Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਮਨੁੱਖੀ ਹੋਂਦ ਲਈ ਹਮੇਸ਼ਾ ਹੀ ਨੁਕਸਾਨਦੇਹ ਸਾਬਤ ਹੋਈਆਂ ਹਨ ਦੇਸ਼ਾਂ ਵਿਚਕਾਰ ਲੱਗੀਆਂ ਜੰਗਾਂ

ਮਨੁੱਖੀ ਹੋਂਦ ਲਈ ਹਮੇਸ਼ਾ ਹੀ ਨੁਕਸਾਨਦੇਹ ਸਾਬਤ ਹੋਈਆਂ ਹਨ ਦੇਸ਼ਾਂ ਵਿਚਕਾਰ ਲੱਗੀਆਂ ਜੰਗਾਂ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਲੜਾਈ ਝਗੜਿਆਂ ਨੂੰ ਵੈਸੇ ਈ ਹਰ ਇੱਕ ਵਲੋਂ ਮਾੜਾ ਕਿਹਾ ਗਿਆ ਹੈ, ਜਦੋਂ ਇਹ ਲੜਾਈ ਝਗੜਾ ਦੋ ਦੇਸ਼ਾ ਵਿਚਕਾਰ ਹੋ ਕੇ ਖੂੰਖਾਂਰ ਜੰਗ ਵਿੱਚ ਬਦਲ ਜਾਂਦੀ ਹੈ ਤਾਂ ਇਸ ਵਿੱਚ ਇਸਤੇਮਾਲ ਕੀਤੇ ਜਾਂਦੇ ਖਤਰਨਾਕ ਹਥਿਆਰ ਮਨੁੱਖੀ ਹੋਂਦ ਲਈ ਖਤਰਾ ਬਣ ਜਾਂਦੇ ਹਨ , ਜਿਹੜੇ ਕਿ ਮਨੁੱਖੀ ਅਧਿਕਾਰਾ ਦੀ ਉਲੰਘਣਾ ਦੇ ਨਾਲ ਨਾਲ ਇਹ ਜੰਗਾ ਮਨੁੱਖ ਦੇ ਸਰਵਨਾਸ਼ ਤੱਕ ਚਲੇ ਜਾਂਦੀਆ ਹਨ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸੰਸਾਰ ਦੇ ਕਿਸੇ ਵੀ ਦੇਸ਼ਾ ਵਿੱਚ ਅਜਿਹੀ ਸਥਿਤੀ ਪੈਂਦਾ ਹੁੰਦੀ ਹੈ ਤਾਂ ਬਾਕੀ ਦੇਸਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਅੱਗੇ ਹੋ ਕੇ ਯਤਨ ਕੀਤੇ ਹਨ ।

ਅੰਤਰਰਾਸ਼ਟਰੀ ਭਾਈਚਾਰੇ ਦੇ ਪਤਵੰਤੇ ਇਸ ਜੰਗ ਨੂੰ ਰੋਕਣ ਲਈ ਅੱਗੇ ਆਉਣ

ਪੰਜਾਬੀ ਫਿਲਮੀ ਅਦਾਕਾਰਾ ਸਿਮਰਨ ਸਹਿਪਾਲ ਨੇ ਯੂਕਰੇਨ ਤੇ ਰੂਸ ਦੇ ਮੌਜੂਦਾ ਹਾਲਤਾ ਨੂੰ ਸੰਸਾਰ ਲਈ ਬੇਹੱਦ ਖਤਰਨਾਕ ਦੱਸਿਆ ਅਤੇ ਕਿਹਾ ਕਿ ਅਜੋਕੇ ਸਮੇਂ ਵਿੱਚ ਅਜਿਹੀਆ ਜੰਗਾ ਜੋ ਮਨੁੱਖਤਾ ਦਾ ਘਾਣ ਕਰਨ , ਉਹਨਾਂ ਨੂੰ ਰੋਕਣ ਲਈ ਅੰਤਰ ਰਾਸ਼ਟਰੀ ਭਾਈਚਾਰੇ ਦੇ ਪਤਵੰਤੇ ਲੋਕਾਂ ਨੂੰ ਅੱਗੇ ਆ ਕੇ ਰੋਕਣਾ ਚਾਹੀਦਾ ਹੈ । ਅਜਿਹੀਆਂ ਜੰਗਾਂ ਮਨੁੱਖੀ ਜੀਵਨ ਲਈ ਬਹੁਤ ਹੀ ਜਿ਼ਆਦਾ ਖਤਰਨਾਕ ਸਿੱਧ ਹੋਈਆਂ ਹਨ ।

