ਫਗਵਾੜਾ ( ਲਾਲੀ ਦਾਦਰ)
23 ਮਾਰਚ : ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਮਸਤ ਨਗਰ ਤਹਿਸੀਲ ਫਗਵਾੜਾ ਦੀ ਬਿਹਤਰੀ ਲਈ ਪ੍ਰਵਾਸੀ ਭਾਰਤੀ ਭਰਾਵਾਂ ਰਵਿੰਦਰ ਕੁਮਾਰ ਝੱਲੀ ਅਤੇ ਬਲਜਿੰਦਰ ਕੁਮਾਰ ਝੱਲੀ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ 45 ਹਜਾਰ ਰਪਏ ਦੀ ਆਰਥਕ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਰਵਿੰਦਰ ਕੁਮਾਰ ਝੱਲੀ ਨੇ ਕਿਹਾ ਭਾਵੇਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਗਲੈਂਡ ਦੀ ਧਰਤੀ ਤੇ ਰਹਿ ਰਹੇ ਹਨ ਪਰ ਉਹਨਾਂ ਦੇ ਪਰਿਵਾਰ ਦਾ ਆਪਣੇ ਪਿੰਡ ਦੀ ਮਿੱਟੀ ਨਾਲ ਬਹੁਤ ਡੂੰਘਾ ਰਿਸ਼ਤਾ ਜੁੜਿਆ ਹੋਇਆ ਹੈ। ੳਨ੍ਹਾਂ ਆਪਣੇ ਪਰਿਵਾਰ ਉੱਪਰ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਲਈ ਸਤਿਗੁਰੂ ਰਵਿਦਾਸ ਜੀ ਦਾ ਸ਼ੁਕਰਾਨਾ ਵੀ ਕੀਤਾ ਅਤੇ ਕਿਹਾ ਕਿ ਗੁਰੂ ਘਰ ਦੀਆਂ ਇਮਾਰਤਾਂ ਦੀ ਸੇਵਾ ਵਿਚ ਹਿੱਸਾ ਪਾ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਹਨਾਂ ਪਿੰਡ ਦੀ ਤਰੱਕੀ ਵਿਚ ਵੀ ਸਮਰੱਥਾ ਅਨੁਸਾਰ ਹਿੱਸਾ ਪਾਉਣ ਦਾ ਭਰੋਸਾ ਦਿੱਤਾ। ਇਸ ਮੋਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਮ ਜੀ ਦਾਸ, ਸਰਪੰਚ ਬੀਬੀ ਇੰਦਰਜੀਤ ਕੋਰ, ਪਰਮਜੀਤ ਕੁਮਾਰ, ਡਾ. ਇੰਦਰਜੀਤ ਪਾਲ, ਸੁਰਿੰਦਰ ਕੁਮਾਰ, ਰੂਪ ਲਾਲ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ।
ਤਸਵੀਰ 001, ਕੈਪਸ਼ਨ- ਪਿੰਡ ਮਸਤ ਨਗਰ ਵਿਖੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਆਰਥਕ ਸਹਾਇਤਾ ਰਾਸ਼ੀ ਭੇਂਟ ਕਰਦੇ ਹੋਏ ਪ੍ਰਵਾਸੀ ਭਾਰਤੀ ਰਵਿੰਦਰ ਕੁਮਾਰ ਝੱਲੀ, ਬਲਵਿੰਦਰ ਕੁਮਾਰ ਝੱਲੀ ਅਤੇ ਹੋਰ।








