Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਆਰਮੀ ਗਰਾਊਂਡ ਦਸੂਹਾ ਵਿਖੇ ਇੱਕ ਸਾਲਾਂ ਬੱਚੀ ਨੂੰ ਰਾਤ ਸਮੇਂ ਛੱਡ ਕੇ ਗਏ ਮਾਪਿਆਂ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ 

ਆਰਮੀ ਗਰਾਊਂਡ ਦਸੂਹਾ ਵਿਖੇ ਇੱਕ ਸਾਲਾਂ ਬੱਚੀ ਨੂੰ ਰਾਤ ਸਮੇਂ ਛੱਡ ਕੇ ਗਏ ਮਾਪਿਆਂ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ 

ਦਸੂਹਾ 20 ਨਵੰਬਰ (ਚੌਧਰੀ) 

: ਬੀਤੀ ਰਾਤ 18 ਨਵੰਬਰ ਨੂੰ ਆਰਮੀ ਗਰਾਊਂਡ ਦਸੂਹਾ ਵਿੱਚੋਂ ਕਰੀਬ ਇਕ ਸਾਲਾ ਛੋਟੀ ਬੱਚੀ ਮਿਲਣ ਦਾ ਸਮਾਂਚਾਰ ਪ੍ਰਾਪਤ ਹੋਇਆ ਸੀ।ਜਿਸ ਉਪਰੰਤ ਘੋਖ ਕਰਨ ਉਪਰੰਤ ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੇ ਇਸ ਬੱਚੀ ਨੂੰ ਇੱਕਲੀ ਛੱਡ ਕੇ ਗਏ ਮਾਪਿਆਂ ਦੀ ਸੀਸੀਟੀਵੀ ਫੁਟੇਜ ਹੱਥ ਲੱਗੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੱਚੀ ਨੂੰ ਕੋਈ ਆਰਮੀ ਗਰਾਊਂਡ ਦੇ ਬਾਹਰ ਲੱਗੇ ਬੈਂਚਾਂ ਉੱਤੇ ਛੱਡ ਗਿਆ ਸੀ ਜੋ ਕਿ ਰੋ ਰਹੀ ਸੀ। ਰੋਜਾਨਾ ਦੀ ਤਰ੍ਹਾਂ ਆਰਮੀ ਗਰਾਊਂਡ ਦਸੂਹਾ ਵਿਖੇ ਲੋਕ ਸੈਰ ਕਰਨ ਵਾਸਤੇ ਆਏ ਸਨ ਜਿਨਾਂ ਨੇ ਬੱਚੀ ਦਾ ਰੋਣਾ ਸੁਣਿਆ। ਬੱਚੀ ਨੂੰ ਇਕੱਲੇ ਤੇ ਰੋਂਦਿਆਂ ਦੇਖ ਲੋਕਾਂ ਵੱਲੋਂ ਤੁਰੰਤ ਥਾਣਾ ਦਸੂਹਾ ਵਿਖੇ ਇਤਲਾਹ ਕੀਤੀ ਗਈ ਸੀ। ਇਹ ਦੇਖ ਕੇ ਪੈਦਲ ਜਾ ਰਹੇ ਲੋਕਾਂ ਨੇ ਤੁਰੰਤ ਦਸੂਹਾ ਪੁਲਿਸ ਨੂੰ ਸੂਚਿਤ ਕੀਤਾ ਸੀ। ਥਾਣਾ ਦਸੂਹਾ ਏਐਸਆਈ ਸਰਬਜੀਤ ਸਿੰਘ ਤੁਰੰਤ ਆਰਮੀ ਗਰਾਊਂਡ ਵਿੱਚ ਪਹੁੰਚੇ ਅਤੇ ਲੜਕੀ ਨੇੜੇ ਇਕੱਠੇ ਹੋਏ ਲੋਕਾਂ ਪਾਸੋਂ ਪੁੱਛ ਪੜਤਾਲ ਕੀਤੀ।

ਜਿਕਰਯੋਗ ਹੈ ਕਿ ਲੋਕਾਂ ਵਲੋਂ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਅਤੇ ਹੋਰ ਸੇਵਾਦਾਰਾਂ ਨੂੰ ਫੋਨ ਤੇ ਜਾਣਕਾਰੀ ਦਿੱਤੀ ਗਈ। ਸੋਸਾਇਟੀ ਦੇ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ ਆਪਣੀ ਟੀਮ ਨਾਲ ਤੁਰੰਤ ਉਥੇ ਪਹੁੰਚੇ ਤੇ ਲੋਕਾਂ ਵਲੋਂ ਇਸ ਬੱਚੀ ਨੂੰ ਸੋਸਾਇਟੀ ਦੇ ਹਵਾਲੇ ਕੀਤਾ ਗਿਆ ਹੈ। ਸੋਸਾਇਟੀ ਵਲੋਂ ਇਸ ਬੱਚੀ ਨੂੰ ਛੱਡ ਕੇ ਜਾਣ ਵਾਲੇ ਮਾਪਿਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਹੱਥ ਇਸ ਸਬੰਧੀ ਇੱਕ ਸੀਸੀਟੀਵੀ ਫੁਟੇਜ ਵੀ ਹੱਥ ਲੱਗੀ ਹੈ ਅਤੇ ਆਸ ਹੈ ਕਿ ਸੋਸਾਇਟੀ ਜਲਦ ਇਸ ਬੱਚੀ ਦੇ ਮਾਪਿਆਂ ਲੱਭਣ ਵਿਚ ਕਾਮਯਾਬ ਹੋਵੇਗੀ। ਸੋਸਾਇਟੀ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅਜਿਹਾ ਘਿਨੌਣਾ ਕੰਮ ਕਰਨ ਵਾਲੀਆਂ ਨੂੰ ਪਤਾ ਚੱਲਣ ਉਪਰੰਤ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।