ਬਟਾਲਾ (ਅਵਿਨਾਸ਼ ਸ਼ਰਮਾ)
11 ਸਤੰਬਰ : ਲੁੱਟਾਂ ਖੋਹਾਂ/ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 17 ਵਹੀਕਲਾਂ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਬਟਾਲਾ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਦੀ ਪਛਾਣ ਸੰਦੀਪ ਸਿੰਘ ਉਰਫ ਏਕਮ ਪੁੱਤਰ ਲੇਟ ਜੋਗਿੰਦਰ ਸਿੰਘ ਵਾਸੀ ਪਿੰਡ ਬੱਲ ਥਾਣਾ ਸਦਰ ਬਟਾਲਾ ਅਤੇ ਪ੍ਰਭਜੋਤ ਸਿੰਘ ਉਰਫ ਪ੍ਰਭ ਪੁੱਤਰ ਰਿੰਕੂ ਵਾਸੀ ਪਿੰਡ ਜੈਤੋਂ ਸਰਜਾ ਥਾਣਾ ਰੰਗੜ ਨੰਗਲ ਵਜੋਂ ਹੋਈ ਹੈ ।
ਮਾਨਯੋਗ ਅਸ਼ਨਵੀ ਗੋਟਿਆਲ ਆਈ.ਪੀ.ਐਸ/ਸੀਨੀਅਰ ਪੁਲਿਸ ਕਪਤਾਨ ਪੁਲਿਸ ਜਿਲਾ ਬਟਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਆਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਸ਼੍ਰੀ ਸਰਵਨਜੀਤ ਸਿੰਘ ਪੀ.ਪੀ.ਐਸ/ਉਪ ਕਪਤਾਨ ਪੁਲਿਸ ਸਬ ਡਵੀਜਨ ਫਤਿਹਗੜ ਚੂੜੀਆਂ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਬਟਾਲਾ, ਏ.ਐਸ.ਆਈ ਸੁਖਦੇਵ ਸਿੰਘ ਥਾਣਾ ਸਦਰ ਬਟਾਲਾ ਸਮੇਤ ਥਾਣਾ ਸਦਰ ਦੀ ਪੁਲਿਸ ਪਾਰਟੀ ਵੱਲੋਂ ਮਿਤੀ 10.09.2023 ਨੂੰ ਉਪਰੋਕਤ ਮੁਕੱਦਮੇ ਵਿੱਚ ਦੋ ਦੋਸ਼ੀਆਂ ਸੰਦੀਪ ਸਿੰਘ ਉਰਫ ਏਕਮ ਪੁੱਤਰ ਲੇਟ ਜੋਗਿੰਦਰ ਸਿੰਘ ਵਾਸੀ ਪਿੰਡ ਬੱਲ ਥਾਣਾ ਸਦਰ ਬਟਾਲਾ ਅਤੇ ਪ੍ਰਭਜੋਤ ਸਿੰਘ ਉਰਫ ਪ੍ਰਭ ਪੁੱਤਰ ਰਿੰਕੂ ਵਾਸੀ ਪਿੰਡ ਜੈਤੋਂ ਸਰਜਾ ਥਾਣਾ ਰੰਗੜ ਨੰਗਲ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋਂ 11 ਹੀਰੋ ਸਪਲੈਂਡਰ ਮੋਟਰਸਾਇਕਲ, 04 ਹੀਰੋ ਹਾਂਡਾ ਮੋਟਰਸਾਇਕਲ, 01 ਪਲੈਟੀਨਾ ਬਜਾਜ ਮੋਟਰਸਾਇਕਲ, 01 ਐਕਟਿਵਾ ਹਾਂਡਾ ਮੋਪਡ ਕੁੱਲ 17 ਵਹੀਕਲ ਬ੍ਰਾਮਦ ਕੀਤੇ।
