Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਕੀ ਸਿੱਖਿਆ ਅਤੇ ਸਿਹਤ ਸਹੂਲਤਾਂ ਚਾਹੀਦੀਆਂ ਹਨ ਮੁਫ਼ਤ.. ?

ਕੀ ਸਿੱਖਿਆ ਅਤੇ ਸਿਹਤ ਸਹੂਲਤਾਂ ਚਾਹੀਦੀਆਂ ਹਨ ਮੁਫ਼ਤ.. ?

ਕਿਉਂ ਵਿਦੇਸ਼ਾਂ ‘ਚ ਪੜ੍ਹਾਈ ਲਈ ਭੱਜਦੇ ਹਨ,ਸਾਡੇ ਦੇਸ਼ ਦੇ ਬੱਚੇ.!

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੇ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ , ਉੱਥੇ ਹੀ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਦੇ ਉਹ ਪਰਿਵਾਰ ਜਿਨ੍ਹਾਂ ਦੇ ਬੱਚੇ ਅੱਜ ਵੀ ਯੂਕਰੇਨ ਵਿੱਚ ਫਸੇ ਹੋਏ ਹਨ । ਉਨ੍ਹਾਂ ਦਾ ਇੱਕ ਇੱਕ ਪਲ ਜਿਨ੍ਹਾਂ ਔਖਾ ਲੰਘਦਾ ਹੈ ਉਨ੍ਹਾਂ ਦੇ ਉੱਪਰ ਡਿੱਗੇ ਪਹਾੜ ਜਿੱਡੇ ਦੁੱਖਾਂ ਦੇ ਦਰਦਾ ਦਾ ਅੰਦਾਜ਼ਾ ਲਾਇਆ ਜਾਣਾ ਵੀ ਔਖਾ ਹੈ । ਹਰ ਕੋਈ ਜਿੱਥੇ ਇਸ ਖੂੰਖਾਰ ਜੰਗ ਦੇ ਜਲਦੀ ਹੀ ਖ਼ਤਮ ਹੋਣ ਲਈ ਅਰਦਾਸ ਕਰ ਰਿਹਾ ਹੈ । ਉਥੇ ਹੀ ਹਰ ਕੋਈ ਇੱਕ ਦੂਜੇ ਨੂੰ ਇਹੋ ਸਵਾਲ ਕਰ ਰਿਹਾ ਹੈ ਕਿ ਜੇਕਰ ਸਾਡੀਆਂ ਸਿਆਸੀ ਹੁਕਮਰਾਨ ਪਾਰਟੀਆਂ ਦੀਆਂ ਨੀਤੀਆਂ ਚੰਗੀਆਂ ਹੁੰਦੀਆਂ ਤਾਂ ਅੱਜ ਕਿਸੇ ਵੀ ਬੱਚੇ ਨੂੰ ਵਿਦੇਸ਼ ਵਿੱਚ ਪੜਾਈ ਕਰਨ ਅਤੇ ਰੁਜਗਾਰ ਦੀ ਤਲਾਸ ਲਈ ਜਾਣਾ ਨਾ ਪੈਂਦਾ । ਸੰਨ 1947 `ਚ ਆਜ਼ਾਦ ਭਾਰਤ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਇੰਨਾ ਪਛੜ ਕਿਉਂ ਗਿਆ ਜਦ ਕੇ 1992 ਚੋਂ ਆਜ਼ਾਦ ਹੋਇਆ ਯੂਕਰੇਨ ਸਾਡੇ ਨਾਲੋਂ ਕਿੱਤੇ ਅੱਗੇ ਹੈ । ਆਖਿਰ ਸਾਡੇ ਬੱਚਿਆਂ ਨੂੰ ਪੜ੍ਹਾਈ ਅਤੇ ਰੁਜ਼ਗਾਰ ਖਾਤਰ ਵਿਦੇਸ਼ੀ ਉਡਾਰੀਆਂ ਕਿਉ ਮਾਰਨੀਆਂ ਪੈ ਰਹੀਆਂ ਹਨ ਅਤੇ ਭਾਰਤ ਵਿੱਚ ਸਿੱਖਿਆ ਤੇ ਸਿਹਤ ਸਹੂਲਤਾਂ ਹਰ ਕਿਸੇ ਲਈ ਮੁਫ਼ਤ ਜਾਂ ਸਸਤੀ ਕਿਉਂ ਨਹੀਂ ਹੈ ਸਬੰਧੀ ਵੱਖ ਵੱਖ ਬੁੱਧੀਜੀਵੀਆਂ ਨਾਲ ਕੀਤੀ ਗੱਲਬਾਤ ਦੇ ਅੰਸ਼ :

