Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ ਗੜ੍ਹਦੀਵਾਲਾ ਜ਼ੋਨ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਹਾਸਲ ਕੀਤਾ ਪਹਿਲਾ ਸਥਾਨ, DAV ਪਬਲਿਕ ਸਕੂਲ ਦੇ ਦੋ... KMS ਕਾਲਜ ਦੇ ‘ਡਾ. ਸ਼ਬਨਮ ਕੌਰ ਹੋਟਲ ਮੈਨੇਜਮੈਂਟ ਵਿਭਾਗ’ ਦਾ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਉਦਘਾਟਨ  *श्री कृष्ण जन्माष्टमी महोत्सव सबंधी कार्ड रिलीज ,1 से 4 सितंबर तक श्री कृष्ण कथा व जन्मोत्सव मनाया ... ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ...
ADVERTISEMENT
You are currently viewing ਗੜ੍ਹਦੀਵਾਲਾ ਦੇ ਪਿੰਡ ਬਰਾਂਡਾ ਦੀ ਧੀ ਰਵਨੀਤ ਕੌਰ ਯੁਕਰੇਨ ਤੋਂ ਵਾਪਸ ਪਰਤੀ,ਮਾਪਿਆਂ ਦੇ ਚੇਹਰੇ ਖੁਸ਼ੀ ਨਾਲ ਖਿੜੇ

ਗੜ੍ਹਦੀਵਾਲਾ ਦੇ ਪਿੰਡ ਬਰਾਂਡਾ ਦੀ ਧੀ ਰਵਨੀਤ ਕੌਰ ਯੁਕਰੇਨ ਤੋਂ ਵਾਪਸ ਪਰਤੀ,ਮਾਪਿਆਂ ਦੇ ਚੇਹਰੇ ਖੁਸ਼ੀ ਨਾਲ ਖਿੜੇ

ਗੜ੍ਹਦੀਵਾਲਾ 7 ਮਾਰਚ (ਚੌਧਰੀ ) : ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਦੇ ਨਜ਼ਦੀਕ ਪੈਂਦੇ ਪਿੰਡ ਬਰਾਂਡਾ ਦੀ ਜੰਮਪਲ ਰਵਨੀਤ ਕੌਰ, ਜੋ ਕਿ 2016 ਨੂੰ ਐੱਮ.ਬੀ.ਬੀ.ਐੱਸ . ਦੀ ਪੜ੍ਹਾਈ ਕਰਨ ਵਾਸਤੇ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਯੂਕੋਨ ਗਈ ਹੋਈ ਸੀ, ਉਸਦੇ ਰੂਸ ਅਤੇ ਯੂਕੋਨ ਵਿਚਕਾਰ ਲੜਾਈ ‘ਚ ਫਸ ਜਾਣ ਉਪਰੰਤ ਅੱਜ ਉਸਦਾ ਆਪਣੇ ਪਿੰਡ ਬਰਾਂਡਾ ਵਿਖੇ ਪਹੁੰਚਣ ‘ਤੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਖੁਸ਼ੀ ਦੇ ਮਾਹੌਲ ਵਿਚ ਨਿੱਘਾ ਸਵਾਗਤ ਕੀਤਾ ਗਿਆ। ਰਵਨੀਤ ਕੌਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਯੂਕ੍ਰੇਨ ਵਿਚ ਐੱਮ.ਬੀ.ਬੀ ਐੱਸ. ਕੋਰਸ ਦੀ 6 ਸਾਲ ਦੀ ਪੜ੍ਹਾਈ ਕਰ ਰਹੀ ਸੀ ਅਤੇ ਉਸਦਾ ਕੋਰਸ ਪੂਰੇ ਹੋਣ ਦੇ ਕੇਵਲ 2 ਮਹੀਨੇ ਹੀ ਬਚੇ ਸਨ।

ਉਸਨੇ ਦੱਸਿਆ ਕਿ 24 ਫਰਵਰੀ ਨੂੰ ਤੜਕੇ 4:30 ਵਜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਤਾਂ ਅਸੀਂ ਉੱਠ ਕੇ ਵੇਖਿਆ ਅਤੇ ਆਲੇ-ਦੁਆਲੇ ਫੋਨ ‘ਤੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਰੂਸ ਨੇ ਯੂਕ੍ਰੇਨ ਦੇ ਏਅਰਪੋਰਟ ‘ਤੇ ਬੌਬ ਬਲਾਸਟ ਕਰ ਦਿੱਤਾ ਹੈ। ਸਾਰੇ ਖਾਰਕੀਵ ਸ਼ਹਿਰ ਵਿਚ ਹਫੜਾ-ਦਫੜੀ ਮਚ ਗਈ। ਅਸੀਂ ਆਪਣਾ ਖਾਣ ਪੀਣ ਵਾਲਾ ਅਤੇ ਹੋਰ ਲੋੜੀਂਦਾ ਸਾਮਾਨ ਲੈ ਕੇ ਮੈਟਰੋ ਅੰਡਰ ਗਰਾਊਂਡ ‘ਚ ਚਲੇ ਗਏ ਅਤੇ ਕਾਫੀ ਦਿਨ ਅਸੀਂ ਸਹਿਮੇ ਹੋਏ ਬੰਕਰ ਵਿਚ ਹੀ ਮੁਸ਼ਕਿਲ ਦੀਆਂ ਘੜੀਆਂ ਵਿਚ ਸਮਾਂ ਬਤੀਤ ਕਰ ਰਹੇ ਸੀ। ਉਸਨੇ ਦੱਸਿਆ ਕਿ ਸਾਡੇ ਦੇਸ਼ ਦੀ ਅੰਬੈਸੀ ਨੇ ਜੇਕਰ ਲੜਾਈ ਲੱਗਣ ਤੋਂ ਪਹਿਲਾ ਹੀ ਯੂਕ੍ਰੇਨ-ਰੂਸ ਦੀ ਲੜਾਈ ਹੋਣ ਬਾਰੇ ਦੱਸ ਦਿੱਤਾ ਹੁੰਦਾ ਤਾਂ ਅਸੀਂ ਸਮੇਂ ਨਾਲ ਆਪਣੇ ਦੇਸ਼ ਆ ਜਾਂਦੇ ਅਤੇ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ। ਉਸਨੇ ਦੱਸਿਆ ਕਿ ਸਾਡੀ ਫਲਾਈਟ ਵਿਚ 150 ਤੋਂ ਜ਼ਿਆਦਾ ਵਿਅਕਤੀ ਆ ਚੁੱਕੇ ਹਨ। ਉਸਨੇ ਦੱਸਿਆ ਕਿ ਯੂਕ੍ਰੇਨ ਦੇਸ਼ ਦਾ ਨੁਕਸਾਨ ਬਹੁਤ ਹੋ ਚੁੱਕਾ ਅਤੇ ਅਜੇ ਵੀ ਲੋਕ ਗਮ ਅਤੇ ਸਹਿਮੇ ਹੋਏ ਮਾਹੌਲ ਵਿਚ ਫਸੇ ਹੋਏ ਹਨ। ਇਸ ਮੌਕੇ ਸਾਬਕਾ ਸਰਪੰਚ ਕਰਨੈਲ ਸਿੰਘ, ਗੁਰਮੀਤ ਕੌਰ, ਹਰਬੰਸ ਕੌਰ, ਸਾਬਕਾ ਸਰਪੰਚ ਜਸਵਿੰਦਰ ਕੌਰ, ਕੁਲਵਿੰਦਰ ਕੌਰ, ਜੁਗਿੰਦਰ ਕੌਰ ਆਦਿ ਹਾਜ਼ਰ ਸਨ।