ਟਾਂਡਾ /ਗੜ੍ਹਦੀਵਾਲਾ 14 ਮਾਰਚ (ਚੌਧਰੀ) : ਜਸਵੀਰ ਸਿੰਘ ਰਾਜਾ ਦੀ ਜਿੱਤ ਦੀ ਕਾਮਨਾ ਪੂਰੀ ਹੋਣ ਤੇ ਅੱਜ ਪਿੰਡ ਜੱਕੋਵਾਲ, ਖੁੱਡਾ ਅਤੇ ਟਾਂਡਾ ਤੋਂ ਉਨਾਂ ਦੇ ਸਮਰਥਕ ਬੱਸਾਂ ਵਿਚ ਸਵਾਰ ਹੋ ਕੇ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਰਵਾਨਾ ਹੋਏ। ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਗੁਰਮੀਤ ਸਿੰਘ ਔਲਖ ਵੀ ਉਨਾਂ ਨਾਲ ਹਾਜਰ ਸਨ। ਇਸ ਮੌਕੇ ਸਮੂਹ ਸਮਰਥਕਾਂ ਨੇ ਕਿਹਾ ਕਿ ਪੰਜਾਬ ਵਿਚ ਪੰਜਾਬ ਦੀ ਰਿਵਾਇਤੀ ਪਾਰਟੀਆਂ ਨੂੰ ਨਾਕਾਰ ਕੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਫਰਕ ਅਤੇ ਸੀਟਾਂ ਤੇ ਜਿਤਾਇਆ ਹੈ। ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੀ ਜਿੱਤ ਹੋਣ ਤੇ ਸਮੂਹ ਸਮਰਥਕ ਵਾਹਿਗੁਰੂ ਅੱਗੇ ਸ਼ੀਸ਼ ਝੁਕਾਉਣ ਲਈ ਅੱਜ ਵੱਡੀ ਗਿਣਤੀ ਵਿਚ 4 ਬੱਸਾਂ ਚ ਸਵਾਰ ਹੋ ਕੇ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਰਵਾਨ ਹੋ ਰਹੇ ਹਨ। ਇਸ ਮੌਕੇ ਪਿੰਡ ਜੱਕੋਵਾਲ, ਖੁੱਡਾ ਅਤੇ ਟਾਂਡਾ ਤੋਂ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਹਾਜਰ ਸਨ।

ਵਿਧਾਇਕ ਜਸਵੀਰ ਸਿੰਘ ਰਾਜਾ ਵੱਡੀ ਗਿਣਤੀ ‘ਚ ਆਪਣੇ ਸਮਰਥਕਾਂ ਨਾਲ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਹੋਏ ਰਵਾਨਾ
- Post published:March 13, 2022
You Might Also Like

ਹੁਸ਼ਿਆਰਪੁਰ ਦੇ ਨੌਜਵਾਨ ਦੀ ਅਸਟ੍ਰੇਲੀਆ ਵਿਖੇ ਸੜਕ ਹਾਦਸੇ ਚ ਹੋਈ ਮੌ +ਤ

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਅਸਗਤ ਤੱਕ ਹੋਵੇਗੀ ਰਜਿਸਟ੍ਰੇਸ਼ਨ : ਡੀ.ਸੀਂ

ਸੋਸਾਇਟੀ ਵੱਲੋਂ 106 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ

ਖੇਡਾਂ ਨੂੰ ਪਰਫੂਲਤ ਕਰਨ ਲਈ ਜੋਨ ਪੱਧਰੀ ਕਮੇਟੀ ਦਾ ਹੋਇਆ ਗਠਨ