ਪਿੰਡਾ ਦੀਆ ਸੱਥਾ ‘ਚ ਵੀ ਚਿੰਤਾ ਦਾ ਵਿਸ਼ਾ ਬਣੀ ਨੌਜਵਾਨਾਂ ਦੀ ਵਿਦੇਸ਼ ਉਡਾਰੀ

ਕਾਮਰੇਡ ਮਹਾਂ ਸਿੰਘ ਰੌੜੀ ਨੇ ਆਖਿਆ ਕਿ ਉਂਝ ਜਿਵੇਂ ਪੰਜਾਬੀ ਨੌਜਵਾਨ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਨੂੰ ਜਾ ਰਿਹਾ ਹੈ ਇਹ ਗੱਲ ਫ਼ਿਕਰਾਂ ਦੀ ਵਜਾਏ ਅਤੀ ਫਿਕਰਾ ਦੀ ਹੈ। ਪੰਜਾਬ ਦੀਆਂ ਸੱਥਾਂ , ਪੰਚਾਇਤਾਂ ਅਤੇ ਇਕੱਠਾਂ ਵਿੱਚ ਨੌਜਵਾਨਾ ਦੀ ਵਿਦੇਸ਼ ਉਡਾਰੀ ਦੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ । ਮਗਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਇਹ ਮੁੱਦੇ ਕਿਧਰੇ ਵੀ ਦੂਜੀਆ ਸਿਆਸੀ ਧਿਰਾਂ ਦੀ ਜ਼ੁਬਾਨੋਂ ਨਹੀਂ ਸੁਣੇ ਕੀ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਰੋਕਣ ਲਈ ਉਨ੍ਹਾਂ ਦੀ ਕਿਹੜੀ ਅਹਿਮ ਨੀਤੀ ਠੱਲ੍ਹ ਪਾਵੇਗੀ । ਜੇਕਰ ਇਸ ਤੋਂ ਪਹਿਲਾਂ ਵੱਲ ਝਾਤੀ ਮਾਰੀਏ ਤਾਂ ਇਹ ਮੁੱਦਾ ਉਸ ਵੇਲੇ ਵੀ ਗਾਇਬ ਹੀ ਰਿਹਾ ਹੈ । ਜੇਕਰ ਇਸ ਮੁੱਦੇ ਵੱਲ ਹਾਕਮਰਾਨ ਰਹੀਆ ਵੱਖ ਵੱਖ ਸਿਆਸੀ ਪਾਰਟੀਆ ਨੇ ਧਿਆਨ ਦਿੱਤਾ ਹੁੰਦਾ ਤਾਂ ਅੱਜ ਪੰਜਾਬ ਸਮੇਤ ਵੱਖ ਵੱਖ ਸਟੇਟਾਂ ਦੇ ਉਨ੍ਹਾਂ ਲੋਕਾਂ ਦੀਆਂ ਅੱਖਾਂ ਵਿੱਚੋ ਆਪਣੇ ਲਾਡਲਿਆਂ ਦੀਆਂ ਜਾਨਾ ਦੀਆਂ ਫਿਕਰਾ ਨੂੰ ਲੈ ਕੇ ਪਾਣੀ ਦੀਆਂ ਨਦੀਆਂ ਨਾ ਬਹਿੰਦੀਆਂ ।ਸਾਡੀਆ ਸਰਕਾਰਾ ਨੇ ਲੋਕਾ ਨੂੰ ਗਲੀਆ ਨਾਲੀਆ ਦੇ ਵਿਕਾਸ ਵਿੱਚ ਹੀ ਉਲਝਾਈ ਰੱਖਿਆ ਹੈ। ਜਦ ਕਿ ਸਮ੍ਹਾਂ ਆਪਣੀ ਰਫਤਾਰ ਨਾਲ ਰੇਤ ਨਾਲ ਭਰੀ ਮੁੱਠੀ ਬੰਦ ਹੱਥ ਵਿੱਚੋ ਨਿਕਲਣ ਵਾਗੂ ਨਿਕਲਦਾ ਜਾ ਰਿਹਾ ਹੈ ਅਤੇ ਇਸ ਵਿਸ਼ੇ ਵੱਲ ਸਰਕਾਰਾ ਨੂੰ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ।

