Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਸਿਵਲ ਹਸਪਤਾਲ ਦੇ ਬਹੁ ਚਰਚਿਤ ਸੀਟੀ ਸਕੈਨ ਮਸ਼ੀਨ ਮਾਮਲੇ ਸੰਬੰਧੀ ਸਮਾਜਿਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ

ਸਿਵਲ ਹਸਪਤਾਲ ਦੇ ਬਹੁ ਚਰਚਿਤ ਸੀਟੀ ਸਕੈਨ ਮਸ਼ੀਨ ਮਾਮਲੇ ਸੰਬੰਧੀ ਸਮਾਜਿਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ

ਸਿਵਲ ਹਸਪਤਾਲ ਦੇ ਬਹੁ ਚਰਚਿਤ ਸੀਟੀ ਸਕੈਨ ਮਸ਼ੀਨ ਮਾਮਲੇ ਸੰਬੰਧੀ ਸਮਾਜਿਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ

ਸਿਹਤ ਅਧਿਕਾਰੀਆਂ ਵੱਲੋੰ ਗੁੰਮਰਾਹਕੁੰਨ ਤੱਥ ਪੇਸ਼ ਕਰਨ ਦੀ ਸਖ਼ਤ ਸ਼ਬਦਾਂ ‘ਚ ਕੀਤੀ ਨਿਖੇਧੀ 

ਹੁਸ਼ਿਆਰਪੁਰ 19 ਮਈ ( ਤਰਸੇਮ ਦੀਵਾਨਾ ) :  ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਚੱਲ ਰਹੇ ਬਹੁ ਚਰਚਿਤ ਸੀਟੀ ਸਕੈਨ ਮਸ਼ੀਨ ਮਾਮਲੇ ਸੰਬੰਧੀ ਬੇਗਮਪੁਰਾ ਟਾਈਗਰ ਫੋਰਸ ਡੈਮੋਕਰੈਟਿਕ ਭਾਰਤੀਆ ਲੋਕ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਕ ਸਾਂਝੀ ਮੀਟਿੰਗ ਹੋਈ।ਮੀਟਿੰਗ ਵਿੱਚ ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਬੱਬੂ ਸਿੰਗੜੀਵਾਲ, ਦੇਵ ਰਾਜ ਭਗਤ ਨਗਰ, ਈਸ਼ ਕੁਮਾਰ ਸ਼ੇਰਗੜ੍ਹ, ਹੰਸਰਾਜ ਅਸਲਾਮਾਬਾਦ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਸਿੰਗੜੀਵਾਲਾ ਤੇ ਡੈਮੋਕਰੈਟਿਕ ਭਾਰਤੀਆ ਲੋਕ ਦਲ ਦੇ ਕੌਮੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਨੇ ਸ਼ਿਰਕਤ ਕੀਤੀ।ਮੀਟਿੰਗ ਵਿੱਚ ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀਆਂ ਕ੍ਰਮਵਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਸੁਨੀਲ ਅਹੀਰ ਅਤੇ ਐੱਸਐੱਮਓ ਡਾ.ਸਵਾਤੀ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਸੀਟੀ ਸਕੈਨ ਮਸ਼ੀਨ ਮਾਮਲੇ ਵਿੱਚ ਗੁੰਮਰਾਹਕੁੰਨ ਤੱਥ ਪੇਸ਼ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਉਕਤ ਅਧਿਕਾਰੀ ਪਹਿਲਾਂ ਹੀ ਸਿਟੀ ਸਕੈਨ ਮਸ਼ੀਨ ਸਥਾਪਿਤ ਕਰਨ ਵਿਚ ਬੇਲੋੜੀ ਦੇਰੀ ਕਰਨ ਦੇ ਜ਼ਿੰਮੇਵਾਰ ਹਨ ਅਤੇ ਹੁਣ ਫਿਰ ਇਨ੍ਹਾਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਸਾਰਾ ਮਾਮਲਾ ਦੂਜੇ ਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਦਕਿ ਅਸਲੀਅਤ ਵਿੱਚ ਉਕਤ ਅਧਿਕਾਰੀਆਂ ਦੀ ਲਾਪ੍ਰਵਾਹੀ ਅਤੇ ਮਸ਼ੀਨ ਬਿਨਾਂ ਲੋੜੀਂਦੇ ਦਸਤਾਵੇਜ਼ਾਂ ਤੋਂ ਸਥਾਪਿਤ ਕਰਨ ਵਿੱਚ ਸਾਰੇ ਬਰਾਬਰ ਦੇ ਜ਼ਿੰਮੇਵਾਰ ਹਨ ।ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਧਿਕਾਰੀਆਂ ਮੁਤਾਬਿਕ ਕੰਪਨੀ ਨੇ ਬਿਨਾਂ ਲੋੜੀਂਦੇ ਦਸਤਾਵੇਜ਼ਾਂ ਤੋਂ ਮਸ਼ੀਨ ਸਿਵਲ ਹਸਪਤਾਲ ਦੀ ਨਵੀਂ ਲੈਬ ਵਿੱਚ ਸਥਾਪਿਤ ਵੀ ਕਰ ਦਿੱਤੀ ਅਤੇ ਵਾਪਿਸ ਵੀ ਲੈ ਗਏ।ਜਿਸ ਲਈ ਮੁੱਖ ਤੌਰ ‘ਤੇ ਸਿਵਲ ਹਸਪਤਾਲ ਅਤੇ ਸਿਵਲ ਸਰਜਨ ਦਫਤਰ ਦੀ ਅਥਾਰਿਟੀ ਜ਼ਿੰਮੇਵਾਰ ਹੈ।ਸਮੂਹ ਬੁਲਾਰਿਆਂ ਨੇ ਕਿਹਾ ਕਿ ਹੁਣ ਜਦੋਂ ਵੱਖ ਵੱਖ ਸਮਾਜਿਕ ਜਥੇਬੰਦੀਆਂ ਨੇ ਇਸ ਮਾਮਲੇ ਨੂੰ ਲੈ ਕੇ ਰੌਲਾ ਪਾਇਆ ਹੈ ਤਾਂ ਜਲਦਬਾਜ਼ੀ ਵਿੱਚ ਮਸ਼ੀਨ ਸਥਾਪਿਤ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਗਈ ਅਤੇ ਲੋੜੀੰਦੇ ਦਸਤਾਵੇਜ਼ ਵੀ ਮੁਕੰਮਲ ਕਰ ਦਿੱਤੇ ਗਏ।ਇਸ ਦੇ ਉਲਟ ਪ੍ਰੈੱਸ ਕਾਨਫ਼ਰੰਸ ਵਿੱਚ ਉਕਤ ਅਧਿਕਾਰੀਆਂ ਵੱਲੋਂ ਸਮਾਜਿਕ ਜਥੇਬੰਦੀਆਂ ਉੱਪਰ ਮਾਮਲੇ ਦੀ ਪੂਰੀ ਜਾਣਕਾਰੀ ਨਾ ਹੋਣ ਦੇ ਗਲਤ ਇਲਜ਼ਾਮ ਲਾਏ ਜਾ ਰਹੇ ਹਨ।ਬੁਲਾਰਿਆਂ ਨੇ ਕਿਹਾ ਕਿ ਪ੍ਰੈੱਸ ਕਾਨਫਰੰਸ ਕਰਨ ਵਾਲੇ ਅਧਿਕਾਰੀਆਂ ਤੋਂ ਜਦੋਂ ਇਸ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਨੇ ਸਵਾਲ ਕੀਤੇ ਤਾਂ ਉਨ੍ਹਾਂ ਕੋਲ ਪੱਤਰਕਾਰਾ ਦੇ ਸਵਾਲ ਦੇ ਜਵਾਬ ਨਹੀਂ ਸਨ ਉੱਕਤ ਅਧਿਕਾਰੀ ਪੱਤਰਕਾਰਾ ਦੇ ਸਵਾਲਾ ਦਾ ਕੋਈ ਠੋਸ ਜਵਾਬ ਨਹੀ ਦੇ ਸਕੇ ਅਤੇ ਉਨ੍ਹਾਂ ਅਧਿਕਾਰੀਆਂ ਮੁਤਾਬਿਕ ਜੇਕਰ ਕੰਪਨੀ ਦੇ ਦਸਤਾਵੇਜ਼ਾਂ ਵਿੱਚ ਸੱਚਮੁੱਚ ਹੀ ਕੋਈ ਕਮੀ ਹੈ ਤਾਂ ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਮਸ਼ੀਨਾਂ ਲੱਗ ਚੁੱਕੀਆਂ ਹਨ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮੀਟਿੰਗ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਜਿਸ ਨਾਲ ਸੱਚ ਝੂਠ ਸਾਹਮਣੇ ਆ ਜਾਵੇਗਾ ਕਿਉੰਕਿ ਸਿਹਤ ਵਿਭਾਗ ਵਿੱਚ ਮੌਜੂਦ ਭ੍ਰਿਸ਼ਟ ਅਨਸਰਾਂ ਨੇ ਰਸੂਖਦਾਰ ਲੋਕਾਂ ਦੇ ਕਾਰੋਬਾਰਾਂ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਉਨ੍ਹਾਂ ਦੀ ਸ਼ਹਿ ਤੇ ਹੀ ਮਸ਼ੀਨ ਸਥਾਪਿਤ ਕਰਨ ਵਿਚ ਬੇਲੋੜੀ ਦੇਰੀ ਕੀਤੀ ਹੈ।ਜਿਸ ਦੀ ਮੁਕਮੰਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮੀਟਿੰਗ ਵਿਚ ਸਮੂਹ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਤਿੱਖੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ।

ਫੋਟੋ ਕੈਪਸ਼ਨ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਸਿਟੀ ਸਕੈਨ ਮਸ਼ੀਨ ਮਾਮਲੇ ਵਿੱਚ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਵਿੱਚ ਸ਼ਾਮਿਲ ਨੁਮਾਇੰਦੇ।ਫੋਟੋ ਮੁਨੀਰ

error: copy content is like crime its probhihated