ਮੁਕੇਰੀਆਂ / ਦਸੂਹਾ (ਚੌਧਰੀ)
: ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਸਰਬਜੀਤ ਸਿੰਘ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ ਲਲਿਤ ਕੁਮਾਰ ਡੀ.ਐਸ. ਪੀ ਮੁਕੇਰੀਆਂ ਦੀਆਂ ਹਦਾਇਤਾਂ ਮੁਤਾਬਿਕ ਸਬ ਇੰਸਪੈਕਟਰ ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਏ ਐਸ ਆਈ ਪਵਨ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਚੈਕਿੰਗ ਦੁਰਾਨ ਨਜਦੀਕ ਰੇਲਵੇ ਫਾਟਕ ਪਿੰਡ ਲਤੀਫਪੁਰ ਮੁਕੇਰੀਆਂ ਤੋ ਬਲਬੀਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਮਹਿਦੀਨਪੁਰ ਦਲੇਲ ਥਾਣਾ ਮੁਕੇਰੀਆਂ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋਂ 125 ਖੁੱਲੀਆਂ ਨਸ਼ੀਲੀਆਂ ਗੋਲੀਆਂ ਅਤੇ 10 ਹਜਾਰ ਰੁਪਏ ਡਰੱਗਸ ਮਨੀ ਬ੍ਰਾਮਦ ਕਰਕੇ NDPS ACT ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਹੈਡ ਕਾਂਸਟੇਬਲ ਕਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਬਾ ਹੱਦ ਨਹਿਰ ਪੁਲ ਸੁਆ ਪਿੰਡ ਘਸੀਟਪੁਰ ਤੋਂ ਸੰਨੀ ਕੁਮਾਰ ਪੁੱਤਰ ਯੁਧਵੀਰ ਵਾਸੀ ਘਸੀਟਪੁਰ ਥਾਣਾ ਮੁਕੇਰੀਆ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋਂ ਦੋ ਕੈਨ ਸ਼ਰਾਬ ਨਜਾਇਜ 60000 ਐਮ.ਐਲ (ਕੁੱਲ 80) ਬੋਤਲਾਂ ਬ੍ਰਾਮਦ ਕਰਕੇ ਅਰੋਪੀ ਦੇ ਖਿਲਾਫ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜੋ ਆਰੋਪੀਆਂ ਨੂੰ ਮਿਤੀ 19.09.2024 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਇਸਦੇ BACKWORD ਅਤੇ FORWARD ਲਿੰਕ ਬਾਰੇ ਪਤਾ ਜੋਈ ਕੀਤੀ ਜਾਵੇਗੀ
ਆਰੋਪੀ ਸੰਨੀ ਕੁਮਾਰ ਉਕਤ ਦੇ ਖਿਲਾਫ ਪਹਿਲਾਂ ਦਰਜ ਮੁਕੱਦਮੇ
ਮੁਕੱਦਮਾ ਨੰਬਰ 52 ਮਿਤੀ 18.09.2022 ਜੁਰਮ 61-1-14 ਆਬਕਾਰੀ ਐਕਟ ਥਾਣਾ ਹਾਜੀਪੁਰ








