Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਧੁੱਗਾ ਕਲਾਂ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ*

ਧੁੱਗਾ ਕਲਾਂ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ*

ਗੜ੍ਹਦੀਵਾਲਾ 19 ਨਵੰਬਰ (ਚੌਧਰੀ) 

: ਬੀਤੇ ਦਿਨੀਂ ਰਾਜ ਪੱਧਰੀ ਅਥਲੈਟਿਕ ਮੀਟ ਜੋ ਕਿ ਲੁਧਿਆਣਾ ਵਿਖੇ ਹੋਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਗਾ ਕਲਾਂ ਦੇ ਵਿਦਿਆਰਥੀਆਂ ਨੇ ਜ਼ਿਲਾ ਸਿੱਖਿਆ ਅਫਸਰ ਲਲਿਤਾ ਅਰੋੜਾ, ਉਪ ਜ਼ਿਲਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਇਸ ਮੀਟ ਵਿੱਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਮੈਡਲ ਪ੍ਰਾਪਤ ਕੀਤੇ। ਹਰਜੋਤ ਸਿੰਘ ਪੁੱਤਰ ਸ.ਪਰਮਜੀਤ ਸਿੰਘ ਨੇ 4×100 ਅਤੇ 4×400 ਮੀਟਰ ਵਿੱਚੋਂ ਦੋ ਸੋਨ ਤਗਮੇ ,400 ਮੀਟਰ ਵਿੱਚੋਂ ਸਿਲਵਰ ਅਤੇ 200 ਮੀਟਰ ਵਿੱਚੋਂ ਬਰਾਊਂਜ ਮੈਡਲ ਪ੍ਰਾਪਤ ਕੀਤਾ। ਅਲੋਕ ਕੁਮਾਰ ਪੁੱਤਰ ਲਲਨ ਰਾਏ ਨੇ 4×400 ਮੀਟਰ ਵਿੱਚੋਂ ਸੋਨੇ ਦਾ ਮੈਡਲ ਪ੍ਰਾਪਤ ਕੀਤਾ। ਹੈਮਰ ਥਰੋ ਵਿੱਚ ਗਗਨਦੀਪ ਸਿੰਘ, ਇੰਦਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਭਾਗ ਲਿਆ। ਇਹਨਾਂ ਬੱਚਿਆਂ ਨੂੰ ਪ੍ਰਿੰਸੀਪਲ ਜੀਵਨ ਕੁਮਾਰੀ, ਪਿੰਡ ਧੁੱਗਾ ਕਲਾਂ ਦੇ ਸਰਪੰਚ,ਪੰਚਾਇਤ ਮੈਂਬਰ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਸਮੂਹ ਸਟਾਫ ਵੱਲੋਂ 5100 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ । ਇਸ ਮੌਕੇ ਅੰਮ੍ਰਿਤਪਾਲ ਸਿੰਘ ਲੈਕਚਰਾਰ ਫਿਜਿਕਸ,ਜਸਵਿੰਦਰ ਸਿੰਘ ਲੈਕਚਰਾਰ ਪੰਜਾਬੀ, ਸੁਖਵਿੰਦਰ ਕੌਰ ਲੈਕਚਰਾਰ ਬਾਇਓ, ਜਗਜੀਤ ਸਿੰਘ ਲੈਕਚਰਾਰ ਮੈਥ ਕੁਲਵਿੰਦਰ ਕੌਰ ਲੈਕਚਰਾਰ ਫਿਜੀਕਲ ਐਜੂਕੇਸ਼ਨ,ਹਰਵਿੰਦਰ ਕੌਰ ਲੈਕਚਰਾਰ ਕਮਿਸਟਰੀ,ਸੋਹਣ ਲਾਲ ਵੋਕੇਸ਼ਨਲ ਮਾਸਟਰ, ਯੁਧਵੀਰ ਸਿੰਘ ਵਕੇਸ਼ਨਲ ਮਾਸਟਰ, ਜਸਵਿੰਦਰ ਸਿੰਘ ਡੀ.ਪੀ.ਈ, ਰਜਵੰਤ ਕੌਰ ਐਸ.ਐਸ. ਮਿਸਟਰੈਸ, ਬਲਜੀਤ ਕੌਰ ਸਾਇੰਸ ਮਿਸਟਰੈਸ, ਗਗਨਦੀਪ, ਰਵਿੰਦਰ ਸਿੰਘ, ਕ੍ਰਿਸ਼ਨਾ ਦੇਵੀ ਪੰਜਾਬੀ ਮਿਸਟ੍ਰੈਸ ਅਤੇ  ਪੂਨਮ ਸ਼ਰਮਾ ਹਿੰਦੀ ਮਿਸਟ੍ਰੈਸ ਹਾਜ਼ਰ ਸਨ।