ਜੰਗਾਂ ਦੇ ਜਖਮ ਹਮੇਸ਼ਾ ਹੀ ਰਹਿੰਦੇ ਹਨ ਅੱਲੇ 

ਸਮਾਜ ਸੇਵੀ ਮੁਹੰਮਦ ਇਸਮਾਇਲ ਨੇ ਕਿਹਾ ਅਜਿਹੀਆਂ ਹਰਿਆਰਬੰਦ ਜੰਗਾ ਤੋਂ ਬਾਅਦ ਰਾਜਸੀ ਲੀਡਰਾਂ ਦੀਆਂ ਤਾਂ ਗੋਲ ਮੇਜ ਕਾਂਨਫਰੰਸਾ ਉਪਰ ਜੱਫੀਆਂ ਪੈ ਜਾਂਦੀਆਂ ਹਨ, ਪਰ ਆਮ ਜਨਤਾ ਲਈ ਇਹ ਲੰਮੇ ਸਮੇ ਤੱਕ ਅਜਿਹੇ ਗਹਿਰੇ ਜਖਮ ਛੱਡ ਜਾਂਦੀਆਂ ਹਨ ਜਿਹੜੇ ਹਮੇਸ਼ਾ ਹਮੇਸ਼ਾ ਹੀ ਇਹ ਜ਼ਖਮ ਅੱਲੇ ਰਹਿੰਦੇ ਹਨ । ਵਿਸ਼ਵ ਪੱਧਰੀ ਪੰਚਾਇਤੀ ਭਾਈਚਾਰੇ ਨੂੰ ਇਸ ਜੰਗ ਨੂੰ ਆਪਣੇ ਪ੍ਰਭਾਵ ਨਾਲ ਤੁਰੰਤ ਰੋਕਣਾ ਚਾਹੀਦਾ ਹੈ।

ਦੋ ਦੇਸ਼ਾ ਦੀਆਂ ਜੰਗਾਂ ਪੂਰੇ ਵਿਸ਼ਵ ਵਿੱਚ ਕਰਦੀਆਂ ਹਨ ਉਥਲ ਪੁੱਥਲ

ਵਿਜੇ ਕੁਮਾਰ ਕਾਲਾ ਵਾਸੀ ਬਲਾਚੌਰ ਆਗੂ ਬਹੁਜਨ ਸਮਾਜ ਪਾਰਟੀ ਜਿਹੜੇ ਕਿ ਅਕਸਰ ਹੀ ਵਿਸ਼ਵ ਸ਼ਾਂਤੀ ਤੇ ਵਰਤਾਵਰਨ ਦੀ ਸੰਭਾਲ ਲਈ ਵੱਖ ਵੱਖ ਤਰੀਕਿਆ ਨਾਲ ਸਮੂਲੀਅਤ ਕਰਦੇ ਰਹਿੰਦੇ ਹਨ ਦਾ ਕਹਿਣਾ ਹੈਕਿ ਦੋ ਦੇਸ਼ਾ ਦੀ ਆਪਸੀ ਜੰਗ ਪੂਰੀ ਦੁਨੀਆ ਲਈ ਖਤਰਨਾਕ ਹੈ ਤੇ ਇਸ ਨੂੰ ਰੋਕਣਾ ਬੇਹੱਦ ਜਰੂਰੀ ਹੈ ਨਹੀ ਤਾਂ ਪੂਰੇ ਵਿਸ਼ਵ ਵਿੱਚ ਉੱਥਲ ਪੁੱਥਲ ਹੋਣ ਦੀ ਸੰਭਾਵਨਾ ਹੈ।

ਜੰਗਾਂ ਦੇ ਮਾੜੂ ਪ੍ਰਭਾਵ ਮਨੁੱਖਤਾ ਨੂੰ ਸਦੀਆਂ ਤੱਕ ਪੈਂਦੇ ਹਨ ਭੁਗਤਣੇ

ਪਿੰਡ ਮਹਿਤਪੁਰ ਦੇ ਮੈਬਰ ਪੰਚਾਇਤ ਸਮਾਜ ਸੇਵੀ ਪ੍ਰਸੋਤਮ ਸਿੰਘ ਨੇ ਕਿਹਾ ਕਿ ਦੇਸ਼ਾ ਵਿਚਕਾਰ ਛਿੜੀਆ ਜੰਗਾ ਭਾਵੈ ਸਮ੍ਹਾਂ ਦਾ ਕਿ ਬੰਦ ਹੋ ਜਾਂਦੀਆਂ ਹਨ,ਪਰ ਇਨਾਂ ਦੇ ਮਾਰੂ ਪ੍ਰਭਾਵਾ ਦੇ ਨਤੀਜੇ ਮਨੁੱਖਤਾ ਲਈ ਸਦੀਆ ਤੱਕ ਭੁਗਤਣੇ ਪੈਂਦੇ ਹਨ ਜਿਸ ਦੀ ਉਦਾਹਰਣ ਹੀਰੋਸ਼ੀਮਾ ਤੇ ਨਾਗਾਸਾਕੀ ਦੀ ਬਰਬਾਦੀ ਸਾਡੇ ਸਾਹਮਣੇ ਹੈ । ਉਹਨਾਂ ਕਿਹਾ ਕਿ ਵਸ਼ਵ ਭਾਈਚਾਰੇ ਦੇ ਲੋਕ ਇਸ ਯੂਕਰੇਨ ਤੇ ਰੂਸ ਦੀ ਆਪਸੀ ਜੰਗ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ।