Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਅਮਰੀਕ ਡੋਗਰਾ ਦੀ ਕਾਵਿ ਪੁਸਤਕ ਸ਼ਬਦ–ਸ਼ਬਦ ਗੁਲਾਬ ਤੇ ਗੋਸ਼ਟੀ ਅਤੇ ਕਵੀ ਦਰਬਾਰ

ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਅਮਰੀਕ ਡੋਗਰਾ ਦੀ ਕਾਵਿ ਪੁਸਤਕ ਸ਼ਬਦ–ਸ਼ਬਦ ਗੁਲਾਬ ਤੇ ਗੋਸ਼ਟੀ ਅਤੇ ਕਵੀ ਦਰਬਾਰ

ਗੜ੍ਹਦੀਵਾਲਾ (ਚੌਧਰੀ) 

17 ਦਸੰਬਰ : ਅੱਜ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸਹਿਤ ਸਭਾ ਦਸੂਹਾ ਗੜ੍ਹਦੀਵਾਲਾ ਅਤੇ ਅਦਬੀ ਟਕਸਾਲ ਵੱਲੋਂ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਵੀ ਅਮਰੀਕ ਡੋਗਰਾ ਦੀ ਕਾਵਿ ਪੁਸਤਤਕ ਸ਼ਬਦ—ਸ਼ਬਦ ਗੁਲਾਬ ਤੇ ਗੋਸ਼ਟੀ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਡਾ.ਜਸਪਾਲ ਸਿੰਘ , ਡਾ. ਬਲਦੇਵ ਸਿੰਘ ਬੱਦਨ, ਜਰਨੈਲ ਸਿੰਘ ਘੁੰਮਣ ਅਤੇ ਅਮਰੀਕ ਡੋਗਰਾ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ।
ਇਸ ਮੌਕੇ ਤੇ ਅਮਰੀਕ ਡੋਗਰਾ ਦੀ ਕਾਵਿ ਪੁਸਤਕ ਸ਼ਬਦ—ਸ਼ਬਦ ਗੁਲਾਬ ਉੱਪਰ ਪੇਪਰ ਪੜ੍ਹਦਿਆਂ ਡਾ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਇਸ ਪੁਸਤਕ ਵਿੱਚਲੀਆਂ ਸਾਹਿਤਕ ਕਿਰਤਾਂ ਲੇਖਕ ਦੇ ਸੂਖਮਭਾਵੀ ਹੋਣ ਨੂੰ ਦਰਸਾਉਦੀਆਂ ਹਨ ਅਤੇ ਕਵੀ ਨੂੰ ਇੱਕ ਸਮਰੱਥ ਲੇਖਕ ਵਜੋਂ ਸਥਾਪਿਤ ਕਰਦੀਆਂ ਹਨ। ਇਸ ਪੁਸਤਕ ਵਿੱਚ ਮਾਨਵੀ ਰਿਸ਼ਤਿਆਂ ਦੇ ਦਵੰਦ ਦੀ ਤੀਖਣ ਸਮਿੱਖਿਆ , ਨਾਂਹਵਾਚਕ ਸਮਾਜਿਕ ਸਰੋਕਾਰਾ ਕਰਕੇ ਉਪਜਦੀ ਇਨਸਾਨੀ ਮਾਯੂਸੀ ਆਦਿ ਰੰਗ ਵੀ ਵੇਖਣ ਨੂੰ ਮਿਲਦੇ ਹਨ, ਨਾਲ ਹੀ ਇਹ ਪਾਠਕ ਨੂੰ ਨਿਰਾਸ਼ਾ ਵਿੱਚੋੋ ਬਾਹਰ ਕੱਢਦੀ ਹੋਈ ਜੀਵਨ ਵਿੱਚ ਕੁੱਝ ਕਰ ਗੁਜਰਨ ਲਈ ਵੀ ਪ੍ਰੇਰਦੀ ਹੈ।ਡਾ. ਜਸਵੰਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਰਾਹੀਂ ਲਿਖਾਰੀ ਦੇ ਮਨ ਦੀ ਭਾਵਨਾਤਮਕ ਡੂੰਘਾਈ ਦਾ ਅਹਿਸਾਸ ਕੀਤਾ ਜਾ ਸਕਦਾ ਹੈ। ਪ੍ਰੋ. ਬਲਦੇਵ ਸਿੰਘ ਬੱਲੀ ਨੇ ਵੀ ਪੁਸਤਕ ਬਾਰੇ ਉਸਾਰੂ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਕਵਿਤਾ ਅਜੋਕੇ ਜੀਵਨ ਦੀ ਯਥਾਰਥਿਕਤਾ ਨੂੰ ਪੇਸ਼ ਕਰਦੀ ਹੈ। ਪ੍ਰੋ. ਗੁਰਮੀਤ ਸਰਾਂ ਨੇ ਕਾਵਿ—ਪੁਸਤਕ ਦੇ ਮਾਨਵਵਾਦ ਬਾਰੇ ਗੱਲ ਕੀਤੀ। ਸ੍ਰੀ ਪੰਮੀ ਦਿਵੇਦੀ ਨੇ ਕਿਹਾ ਕਿ ਕਵੀ ਨੇ ਚੇਤਨ ਮਨ ਵਿੱਚ ਵਰਤ ਰਹੇ ਵਰਤਾਰੇ ਵਿਚਲੇ ਪੰਜਾਬ ਦੇ ਸੰਘਰਸ਼ਾਂ ਦੀ ਦਿਸ਼ਾ ਅਤੇ ਦਸ਼ਾ ਦੇ ਵਰਤਾਰੇ ਨੂੰ ਕਲਮਬੱਧ ਕੀਤਾ ਹੈ । ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਨੇ ਪੁਸਤਕ ਦੇ ਵਿਸ਼ਾ—ਵਸਤੂ ਦੇ ਨਾਲ—ਨਾਲ ਅਮਰੀਕ ਡੋਗਰਾ ਦੀ ਸ਼ਖਸੀਅਤ ਉੱਪਰ ਵੀ ਝਾਤ ਪੁਆਈ।ਪ੍ਰੋ. ਸੰਧੂ ਵਰਿਆਣਵੀ ਨੇ ਅਮਰੀਕ ਡੋਗਰਾ ਨੂੰ ਕੁਦਰਤ ਨਾਲ ਮਨੁੱਖ ਦੇ ਸਬੰਧਾਂ ਬਾਰੇ ਲਿਖਣ ਵਾਲਾ ਕਵੀ ਕਿਹਾ। ਜਰਨੈਲ ਸਿੰਘ ਘੁੰਮਣ ਨੇ ਕਿਹਾ ਕਿ ਕਵੀ ਡੋਗਰਾ ਨੇ ਇਸ ਪੁਸਤਕ ਰਾਹੀਂ ਮਾਨਵੀ ਸੰਘਰਸ਼ ਦੇ ਵਿਚਾਰਾ ਨੂੰ ਪੇਸ਼ ਕੀਤਾ ਹੈ।ਡਾ. ਬਲਦੇਵ ਸਿੰਘ ਬੱਦਨ ਨੇ ਹਾਜ਼ਰ ਵਿਚਾਰਕਾਂ ਨੂੰ ਕਾਵਿ— ਪੁਸਤਕ ਉੱਪਰ ਪੇਪਰ ਪੜ੍ਹਨ ਤੇ ਵਧਾਈ ਦਿੱਤੀ ਅਤੇ ਉਹਨਾਂ ਨੇ ਕਵੀ ਦੀਆਂ ਰਚਨਾਵਾਂ ਚੋਂ ਕੁਝ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਸ਼ਾਇਰ ਅਮਰੀਕ ਡੋਗਰਾ ਨੇ ਪੁਸਤਕ ਬਾਰੇ ਕਾਵਿ ਗੋਸ਼ਟੀ ਵਿੱਚ ਪੇਸ਼ ਕੀਤੇ ਵਿਚਾਰਾ ਲਈ ਚਿੰਤਕਾਂ ਦਾ ਧੰਨਵਾਦ ਕੀਤਾ ਅਤੇ ਵਿਚਾਰ ਚਰਚਾ ਨੂੰ ਉਸਾਰੂ ਦੱਸਿਆ।ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਹਾਜਰ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਵਿਚਾਰਕਾ ਵੱਲੋਂ ਪੜ੍ਹੇ ਗਏ ਪੇਪਰਾਂ ਅਤੇ ਪੇਸ਼ ਕੀਤੇ ਗਏ ਵਿਚਾਰਾ ਨੂੰ ਇੱਕ ਪੁੱਸਤਕ ਦਾ ਰੂਪ ਦੇਣ ਦੀ ਸਲਾਹ ਵੀ ਦਿੱਤੀ। ਥਾਲਜ ਵੱਲੋਂ ਅਮਰੀਕ ਡੋਗਰਾ ਅਤੇ ਡਾ. ਗੋਪਾਲ ਸਿੰਘ ਬੁੱਟਰ ਦਾ ਸਨਮਾਨ ਵੀ ਕੀਤਾ ਗਿਆ।
ਦੂਜੇ ਸੈਸ਼ਨ ਵਿੱਚ ਹੋਏ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰੋ. ਬਲਦੇਵ ਸਿੰਘ ਬੱਲੀ, ਪ੍ਰੋ. ਸੰਧੂ ਵਰਿਆਣਵੀ, ਗੁਰਚਰਨ ਸਿੰਘ ਚਰਨ ਅਤੇ ਜਸਵੀਰ ਧੀਮਾਨ ਨੇ ਕੀਤੀ। ਸੁਮਨ ਘੋੜੇਵਾਹੀ, ਸੀਤਲ ਸਿੰਘ ਗਾਫਲ, ਗੁਰਮੀਤ ਸਰਾਂ, ਹੇਮ ਰਾਜ ਪਰਵਾਨਾ, ਦਿਲਪ੍ਰੀਤ ਕਾਹਲੋਂ , ਪੰਮੀ ਦਿਵੇਦੀ, ਪ੍ਰਿ. ਕੇਸ਼ਵ ਸ਼ਰਮਾ , ਗੁਰਮੀਤ ਹਯਾਤਪੁਰੀ, ਜਸਵੀਰ ਧੀਮਾਨ, ਸੁਰਿੰਦਰ ਕੰਗਵੀ, ਜਨਕਪ੍ਰੀਤ ਬੇਗੋਵਾਲ, ਸ਼ਿਵ ਚੰਦ, ਅਜਮੇਰ ਕੰਧਾਲਾ, ਸੁਖਜੀਤ ਝਾਂਸਾਵਾਲਾ, ਹੇਮਰਾਜ ਪਰਵਾਨਾ, ਜਗਦੀਸ਼ ਰਾਣਾ, ਡਾ. ਨਿਰੰਜਨ , ਪ੍ਰੋ . ਬਲਦੇਵ ਸਿੰਘ ਬੱਲੀ ,ਬਲਦੇਵ ਸਿੰਘ ਬੱਦਨ ਅਤੇ ਪ੍ਰੋ. ਕੁਲਵੰਤ ਆਦਿ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਸਮਾਗਮ ਦੇ ਦੋਨਾਂ ਸੈਸ਼ਨਾਂ ਦੇ ਸੰਚਾਲਕ ਦੀ ਜਿਮੇਵਾਰੀ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਅਤੇ ਪ੍ਰੋ ਸ਼ਾਮ ਸਿੰਘ ਨੇ ਬਾਖੂਬੀ ਨਿਭਾਈ।