Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਸੰਤ ਸੁਖਰਾਮ ਦਾਸ ਜੀ ਦੀ ਯਾਦ ਨੂੰ ਸਮਰਪਿਤ ਤੀਸਰਾ ਖੂਨ ਦਾਨ ਕੈਂਪ ਪਿੰਡ ਦੇਹੜ ਫਤੂਪੁਰ ਵਿੱਚ ਲਗਾਇਆ ਗਿਆ

ਸੰਤ ਸੁਖਰਾਮ ਦਾਸ ਜੀ ਦੀ ਯਾਦ ਨੂੰ ਸਮਰਪਿਤ ਤੀਸਰਾ ਖੂਨ ਦਾਨ ਕੈਂਪ ਪਿੰਡ ਦੇਹੜ ਫਤੂਪੁਰ ਵਿੱਚ ਲਗਾਇਆ ਗਿਆ

ਬਟਾਲਾ (ਅਵਿਨਾਸ਼ ਸ਼ਰਮਾ, ਸੰਜੀਵ ਨੈਅਰ)

ਦਾਨ ਕੀਤਾ ਗਿਆ ਖ਼ੂਨ ਕੈਂਸਰ ਦੇ ਮਰੀਜਾਂ, ਗਰਭਵਤੀ ਔਰਤਾਂ, ਐਕਸੀਡੈਂਟ ਦੇ ਮਰੀਜ਼ਾਂ ਅਤੇ ਅਨੀਮੀਆ ਦੇ ਮਰੀਜ਼ਾਂ ਨੂੰ ਦਿਤਾ ਜਾਂਦਾ ਹੈ: ਡਾ ਰਵਿੰਦਰ ਸਿੰਘ

27 ਫਰਵਰੀ : ਮਾਤਾ ਸੁਲਖਣੀ ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਹਿੰਦੂ ਧਰਮਸ਼ਾਲਾ ਵੈਲਫੇਅਰ ਸੋਸਾਇਟੀ (ਰਜਿ) ਅਤੇ ਭਾਈ ਘਨਈਆ ਜੀ ਵੈਲਫੇਅਰ ਸੋਸਾਇਟੀ ਵਲੋਂ ਸਾਂਝੇ ਤੋਰ ਤੇ ਪਿੰਡ ਡੇਹਰ ਫੱਤੂਪੁਰ ਮੰਦਿਰ ਬਾਬਾ ਸੁਖ ਰਾਮਦਾਸ ਜੀ ਨੂੰ ਸਮਰਪਿਤ ਤੀਸਰਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਹਿੰਦੂ ਧਰਮਸ਼ਾਲਾ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਧਰਮਿੰਦਰ ਅਤੇ ਭਾਈ ਘਨਈਆ ਜੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਨੇ ਸੀਨੀਅਰ ਮੈਡੀਕਲ ਅਫਸਰ ਡਾ. ਰਵਿੰਦਰ ਸਿੰਘ ਅਤੇ ਬੱਲਡ ਬੈਂਕ ਦੇ ਇੰ. ਡਾ. ਪ੍ਰੀਆਗੀਤ ਕੋਰ ਕਲਸੀ ਦਾ ਧੰਨਵਾਦ ਕੀਤਾ ਹੈ ਅਤੇ ਦਰਸਾਇਆ ਕਿ “ਖੂਨਦਾਨ ਇੱਕ ਮਹਾਦਾਨ ਹੈ”।ਉਹਨਾਂ ਦੇ ਕਲੱਬ ਦੇ ਮੈਂਬਰ ਪੂਰੇ ਸੇਵਾ ਭਾਵ ਨਾਲ ਖੂਨਦਾਨ ਕਰਦੇ ਹਨ ਅਤੇ ਹਰ ਸਾਲ ਉਹ ਬਲੱਡ ਬੈਂਕ ਬਟਾਲਾ ਦੀ ਟੀਮ ਨੂੰ ਸੱਦਦੇ ਹਨ ਤਾਂ ਕਿ ਲੋੜਵੰਦ ਮਰੀਜ਼ਾਂ ਦੀ ਖੂਨ ਦੀ ਮੰਗ ਪੂਰੀ ਹੋ ਸਕੇ।ਇਸ ਮੋਕੇ 46 ਨੌਜਵਾਨਾਂ ਨੇ ਖੂਨਦਾਨ ਕੀਤਾ।

ਸੀਨੀਅਰ ਮੈਡੀਕਲ ਅਫਸਰ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਖੂਨਦਾਨ ਕੈਂਪ ਵਿੱਚ ਦਾਨ ਕੀਤਾ ਗਿਆ ਖੂਨ ਕੈਂਸਰ ਦੇ ਮਰੀਜ਼ਾਂ,ਗਰਭਵਤੀ ਔਰਤਾਂ,ਅਨੀਮੀਆਂ ਦੇ ਮਰੀਜ਼ਾਂ, ਐਕਸੀਡੈਂਟ ਕੇਸਾਂ ਦੇ ਮਰੀਜ਼ਾਂ ਨੂੰ ਮੁਹਈਆ ਕਰਵਾਇਆ ਜਾਂਦਾ ਹੈ। ਡਾ. ਪ੍ਰੀਆਗੀਤ ਕੌਰ ਨੇ ਦੱਸਿਆ ਕਿ ਖੂਨ ਦੀ ਬਹੁਤ ਲਾਗਤ ਰਹਿੰਦੀ ਹੈ। ਤਕਰੀਬਨ 350-450 ਯੂਨਿਟ ਖੂਨ ਹਰ ਮਹੀਨੇ ਲੋੜਵੰਦ ਮਰੀਜ਼ਾਂ ਨੂੰ ਦਿਤਾ ਜਾਂਦਾ ਹੈ। ਇਸ ਲਈ ਹੋਰ ਵੀ ਨੋਜਵਾਨਾਂ ਨੂੰ ਅਜਿਹੇ ਖੂਨਦਾਨ ਕੈਂਪਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਹਨਾ ਨੇ ਹਿੰਦੂ ਧਰਮਸ਼ਾਲਾ ਸੋਸਾਇਟੀ ਅਤੇ ਭਾਈ ਘਨਈਆ ਜੀ ਵੈਲਫੇਅਰ ਸੋਸਾਇਟੀ ਦਾ ਤਹਿ ਦਿਲ ਤੇ ਧੰਨਵਾਦ ਕੀਤਾ। ਇਸ ਮੌਕੇ ਸਮਾਜ ਸੇਵਕ ਸ਼੍ਰੀ ਜਤਿਨ ਮਹਾਜਨ ਮੌਜੂਦ ਸਨ ਜਿਨਾਂ ਨੇ ਕਿਹਾ ਕਿ ਉਹ ਬਲੱਡ ਬੈਂਕ ਦਾ ਧੰਨਵਾਦ ਕਰਦੇ ਨੇ ਅਤੇ ਆਉਣ ਵਾਲੇ ਸਮੇਂ ਵਿੱਚ ਖੂਨਦਾਨ ਵਿੱਚ ਪੂਰਾ ਸਹਿਯੋਗ ਦੇਣਗੇ।