ਡਾਕਟਰ ਪ੍ਰਵੀਨ ਦੇਵਗਨ ਸਰਜਨ ਸੁਸਾਇਟੀ ਆਈਐਮਏ ਦੇ ਬਣੇ ਮੁਖੀ
ਅੰਮ੍ਰਿਤਸਰ / ਬਟਾਲਾ (ਅਵਿਨਾਸ਼ ਸ਼ਰਮਾ ) ਡਾਕਟਰਾਂ ਦੀ ਨਾਮਵਰ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਫ ਸਰਜਨ ਸੁਸਾਇਟੀ ਅੰਮ੍ਰਿਤਸਰ ਵੱਲੋਂ ਸਾਲ 2022/23 ਲਈ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਮਾਹਰ ਲੈਪਰੋਸਕੋਪਿਕ ਸਰਜਨ ਡਾ ਪ੍ਰਵੀਨ ਦੇਵਗਨ ਆਲਟੈਕ ਹਸਪਤਾਲ ਅੰਮ੍ਰਿਤਸਰ ਨੂੰ ਪ੍ਰਧਾਨ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਸਰਜਨ ਸੁਸਾਇਟੀ ਦੇ ਇਹ ਮਾਹਰ ਡਾ ਵੱਲੋਂ 35 ਹਜ਼ਾਰ ਤੋਂ ਵੱਧ ਲੈਪਰੋਸਕੋਪੀ ਅਤੇ ਓਪਨ ਸਰਜਰੀਆਂ ਕਰਕੇ ਇਕ ਵੱਡਾ ਕੀਰਤੀਮਾਨ ਸਥਾਪਤ ਕੀਤਾ ਗਿਆ ਹੈ। ਡਾ ਦੇਵਗਨ ਡੇਰਾ ਬਿਆਸ ਵਿੱਚ ਵੀ ਆਪਣੀਆਂ ਸਰਜਰੀ ਸੇਵਾਵਾਂ ਨਿਭਾ ਚੁੱਕੇ ਹਨ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਡਾ ਪ੍ਰਵੀਨ ਦੇਵਗਨ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿਚ ਵੀ ਕਈ ਅਹਿਮ ਜ਼ਿੰਮੇਵਾਰੀਆਂ ਬਗੈਰ ਕਿਸੇ ਲਾਲਚ ਦੇ ਸੇਵਾ ਦੇ ਤੌਰ ਤੇ
ਨਿਭਾਉਂਦੇ ਹਨ।ਜਿਸ ਕਰਕੇ ਪੰਜਾਬ ਅਤੇ ਭਾਰਤ ਭਰ ਵਿੱਚ ਕਈ ਅਹਿਮ ਸੁਸਾਇਟੀਆਂ ਦੇ ਪ੍ਰੋਗਰਾਮ ਦੋਰਾਨ ਡਾ ਦੇਵਗਨ ਨੂੰ ਵਿਸ਼ੇਸ਼ ਸਨਮਾਨ ਮਿਲ ਚੁੱਕਾ ਹੈ। ਇਸ ਮੌਕੇ ਡਾ ਪ੍ਰਵੀਨ ਦੇਵਗਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਡਾ ਅਤੇ ਮਰੀਜ ਦੇ ਰਿਸ਼ਤੇ ਦੀ ਨੇੜਤਾ ਦੀ ਸਾਂਝ ਨੂੰ ਵਧਾਇਆ ਜਾਵੇਗਾ।ਇਸ ਵਿਸ਼ੇਸ਼ ਮੌਕੇ ਸਮੂਹ ਸਰਜਨ ਸੁਸਾਇਟੀ ਦੇ ਡਾ ਜਸਪ੍ਰੀਤ ਗਰੋਵਰ ,ਡਾ ਅਮਰੀਕ ਸਿੰਘ , ਡਾ ਨਵ ਪ੍ਰੀਤ,, ਡਾਕਟਰ ਅਮ੍ਰਿਤਾ ਰਾਣਾ, ਡਾ ਗੁਰਵਿੰਦਰ ਹਰਗੁਨ, ਡਾ ਦਿਨੇਸ਼ ਕੁਮਾਰ ਡੀਐਮ ਨਿਰੋਲੋਜੀ, ਡਾ ਸਲਿਲ ਉਪਲ, ਆਈ ਐਮ ਏ ਦੇ ਮੌਜੂਦਾ ਮੁਖੀ ਡਾ ਆਰ ਐੱਸਸੇਠੀ, ਆਈ ਐਮ ਏ ਦੇ ਸਟੇਟ ਪ੍ਰਧਾਨ ਡਾਕਟਰ ਕੁਲਦੀਪ ਅਰੋੜਾ ਅਤੇ ਸਮੂਹ ਡਾਕਟਰ ਵਰਗ ਵੱਲੋਂ ਡਾਕਟਰ ਪ੍ਰਵੀਨ ਦੇਵਗਨ ਨੂੰ ਪ੍ਰਧਾਨਗੀ ਦਾ ਬੈਟਨ ਪਾ ਕੇ ਨਿਵਾਜਿਆ ਗਿਆ।