ਪਠਾਨਕੋਟ,(ਤਰੁਣ ਸਣਹੋਤਰਾ)
ਨਸ਼ੇ ਦੇ ਖਿਲਾਫ ਜਿਲ੍ਹਾ ਪ੍ਰਸਾਸਨ ਦਾ ਵਧੀਆ ਉਪਰਾਲਾ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕੀਤੇ ਜਾਣਗੇ ਆਯੋਜਿਤ – ਹਰਜਿੰਦਰ ਸਿੰਘ ਐਸ.ਡੀ.ਐਮ.ਧਾਰ
14 ਮਾਰਚ : ਮੁੱਖ ਮੰਤਰੀ ਸ. ਭਗਵੰਤ ਸਿੰੰਘ ਮਾਨ ਵੱਲੋਂ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ’ ਮੂਹਿੰਮ ਤਹਿਤ ਪਿਛਲੇ ਦਿਨ੍ਹਾ ਦੋਰਾਨ ਜਿਲ੍ਹਾ ਪ੍ਰਸਾਸਨ ਪਠਾਨਕੋਟ ਤੇ ਗੁਰਦਾਸਪੁਰ ਵੱਲੋਂ ਸਾਂਝੇ ਤੌਰ ‘ਸਾਡਾ ਖੁਆਬ, ਨਸ਼ਾ ਮੁਕਤ ਪੰਜਾਬ’ ਦੇ ਨਾਅਰੇ ਹੇਠ ਸਾਈਕਲੋਥੋਨ ਰੇਸ (ਸਾਈਕਲ ਮੈਰਾਥਨ) ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਹਰੇਕ ਜਿਲ੍ਹਾ ਅਧਿਕਾਰੀ ਵੱਲੋਂ ਅਪਣੀ ਜਿਮ੍ਹੇਦਾਰੀ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ, ਜਿਸ ਦੇ ਚਲਦਿਆਂ ਸਾਰੇ ਜਿਲ੍ਹਾ ਅਧਿਕਾਰੀ ਵਧਾਈ ਦੇ ਪਾਤਰ ਹਨ। ਇਹ ਪ੍ਰਗਟਾਵਾ ਸ. ਹਰਜਿੰਦਰ ਸਿੰਘ (ਆਈ.ਏ.ਐਸ.) ਐਸ.ਡੀ.ਐਮ. ਧਾਰ ਕਲ੍ਹਾਂ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਇੱਕ ਵਿਸੇਸ ਮੀਟਿੰਗ ਦੋਰਾਨ ਕੀਤਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਜ ਕੁਮਾਰ ਨਾਇਬ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।
ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਸ. ਹਰਜਿੰਦਰ ਸਿੰਘ (ਆਈ.ਏ.ਐਸ.) ਐਸ.ਡੀ.ਐਮ. ਧਾਰ ਕਲ੍ਹਾਂ ਦੱਸਿਆ ਕਿ ਪਿਛਲੇ ਦਿਨ੍ਹਾ ਦੋਰਾਨ ਜਿਲ੍ਹਾ ਪ੍ਰਸਾਸਨ ਵੱਲੋਂ ਸਾਈਕਲੋਥੋਨ ਰੇਸ ਆਯੋਜਿਤ ਕੀਤੀ ਗਈ ਸੀ ਜਿਸ ਦਾ ਇੱਕ ਬਹੁਤ ਹੀ ਵਧੀਆਂ ਪ੍ਰਭਾਵ ਰਿਹਾ ਅਤੇ ਲੋਕਾਂ ਵਿੱਚ ਕਾਫੀ ਉਤਸਾਹ ਵੀ ਵੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਇਹ ਸਾਈਕਲੋਥੋਨ ਰੇਸ ਵਿੱਚ 5 ਵੱਖ-ਵੱਖ ਕੈਟਗਰੀਆਂ (ਜਿਨ੍ਹਾਂ ਵਿੱਚ ਭਾਰਤੀ ਫ਼ੌਜ, ਪੰਜਾਬ ਪੁਲਿਸ, 20 ਤੋਂ 40 ਸਾਲ ਉਮਰ ਵਰਗ, 40 ਤੋਂ 60 ਸਾਲ ਉਮਰ ਵਰਗ ਅਤੇ ਮਹਿਲਾਵਾਂ ਦਾ ਵਰਗ ਸ਼ਾਮਲ ਸੀ) ਦੇ 350 ਪ੍ਰਤੀਭਾਗੀਆਂ ਨੇ ਭਾਗ ਲਿਆ ਸੀ। ਇਹ ਸਾਈਕਲੋਥਨ (ਸਾਈਕਲ ਮੈਰਾਥਨ) ਸਵੇਰੇ 7 ਵਜੇ ਪਠਾਨਕੋਟ ਸ਼ਹਿਰ ਦੇ ਕੋਟਲੀ ਨਜਦੀਕ ਅਮਨ ਭੱਲਾ ਕਾਲਜ ਤੋਂ ਅਰੰਭ ਕੀਤੀ ਗਈ ਜੋ ਝਾਖੋਲਾਹੜੀ, ਕਾਨਵਾਂ, ਪਰਮਾਨੰਦ ਤੋਂ ਹੁੰਦੀ ਹੋਈ ਦੀਨਾਨਗਰ ਦੇ ਦੂਸਰੇ ਕਿਨਾਰੇ ਤੇ ਗੁਰਦਾਸਪੁਰ ਰੋਡ ਤੇ ਸਥਿਤ ਲੰਡਨ ਸਪਾਈਸ ਰੇਸਟੋਰੇਂਟ ਵਿਖੇ ਸਮਾਪਤ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਸਾਰੇ ਵਿਭਾਗਾਂ ਦੇ ਜਿਨ੍ਹਾਂ ਕਰਮਚਾਰੀਆਂ ਦੀ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਸੀ ਉਨ੍ਹਾਂ ਵੱਲੋਂ ਬਹੁਤ ਹੀ ਇਮਾਨਦਾਰੀ ਅਤੇ ਜਿਮ੍ਹੇਵਾਰੀ ਦੇ ਨਾਲ ਅਪਣੀ ਡਿਊਟੀ ਨਿਭਾਈ ਜਿਸ ਦੇ ਚਲਦਿਆਂ ਅੱਜ ਉਨ੍ਹਾਂ ਕਰਮਚਾਰੀਆਂ ਅਧਿਕਾਰੀਆਂ ਨੂੰ ਸਨਮਾਨ ਦੇ ਕੇ ਸਨਮਾਨਤ ਕੀਤਾ ਗਿਆ ਹੈ।ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾਇਆ ਕਰਨਗੇ।








