Prime Punjab Times

Latest news
ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ
ADVERTISEMENT
You are currently viewing ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ – ਡਾ. ਸੁਦੇਸ਼ ਰਾਜਨ

ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ – ਡਾ. ਸੁਦੇਸ਼ ਰਾਜਨ

ਗੜ੍ਹਦੀਵਾਲਾ 5 ਅਗਸਤ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ  ਦੀ ਪ੍ਰਧਾਨਗੀ ਹੇਠ ਸੀ.ਐਚ.ਸੀ. ਭੂੰਗਾ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਜਾਗਰੂਕਤਾ ਕੀਤਾ ਗਿਆ ।ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਂ ਦਾ ਦੱੁਧ ਬੱਚੇ ਲਈ ਜ਼ਿੰਦਗੀ ਦੀ ਜਿੱਤ ਦਾ ਟੀਚਾ ਅਤੇ ਪਾਲਣ-ਪੋਸ਼ਣ ਦਾ ਕੁਦਰਤੀ ਤਰੀਕਾ ਹੈ। ਜਣੇਪੇ ਤੋਂ ਤੁਰੰਤ ਬਾਅਦ ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ।ਇਹ ਪਹਿਲਾ ਪੀਲਾ ਗਾੜ੍ਹਾ ਦੁੱਧ ਪ੍ਰੋਟੀਨ, ਖਣਿਜ, ਲੂਣ, ਵਿਟਾਮਿਨ ਏ, ਨਾਈਟ੍ਰੋਜਨ, ਚਿੱਟੇ ਖੂਨ ਦੇ ਸੈੱਲ ਅਤੇ ਵਿਸ਼ੇਸ਼ ਐਂਟੀਬਾਡੀਜ਼ ਨਾਲ ਭਰਪੂਰ ਹੁੰਦਾ ਹੈ ਜੋਕਿ ਬੱਚੇ ਲਈ ਬਿਮਾਰੀਆਂ ਤੋਂ ਸੁਰੱਖਿਆਤਮਕ ਢਾਲ ਦਾ ਕੰਮ ਕਰਦਾ ਹੈ। ਇਸ ਲਈ ਇਸ ਨੂੰ ‘ਤਰਲ ਸੋਨਾ’ ਵੀ ਕਿਹਾ ਜਾਂਦਾ ਹੈ ਇਸ ਲਈ ਮਾਂ ਦਾ ਦੁੱਧ ਬੱਚੇ ਨੂੰ ਜਨਮ ਦੇ ਪਹਿਲੇ ਘੰਟੇ ਵਿੱਚ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ।ਮਾਂ ਦੇ ਦੱੁਧ ਦੇ ਪੌਸ਼ਟਿਕ ਤੱਤਾਂ ਨਾਲ ਜਿਥੇ ਬੱਚਾ ਬਿਮਾਰੀਆਂ ਨਾਲ ਲੜਣ ਲਈ ਸਕਤੀ ਹਾਸਲ ਕਰਦਾ ਹੈ ਉੱਥੇ ਹੀ ਇਹ ਬੱਚੇ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਬਹੁਤ ਜਰੂਰੀ ਹੈ।
ਇਸ ਮੌਕੇ ਪਰਦੀਪ ਕੌਰ (ਮ.ਪ.ਹ.ਸ) ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਬੱਚੇ ਨੂੰ ਜਨਮ ਦੇਣ ਦੇ ਤਰੰੂਤ ਬਾਅਦ , ਭਾਵ ਇੱਕ ਘੰਟੇ ਅੰਦਰ ਮਾਂ ਨੂ ਆਪਣਾ ਦੱੁਧ ਪਲਾਉਣਾ ਚਾਹੀਦਾ ਹੈੇ। ਜਨਮ ਤੋ ਲੈਕੇ 6 ਮਹੀਨੇ ਤੱਕ ਬੱਚੇ ਨੂੰ ਕੇਵਲ ਮਾਂ ਦਾ ਦੱੁਧ ਹੀ ਪਿਲਾਓ। ਆਪਣੇ ਬੱਚੇ ਨੂੰ ਕਦੇ ਵੀ ਪੈਕਟ ਅਤੇ ਬੋਤਲ ਵਾਲਾ ਦੱੁਧ ਨਾ ਪਿਲਾਓ ਕਿਉਕਿ ਇਹ ਨੁਕਸਾਨਦੇਹ ਹੋ ਸਕਦਾ ਹੈ ਇਸ ਨਾਲ ਬੱਚੇ ਨੂੰ ਦਸਤ ਲੱਗ ਸਕਦੇ ਹਨੈ। ਅਗੇ ਉਨਾ ਜਾਣਕਾਰੀ ਦਿੰਦਿਆ ਦੱਸਿਆ ਕਿ 6 ਮਹੀਨੇ ਤੋ ਬਾਅਦ ਬੱਚੇ ਨੂੰ ਮਾਂ ਦੇ ਦੱੁਧ ਦੇ ਨਾਲ ਨਾਲ ਨਰਮ ਖੁਰਾਕ ਜਿਵੇ ਚਾਵਲ ,ਖਿਚੜੀ, ਦਲੀਆ ਆਦਿ ਵੀ ਦੇਣਾ ਚਾਹੀਦਾ ਹੈ।ਸੰਤੁਦਲਤ ਖੁਰਾਕ ਤੋ ਇਲਾਵਾ 2 ਸਾਲ ਤੱਕ ਬੱਚੇ ਨੂੰ ਮਾਂ ਦਾ ਦੱੁਧ ਵੀ ਪਲਾਉਦੇ ਰਹਿਣਾ ਚਾਹੀਦਾ ਹੈ।ਉਨ੍ਹਾ ਮਾ ਦੇ ਬੱਚੇ ਨੂੰ ਦੁਧ ਪਿਲਾਉਣ ਦੇ ਲਾਭ ਬਾਰੇ ਦੱਸਦੇ ਹੋਏ ਕਿਹਾ ਕਿ ਜੇਕਰ ਮਾਂ ਬੱਚੇ ਨੂੰ ਆਪਣਾ ਦੱੁਧ ਪਿਲਾਉਦੀ ਹੈ ਤਾ ਉਹ ਛਾਤੀ ਦੇ ਕੈਂਸਰ, ਅੰਡਦਾਨੀਆਂ ਦੇ ਕੈਂਸਰ, ਬੱਚਾ ਠਹਿਰਣ ਦੀ ਸੰਭਾਵਨਾ ਦਾ ਘਟਣਾ, ਮੋਟਾਪੇ ਤੋੰ ਬਚਾ ਹੁੰਦਾ ਹੈ।ਇਸ ਨਾਲ ਮਾਂ ਤੇ ਬੱਚੇ ਵਿਚਕਾਰ ਪਿਆਰ ਵੱਧਣ ਨਾਲ ਦੋਨੋ ਮਾਨਸਿਕ ਅਤੇ ਸਰੀਰਿਕ ਪੱਖੌ ਤੰਦਰੁਸਤ ਰਹਿਦੇ ਹਨ ।ਇਸ ਮੌਕੇ ਤੇ ਜਸਤਿੰਦਰ ਬੀ.ਈ.ਈ, ਮੇਨਿਕਾ ਮ.ਪ.ਹ.ਵ., ਰਣਜੋਧ ਸਿੰਘ, ਮ.ਪ.ਹ.ਵ., ਆਸ਼ਾ ਵਰਕਰ ਅਤੇ ਆਮ ਲੋਗ ਹਾਜ਼ਰ ਸਨ।