੀਆਂ ਅਤੇ ਗਿੱਲੇ ਪਾਣੀ ਵਾਲੇ ਰੰਗ ਨਾਲ ਹੋਲੀ ਦੀ ਮਸਤੀ ਕੀਤੀ ਉੱਥੇ ਹੀ ਵੱਡਿਆਂ ਨੇ ਹੋਲੀ ਦੇ ਰੰਗ ਵਿਰੰਗੇ ਸੁੱਕੇ ਰੰਗਾਂ ਨਾਲ ਇਕ ਦੂਸਰੇ ਨੂੰ ਰੰਗ ਕੇ ਵਧਾਈ ਦਿੱਤੀ। ਵੱਖ ਵੱਖ ਸੰਸਥਾਵਾਂ ਅਤੇ ਧਾਰਮਿਕ ਅਸਥਾਨਾ ਉੱਪਰ ਵੀ ਹੋਲੀ ਦਾ ਰੰਗ ਚੜ੍ਹਿਆ ਨਜਰ ਆਇਆ ਜਿਹਨਾਂ ਨੇ ਫੁੱਲਾਂ ਦੀ ਹੋਲੀ ਨੂੰ ਤਰਜੀਹ ਦਿੱਤੀ। ਪੰਜਾਬ ਵਿਚ ਵੱਸਦੇ ਪ੍ਰਵਾਸੀ ਭਾਈਚਾਰੇ ਨੇ ਵੀ ਹੋਲੀ ਮਨਾਈ ਅਤੇ ਉਹਨਾਂ ਵਲੋਂ ਗਾਏ ਭੋਜਪੁਰੀ ਗੀਤਾਂ ਦਾ ਪੰਜਾਬੀਆਂ ਨੇ ਵੀ ਖੂਬ ਆਨੰਦ ਮਾਣਿਆ। ਬੁੱਧੀਜੀਵੀ ਵਰਗ ਨੇ ਆਪਣੇ ਸੁਨੇਹੇ ਵਿਚ ਕਿਹਾ ਕਿ ਹੋਲੀ ਦਾ ਤਿਓਹਾਰ ਸਾਨੂੰ ਭਾਈਚਾਰਕ ਸਾਂਝ ਮਜਬੂਤ ਕਰਨ ਦਾ ਸੁਨੇਹਾ ਦਿੰਦਾ ਹੈ। ਜਿਸ ਤਰ੍ਹਾਂ ਹੋਲੀ ਦੇ ਰੰਗ ਇਕ ਦੂਸਰੇ ਵਿਚ ਮਿਲ ਕੇ ਹੋਰ ਵੀ ਖੂਬਸੂਰਤ ਲੱਗਦੇ ਹਨ ਉਸੇ ਤਰ੍ਹਾਂ ਸਾਰੇ ਸਮਾਜ ਨੂੰ ਜਾਤੀ, ਧਰਮ, ਭਾਸ਼ਾ ਅਤੇ ਖੇਤਰਵਾਦ ਤੋਂ ਉੱਪਰ ਉਠ ਕੇ ਭਾਈਚਾਰੇ ਦੀ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਤਾਂ ਹੀ ਇਹ ਦੇਸ਼ ਤੱਰਕੀ ਕਰ ਸਕਦਾ ਹੈ