ਵਿਦੇਸ਼ਾਂ ‘ਚ ਜਾਣਾ ਸ਼ੌਕ ਨਹੀਂ,ਮਜਬੂਰੀ

ਅਮਰੀਕ ਨਕਸ਼ਾ ਨਵੀਸ ਬਲਾਚੌਰ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਦਾ ਵਿਦੇਸ਼ ਜਾਣਾ ਮਜਬੂਰੀ ਹੈ ਕੋਈ ਸ਼ੌਕ ਜਾਂ ਫੈਸ਼ਨ ਨਹੀਂ ।ਕੁਝ ਲੋਕ ਪੜ੍ਹ ਲਿਖ ਕੇ ਵੀ ਜਦੋਂ ਲੱਖ ਕੋਸ਼ਿਸ਼ਾਂ ਕਰਨ ਤੇ ਵੀ ਬੇਰੁਜ਼ਗਾਰ ਹੀ ਰਹਿੰਦੇ ਹਨ ਤਾਂ ਅਖੀਰ ਉਹ ਹੰਭ ਹਾਰ ਕੇ ਪੜ੍ਹਾਈ ਦੇ ਬਹਾਨੇ ਜਾਂ ਕਿਸੇ ਹੋਰ ਸਿੱਧੇ ਜਾਂ ਅਸਿੱਧੇ ਤਰੀਕੇ ਵਿਦੇਸ਼ ਜਾ ਕੇ ਪੱਕੇ ਹੋਣ ਲਈ ਉਡਾਰੀਆਂ ਮਾਰਦੇ ਹਨ । ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਵਿਦੇਸ਼ ਦੀ ਧਰਤੀ ਤੇ ਪੁੱਜਣ ਉਪਰੰਤ ਉਨ੍ਹਾਂ ਨੂੰ ਰੁਜ਼ਗਾਰ ਮਿਲੇਗਾ । ਅਜਿਹੇ ਵਿੱਚ ਕਈ ਮਾਪਿਆ ਨੂੰ ਆਪਣੇ ਜਿਗਰ ਦੇ ਟੋਟਿਆ ਦੇ ਚੰਗੇ ਭਵਿੱਖ ਲਈ ਉਹਨਾਂ ਦੀ ਵਿਦੇਸ਼ੀ ਉਡਾਰੀ ਲਈ ਆਪਣੀਆਂ ਕੀਮਤੀ ਜਾਇਦਾਦਾਂ ਨੂੰ ਸਸਤੇ ਭਾਅ ਵੇਚ ਜਾਂਦੇ ਹਨ ਅਤੇ ਕਈ ਲੋਕ ਲੱਖਾਂ ਰੁਪਏ ਦੀ ਕਰਜ਼ੇ ਦੀ ਪੰਡ ਵੀ ਚੁੱਕ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਵਿਦੇਸ਼ ਪੁੱਜਣ ਉਪਰੰਤ ਉਹਨਾਂ ਦੇ ਬੱਚਿਆ ਦਾ ਭਵਿੱਖ ਇੱਥੇ ਨਾਲੋ ਬਿਹਤਰ ਹੋਵੇਗਾ , ਰੁਜ਼ਗਾਰ ਦੀ ਪ੍ਰਾਪਤੀ ਤਾਂ ਅਖੀਰ ਉਹ ਵਿਦੇਸ਼ ਕਰ ਹੀ ਲੈਣਗੇ । ਜੇਕਰ ਨੌਜਵਾਨਾਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਹਿਸਾਬ ਨਾਲ ਦਰਜੇ ਬਾ ਦਰਜੇ ਇੱਥੇ ਹੀ ਰੁਜ਼ਗਾਰ ਮਿਲੇ ਤਾਂ ਉਨ੍ਹਾਂ ਵਿਦੇਸ਼ ਉਡਾਰੀਆਂ ਨੂੰ ਰੋਕਿਆ ਜਾ ਸਕਦਾ ਹੈ ।

