Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਤਹਿਸੀਲ ਕੰਪਲੈਕਸ ਦੇ ਮੁੱਖ ਲਾਘੇ ਤੇ ਪੁਲਿਸ ਮੁਲਾਜਮਾ ਦੀ ਤਾਇਨਾਤੀ ਅਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਕੀਤੀ ਮੰਗ

ਤਹਿਸੀਲ ਕੰਪਲੈਕਸ ਦੇ ਮੁੱਖ ਲਾਘੇ ਤੇ ਪੁਲਿਸ ਮੁਲਾਜਮਾ ਦੀ ਤਾਇਨਾਤੀ ਅਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਕੀਤੀ ਮੰਗ

ਤਹਿਸੀਲ ਕੰਪਲੈਕਸ ਦੇ ਮੁੱਖ ਲਾਘੇ ਤੇ ਪੁਲਿਸ ਮੁਲਾਜਮਾ ਦੀ ਤਾਇਨਾਤੀ ਅਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਕੀਤੀ ਮੰਗ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )ਤਹਿਸੀਲ ਕੰਪਲੈਕਸ ਬਲਾਚੌਰ ਦੇ ਅੰਦਰੋ ਅਤੇ ਲਾਗਿਓ ਵਾਹਨ ਚੋਰੀ ਦੀਆ ਵੱਧ ਰਹੀਆ ਵਾਰਦਾਤਾ ਨੂੰ ਰੋਕਣ ਦੇਮੰਤਵ ਲਈ ਕੰਪਲੈਕਸ ਅੰਦਰ ਕੰਮ ਕਰਨ ਵਾਲੇ ਸਮੂਹ ਅਰਜ਼ੀ ਨਵੀਸਾ,ਟਾਈਪਿਸਟਾ, ਅਸ਼ਟਾਮ ਫਰੋਸਾਅਤੇ ਫੋਟੋ ਸਟੇਟ ਵਾਲਿਆ ਵਲੋਂ ਐਸ.ਡੀ.ਐਮ.ਬਲਾਚੌਰ ਨੂੰ ਰਾਹੀਂ ਕੁਲਦੀਪ ਸਿੰਘ ਢਿੱਲੋ ਤਹਿਸੀਲਦਾਰ ਬਲਾਚੌਰ ਨੂੰ ਸਮੂਹਿਕ ਦਸਖਤਾ ਵਾਲਾ ਮੰਗ ਪੱਤਰ ਦਿੱਤਾ ਗਿਆ । ਸਿ਼ਵ ਰਾਮ ਸਿੰਘਚੌਹਾਨ ਅਰਜੀ ਨਵੀਸ ਬਲਾਚੌਰ ਦੀ ਅਗਾਵਾਈ ਵਿੱਚ ਦਿੱਤੇ ਗਏ ਮੰਗ ਪੱਤਰ ਵਿੱਚ ਉਹਨਾਦੱਸਿਆ ਕਿ ਤਹਿਸੀਲ ਕੰਪਲੈਕਸ ਵਿੱਚ ਮਾਨਯੋਗ ਅਡੀਸਨਲ ਸਿਵਲ ਜੱਜ (ਸੀਨੀਅਰ ਡਵੀਜ਼ਨ),ਮਾਨਯੋਗ ਅਡੀਸ਼ਨਲ ਸਿਵਲ ਜੱਜ (ਜੂਨੀਅਰ ਡਵੀਜ਼ਨ) , ਉਪ ਮੰਡਲ ਮੈਜਿਸਟੇਟ ਸਾਹਿਬ, ਤਹਿਸੀਲਦਾਰਸਾਹਿਬ, ਨਾਇਬ ਤਹਿਸੀਲਦਾਰ ਸਾਹਿਬ ਦੀਆ ਅਦਾਲਤਾ ਸਮੇਤ ਦਫਤਰ ਤੋਂ ਇਲਾਵਾ ਸੇਵਾ ਕੇਂਦਰ ਵੀਮੌਜੂਦ ਹੈ ਜਿੱਥੇ ਕਿ ਆਪਣੇ ਕੰਮ ਕਾਰ ਕਰਾਉਣ ਲਈ ਵੱਡੀ ਗਿਣਤੀ ਵਿੱਚ ਲੋਕਾ ਦਾ ਆਉਣਾਜਾਣਾ ਲੱਗਾ ਹੁੰਦਾ ਹੈ । ਉਹਨਾ ਦੱਸਿਆ ਕਿ ਇੱਥੇ ਹੀ ਵੱਸ ਨਹੀ ਸਰਕਾਰੀ ਅਧਿਕਾਰੀਆ ਅਤੇ ਦਫਤਰੀਅਮਲੇ ਦੀਆ ਰਿਹਾਇਸ਼ਾ ਵੀ ਇਸੀ ਕੰਪਲੈਕਸ ਵਿੱਚ ਮੌਜੂਦ ਹਨ।