ਅੱਜ ਮਿਤੀ 11.09.2023 ਨੂੰ ਮੁਸੱਮੀਆਨ ਸੰਦੀਪ ਸਿੰਘ ਉਰਫ ਏਕਮ ਪੁੱਤਰ ਲੇਟ ਜੋਗਿੰਦਰ ਸਿੰਘ ਵਾਸੀ ਪਿੰਡ ਬੱਲ ਅਤੇ ਪ੍ਰਭਜੋਤ ਸਿੰਘ ਪੁੱਤਰ ਰਿੰਕੂ ਵਾਸੀ ਜੈਤੋਸਰਜਾ ਥਾਣਾ ਰੰਗੜ ਨੂੰ ਮਾਨਯੋਗ ਅਦਾਲਤ ਇਲਾਕਾ ਮੈਜਿਸਟ੍ਰੇਟ ਬਟਾਲਾ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਹਨਾ ਵੱਲੋਂ ਵੱਖ ਵੱਖ ਵਾਰਦਾਤਾਂ ਕਰਕੇ ਵਹੀਕਲ ਖੋਹਣ ਸਬੰਧੀ ਇੰਕਸਾਫ ਕਰਨ ਤੇ ਇਹਨਾ ਦੀ ਨਿਸ਼ਾਨਦੇਹੀ ਤੇ ਉਪਰੋਕਤ ਵਹੀਕਲ ਬ੍ਰਾਮਦ ਕੀਤੇ ਗਏ ਹਨ। ਦੋਸ਼ੀਆਂ ਪਾਸੋ ਹੋਰ ਡੂੰਘਾਈ ਨਾਲ ਪੁਛਗਿੱਛ ਜਾਰੀ ਹੈ ਅਤੇ ਇਹਨਾ ਪਾਸੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਅਤੇ ਕਈ ਹੋਰ ਵੱਡੀਆਂ ਵਾਰਦਾਤਾਂ ਹੋਣ ਤੋਂ ਬੱਚ ਗਈਆਂ ਹਨ। ਇਹਨਾ ਦੋਸ਼ੀਆਂ ਨੂੰ ਕਾਬੂ ਕਰਕੇ ਬਟਾਲਾ ਪੁਲਿਸ ਨੇ ਇਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਇਹਨਾ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਰੋਕਿਆ ਹੈ।
ਦੋਸ਼ੀ ਸੰਦੀਪ ਸਿੰਘ ਉਰਫ ਏਕਮ ਦੇ ਖਿਲਾਫ ਦਰਜ ਮੁਕਦਮਾਤ
01. ਮੁਕਦਮਾ ਨੰਬਰ 44/18 ਜੁਰਮ 21/29-61-85 ਐਨ.ਡੀ.ਪੀ.ਐਸ ਐਕਟ ਥਾਣਾ ਥਾਣਾ ਸਦਰ ਬਟਾਲਾ ਪੁਲਿਸ ਜਿਲਾ ਬਟਾਲਾ
02. ਮੁਕਦਮਾ ਨੰਬਰ 28/22 ਜੁਰਮ 379 ਬੀ ਥਾਣਾ ਘਣੀਏ ਕੇ ਬਾਂਗਰ ਪੁਲਿਸ ਜਿਲਾ ਬਟਾਲਾ
ਪ੍ਰਭਜੋਤ ਸਿੰਘ ਉਰਫ ਪ੍ਰਭ ਦੇ ਖਿਲਾਫ ਦਰਜ ਮੁਕਦਮਾਤ ਥਾਣਾ ਰੰਗੜ ਨੰਗਲ
01 ਮੁਕਦਮਾ ਨੰਬਰ 320/22 ਜੁਰਮ 21/29-61-85 ਐਨ.ਡੀ.ਪੀ.ਐਸ ਐਕਟ ਥਾਣਾ ਜੰਡਿਆਲਾ ਗੁਰੂ ਜਿਲਾ ਅਮ੍ਰਿਤਸਰ ਦਿਹਾਤੀ
02. ਮੁਕਦਮਾ ਨੰਬਰ 79/23 ਜੁਰਮ 21/29-61-85 ਐਨ.ਡੀ.ਪੀ.ਐਸ ਐਕਟ ਥਾਣਾ ਥਾਣਾ ਰੰਗੜ ਨੰਗਲ ਪੁਲਿਸ ਜਿਲਾ ਬਟਾਲਾ ( ਗ੍ਰਿਫਤਾਰੀ ਬਾਕੀ )
03. ਮੁਕਦਮਾ ਨੰਬਰ 85/23 ਜੁਰਮ 21/29-61-85 ਐਨ.ਡੀ.ਪੀ.ਐਸ ਐਕਟ ਥਾਣਾ ਥਾਣਾ ਰੰਗੜ ਨੰਗਲ ਪੁਲਿਸ ਜਿਲਾ ਬਟਾਲਾ ( ਗ੍ਰਿਫਤਾਰੀ ਬਾਕੀ )