ਮਹਿੰਗੀਆਂ ਪੜ੍ਹਾਈਆਂ ਹੋਣ ਕਾਰਨ ਬੱਚਿਆ ਨੂੰ ਜਾਣਾ ਪੈਂਦਾ ਹੈ ਵਿਦੇਸ਼

ਕਾਮਰੇਡ ਪਰਮਜੀਤ ਸਿੰਘ ਰੌੜੀ ਦਾ ਕਹਿਣਾ ਹੈ ਕਿ ਭਾਰਤ ਨੂੰ ਆਜ਼ਾਦ ਹੋਇਆਂ 75 ਸਾਲਾਂ ਦਾ ਲੰਮਾ ਸਮਾਂ ਬੀਤ ਚੁੱਕਾ ਹੈ । ਇਸ ਲੰਘੇ ਸਮੇਂ ਦੌਰਾਨ ਵੱਖ ਵੱਖ ਪਾਰਟੀਆਂ ਨੇ ਪੰਜਾਬ ਸਮੇਤ ਦਿੱਲੀ ਦੇ ਤਖ਼ਤ ਤੇ ਰਾਜ ਕੀਤਾ । ਆਉਂਦੀਆ ਜਾਦੀਆ ਸਰਕਾਰਾਂ ਨੇ ਸਿਰਫ ਆਪਣੇ ਹੀ ਢਿੱਡ ਭਰੇ ਹਨ ਅਤੇ ਅਥਾਹ ਜਾਇਦਾਦਾ ਬਣਾਈਆਂ ਹਨ ਜਦ ਕਿ ਕਿਸੇ ਨੇ ਵੀ ਜਰੂਰੀ ਤੌਰ ਸਿੱਖਿਆ ਅਤੇ ਸਿਹਤ ਸਹੂਲਤਾ ਨੂੰ ਮੁਫਤ ਕਰਾਉਣ ਦੀ ਵਜਾਏ ਅੱਤ ਮਹਿੰਗੀਆ ਹੀ ਕੀਤੀਆਂ ਹਨ । ਮਹਿੰਗੀ ਪੜਾਈ ਦੇ ਦੈਂਤ ਨੇ ਹਮੇਸ਼ਾ ਹੀ ਮੱਧ ਵਰਗੀ ਅਤੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੀ ਉੱਚ ਦਰਜੇ ਦੀ ਪੜਾਈ ਦੇ ਸੁਪਨਿਆ ਨੂੰ ਨਿਗਲਿਆ ਹੈ । ਭਾਰਤ ਵਿੱਚ ਐਮਬੀਬੀਐਸ ਡਾਕਟਰ ਦੀ ਡਿਗਰੀ ਹਾਸਲ ਕਰਨ ਲਈ ਕ੍ਰੀਬ 40 ਲੱਖ ਤੇ ਕਈ ਕਾਲਜ਼ਾ ਵਿੱਚ ਇਹ ਖਰਚਾ ਵੱਧ ਕੇ ਕਰੋੜ/ਸਵਾ ਕਰੋੜ ਰੁਪਏ ਤੱਕ ਪੁੱਜਦਾ ਹੈ।ਜਦ ਕਿ 30 ਸਾਲ ਦੇ ਮਾਮੂਲੀ ਸਮੇ੍ਹਂ ਦਾ ਅਜ਼ਾਦ ਹੋਇਆ ਯੂਕ੍ਰੇਨ ਵਰਗੇ ਦੇਸ ਪੜਾਈ , ਸਿਹਤ ਸਹੂਲਤਾ ਅਤੇ ਟੈਕਨੋਲਜੀ ਦੇ ਖੇਤਰ ਵਿੱਚ ਸਾਡੇ ਤੋਂ ਬਹੁਤ ਅੱਗੇ ਲੰਘ ਚੁੱਕੇ ਹਨ ਜਿਨ੍ਹਾ ਅੱਗੇ ਸਾਡਾ ਕੱਦ ਬੋਨਾ ਜਾਪਦਾ ਹੈ। ਵਿਦੇਸ਼ਾ ਵਿੱਚ ਇਹੋ ਡਿਗਰੀ ਕ੍ਰੀਬ 25 ਤੋਂ 30 ਲੱਖ ਰੁਪਏ ਵਿੱਚ ਹੀ ਵਿਦਿਆਰਥੀ ਮੁਕੰਮਲ ਕਰਕੇ ਹਾਸ਼ਲ ਕਰ ਲੈਂਦਾ ਹੈ।ਇੱਥੇ ਮਹਿੰਗੀਆ ਪੜਾਈਆ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਲਈ ਮਜਬੂਰ ਕਰਦੀਆ ਹਨ।

error: copy content is like crime its probhihated