ਮਗਰ ਇਸ ਜਗ੍ਹਾਂ ਉਪਰਸੁਰੱਖਿਆ ਪੱਖੋ ਕਮੀਆਂ ਹੋਣ ਕਾਰਨ ਆਏ ਦਿਨ ਜਿੱਥੇ ਵਾਹਨ ਚੋਰੀ ਹੋਣ ਦੀਆ ਘਟਨਾਵਾ ਵਾਪਰਰਹੀਆ ਹਨ ਜਿਹੜੀਆ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾ ਮੰਗ ਕੀਤੀ ਕਿ ਤਹਿਸੀਲ ਕੰਪਲੈਕਸ ਦੇ ਮੁੱਖ ਗੇਟ ਅੱਗੇ ਪੱਕੇ ਤੌਰ ਤੇ ਪੁਲਿਸ ਮੁਲਾਜਮਾ ਦੀ ਤਾਇਨਾਤੀ ਕੀਤੀ ਜਾਵੇ ਅਤੇ ਉਸ ਦੇ ਨਾਲ ਹੀਦੋਨਾ ਗੇਟਾ ਉਪਰ ਸੀਸੀਟੀਵੀ ਕੈਮਰੇ ਲਗਾਏ ਜਾਣ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾਵਾਪਰ ਸਕੇ । ਇਸ ਮੌਕੇ ਦਿਨੇਸ਼ ਕੁਮਾਰ ਗੰਗੜ ਪ੍ਰਧਾਨ ਟਾਈਪਿਸਟ ਯੂਨੀਅਨ ਬਲਾਚੌਰਸਮੇਤ ਚੰਦਰ ਮਨੀ , ਜਤਿੰਦਰ ਕੁਮਾਰ ਪਿੰਕਾ, ਜੀਤ ਸਿੰਘ, ਅਕਾਸ਼ਦੀਪ ,ਰਮੇਸ਼ ਕੁਮਾਰ, ਅਮਰੀਕਸਿੰਘ, ਰਜਿੰਦਰ ਸਿੰਘ ਬੰਟੀ,ਗੁਰਪ੍ਰੀਤ ਸਿੰਘ , ਅਸ਼ਵਨੀ ਕੁਮਾਰ, ਲੱਕੀ ਚੌਧਰੀ, ਜਤਿੰਦਰਕੁਮਾਰ , ਮਲਕੀਤ ਸਿੰਘ ਮੀਤਾ, ਮਨਜੀਤ ਸਿੰਘ ਰਾਜਾ, ਕੁਲਵਿੰਦਰ ਸਿੰਘ , ਹਰੀ ਦੇਵ ਖੇਪੜ,ਪੰਕਜ ਕੁਮਾਰ, ਅਮਰੀਕ ਚੰਦ,ਮੱਖਣ ਸਿੰਘ, ਪਿਤਾਂਬਰ ਕਾਂਤ, ਮਨਜੀਤ ਕੁਮਾਰ, ਨਰੇਸ਼ ਕੁਮਾਰ,ਸੁੱਚਾ ਸਿੰਘ ਸੜੋਆ, ਕਮਲਜੀਤ ਚੋਪੜਾ,ਵਿਜੇ ਕੁਮਾਰ ਬੱਗੂਵਾਲ, ਅੰਜੂ ਬਾਲਾ,ਸੁਨੀਤਾ ਚੌਧਰੀ,ਇਸ਼ਵਰ ਰਾਣਾ,ਜਸਵੀਰ ਸਿੰਘ, ਹਰੀ ਓਮ , ਪ੍ਰਭਾਤ ਰਾਣਾ, ਸੈਂਪੀ ਰਾਣਾ, ਸੋਢੀ ਸਿੰਘ, ਸਾਬਕਾ ਚੇਅਰਮੈਨ ਵਿਜੇ ਮੋਹਨ ,ਅਸ਼ਨੀ ਕੁਮਾਰ ਸਮੇਤਹੋਰ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।ਫੋਟੋ : ਤਹਿਸੀਲਦਾਰ ਬਲਾਚੌਰ ਕੁਲਦੀਪ ਸਿੰਘ ਢਿੱਲੋ ਨੂੰ ਮੰਗ ਪੱਤਰ ਦਿੰਦੇ ਹੋਏ ਤਹਿਸੀਲ ਕੰਪਲੈਕਸ ਬਲਾਚੌਰ ਦੇ ਅਰਜੀ ਨਵੀਸ,ਟਾਈਪਿਸਟ ਅਤੇ ਅਸਟਾਮ ਫਰੋਸ਼ ।

error: copy content is like crime its probhihated