ਗੜ੍ਹਦੀਵਾਲਾ (ਯੋਗੇਸ਼ ਗੁਪਤਾ)
: ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਪੰਡੋਰੀ ਅਟਵਾਲ ਵਲੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜੇ ਸਮਰਪਿਤ ਨੌਜਵਾਨ ਵੱਲੋਂ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਜਿਸ ਵਿਚ ਸਵੇਰੇ ਸਬ ਤੋ ਪਹਿਲਾ ਗੁਰੂ ਚਰਨਾ ਚ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਭੋਗ ਲਗਵਾ ਕੇ ਰਾਹਗੀਰਾਂ ਵਿਚ ਛਬੀਲ ਵਰਤਾਈ ਗਈ। ਇਸ ਮੌਕੇ ਤੇ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਪੰਡੋਰੀ ਅਟਵਾਲ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਈ,ਪ੍ਰਧਾਨ ਕੁਲਵਿੰਦਰ ਸਿੰਘ,ਖਜਾਨਚੀ ਲਖਵਿੰਦਰ ਸਿੰਘ,ਸਲਾਹਕਾਰ ਵਿਜੇ ਕੁਮਾਰ,ਪ੍ਰਚਾਰਕ ਸਕੱਤਰ ਸਰਬਜੀਤ ਸਿੰਘ ਡੀਪੀ , ਕਮੇਟੀ ਮੈਂਬਰ ਵਿਸ਼ਾਲ ,ਅਵੀ ,ਕਾਕਾ ,ਸੋਲਜਰ ,ਗੱਗੂ ,ਰਾਜਵੀਰ ,ਮਾਸਟਰ ਰੇਸ਼ਮ ਸਿੰਘ ,ਰੀਤ ,ਮੀਕਾ ,ਸਾਹਿਲ ,ਸੇਮਾ ,ਪੰਡਤ ਆਦੀ ਹਾਜ਼ਰ ਸਨ ।








