ਗੜ੍ਹਦੀਵਾਲਾ 11 ਸਤੰਬਰ (ਚੌਧਰੀ)
: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੀ.ਐਚ.ਸੀ ਜਨੌੜੀ ਵਿਖੇ ਜਨੌੜੀ ਸੈਕਟਰ ਦੇ ਸਮੂਹ ਸਟਾਫ ਨਾਲ ਸੈਕਟਰ ਮੀਟਿੰਗ ਕੀਤੀ ਗਈ। ਇਸ ਮੌਕੇ ਐੱਸ.ਐੱਮ.ਓ. ਡਾ. ਹਰਜੀਤ ਸਿੰਘ ਨੇ ਸਮੂਹ ਸਟਾਫ ਦੇ ਇਕ ਟੀਮ ਵੱਜੋਂ ਮਿਲਕੇ ਕੰਮ ਕਾਜ ਕਰਨ ਤੇ ਸੰਤੁਸ਼ਟੀ ਪ੍ਰਗਟਾਉਦੇ ਹੋਏ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਮੁਹਿੰਮਾ ਤਹਿਤ ਨਵ ਜਨਮੇ ਬਚਿਆਂ ਲਈ ਮਾ ਦੇ ਦੁਧ ਦੀ ਮਹੱਤਤਾ ਅਤੇ ਪੋਸ਼ਣ , ਪਰਿਵਾਰ ਨਿਯੋਜਨ ਪੰਦਰਵਾੜਾ, ਅਨੀਮੀਆਂ ਮੁਕਤ ਭਾਰਤ,ਮਲੇਰਿਆ ਅਤੇ ਡੇੰਗੂ, ਹਾਈ ਰਿਸਕ ਗਰਭਵਤੀ ਮਹਿਲਾਵਾਂ ਦੇ ਰਜਿਸਟਰੇਸ਼ਨ, ਏ.ਐਨ.ਸੀ ਅਤੇ ਪੀ.ਐਨ.ਸੀ , ਬਚਿਆਂ ਦੇ ਟੀਕਾਕਰਣ, ਅਤੇ ਮਹੀਨਾਵਾਰ ਰਿਪੋਰਟਾਂ ਆਦਿ ਵਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।ਅਗੇ ਉਨ੍ਹਾ ਮ.ਪ.ਹ.ਵ.(ਫਿ) ਨੂੰ ਹਦਾਇਤ ਕਰਦਿਆ ਕਿਹਾ ਕਿ ਗਰਬਵਤੀ ਮਹਿਲਾਵਾ ਦਾ ਸਮੇ ਸਮੇ ਤੇ ਚੇਕਅਪ ਕਰਵਾਇਆ ਜਾਵੇ, ਹਾਈ ਰਿਸਕ ਗਰਭਵਤੀ ਮਹਿਲਾਵਾਂ ਨੂੰ ਹਰ ਮਹੀਨੇ ਦੀ 9 ਅਤੇ 23 ਤਾਰੀਕ ਨੂੰ ਨਜਦੀਕੀ ਸਿਹਤ ਸੈਟਰ ਵਿਖੇ ਪੂਰਨ ਜਾਂਚ ਯਕੀਨੀ ਬਣਾਈ ਜਾਵੇ, ਸਾਰੇ ਜਣੇਪੇ ਸਰਕਾਰੀ ਸੰਸਥਾ ਵਿਖੇ ਹੀ ਕਰਵਾਏ ਜਾਣ ,ਹੈਡ ਕਾਉਟ ਸਰਵੇ ਕਰਕੇ ਟੀਕਾਕਰਣ ਵੰਚਿਤ ਬੱਚਿਆ ਦਾ ਟਕਿਾਕਰਣ ਪੂਰਾ ਕਰਵਾਇਆ ਜਾਵੇ ਅਤੇ ਯੋਗ ਜੋੜਿਆਂ ਨਾਲ ਸੰਪਰਕ ਕਰਕੇ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨਾ ਅਪਨਾਉਣ ਸੰਬੰਧੀ ਜਾਗਰੂਕ ਕੀਤਾ ਜਾਵੇ ,ਹੈਲਥ ਵੈਲਨਸ ਸੈਟਰਾਂ ਤੇ ਸੀ.ਐਚ.ੳ. ਦੁਆਰਾ ਬੀ.ਪੀ ਅਤੇ ਸ਼ੂਗਰ ਦੇ ਮਰੀਜਾਂ ਦੀ ਜਾਂਚ ਕਰਨ ਉਪਰੰਤ ਬਣਦੀ ਮੈਡੀਸਨ ਦਿੱਤੀ ਜਾਂਵੇ। ਸਮੂਹ ਮ.ਪ.ਹ.ਵ(ਮੇ) ਨੂੰ ਮਲੇਰਿਆ ਅਤੇ ਡੇੰਗੂ ਦਾ ਸਰਵੇ ਕਰਕੇ ਲਹੁ ਦੀਆਂ ਸਲਾਈਡਾਂ ਦਾ ਟੀਚਾ ਪੂਰਾ ਕਰਨ ਲਈ ਕਿਹਾ ਗਿਆ ।ਇਸ ਮੌਕੇ ਆਸ਼ਾ ਵਰਕਰਾਂ ਨੂੰ ਘਰ ਘਰ ਜਾ ਕੇ ਗਰਭਵਤੀ ਮਹਿਲਾਵਾਂ ਦੇ ਰਜਿਸਟਰੇਸ਼ਨ, ਏ.ਐਨ.ਸੀ ਅਤੇ ਪੀ.ਐਨ.ਸੀ ,ਬਚਿਆਂ ਦੇ ਟੀਕਾਕਰਣ, ਆਦਿ ਸਮੇਂ ਸਿਰ ਕਰਵਾਉਣ ਲਈ ਵੀ ਕਿਹਾ। ਇਸ ਮੌਕੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਨਾ ਤੇ ਜੋਰ ਦਿੰਦੇ ਹੋਏ ਸਮੂਹ ਸਟਾਫ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ, ਸਮੇਂ ਸਿਰ ਡਿੁਉਟੀ ਤੇ ਪਹੁੰਚਣਾ ਅਤੇ ਲੋਕਾਂ ਪ੍ਰਤੀ ਚੰਗੇ ਵਤੀਰਾ ਅਪਨਾਉਣ ਲਈ ਵੀ ਕਿਹਾ ।ਇਸ ਮੌਕੇ ਆਮ ਆਦਮੀ ਕਲੀਨਿਕ ਜਨੌੜੀ ਦਾ ਦੌਰਾ ਵੀ ਕੀਤਾ ਗਿਆ । ਇਸ ਮੌਕੇ ਡਾ. ਸੁਰਿੰਦਰ ਸਿੰਘ, ਜਸਤਿੰਦਰ ਸਿੰਘ, ਬੀ.ਈ.ਈ,ਅਮਿਤ ਸ਼ਰਮਾ ਮ.ਪ.ਹ.ਸ, ਐਲ.ਐਚ.ਵੀ ਪਰਦੀਪ ਕੌਰ ਅਤੇ ਹਰਪ੍ਰੀਤ ਕੌਰ, ਸਮੂਹ ਮ.ਪ.ਹ.ਵ.(ਫੀ ਅਤੇ ਮੇਲ), ਸੀ.ਐਚ.ੳ, ਆਸ਼ਾ ਫੈਸੀਟੀਲੇਟਰ ਅਤੇ ਆਸ਼ਾਂ ਵਰਕਰ ਹਾਜਰ ਸਨ।