ਗੜ੍ਹਦੀਵਾਲਾ (ਚੌਧਰੀ)
: ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੌੜੀ ਵਿੱਚ ਬਲਾਕ ਭੂੰਗਾ 2 ਦੇ ਸਕੂਲਾ ਦੀ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਵਿਸੇ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਬਲਾਕ ਦੇ ਅਲੱਗ ਅਲੱਗ 16 ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਸਾਇੰਸ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ। ਇਸ ਪ੍ਰਦਰਸ਼ਨੀ ਵਿੱਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਦੇ ਜਸਮੀਤ ਸਿੰਘ ਉੱਪਲ ਨੇ ਬਲਾਕ ਭੂੰਗਾ 2 ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਜਸਮੀਤ ਸਿੰਘ ਉੱਪਲ ਨੂੰ ਅੱਜ ਸਕੂਲ ਵਿੱਚ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਸਰਜੀਵਨ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਜਿੱਤ ਦਾ ਸਿਹਰਾ ਜਸਮੀਤ ਦੇ ਕਲਾਸ ਅਧਿਆਪਕ ਸੰਜੀਵ ਕੁਮਾਰ, ਗਾਈਡ ਅਧਿਆਪਕ ਅਨਿਲ ਕੁਮਾਰ, ਖੁਸ਼ਵੰਤ ਸਿੰਘ ਜੀ ਅਤੇ ਲੈਕਚਰਾਰ ਗੁਰਪ੍ਰੀਤ ਸਿੰਘ ਨੂੰ ਜਾਂਦਾ ਹੈ ਜਿਹਨਾਂ ਦੀ ਅਣਥੱਕ ਮਿਹਨਤ ਸਦਕਾ ਹਰ ਸਾਲ ਮਨਹੋਤਾ ਸਕੂਲ ਦੇ ਵਿਦਿਆਰਥੀ ਮੱਲਾਂ ਮਾਰਦੇ ਹਨ। ਇਸ ਮੌਕੇ ਤੇ ਲੈਕਚਰਾਰ ਜਰਨੈਲ ਸਿੰਘ, ਲੈਕਚਰਾਰ ਸੁਰਿੰਦਰ ਸਿੰਘ, ਲੈਕਚਰਾਰ ਕੁਲਦੀਪ ਸਿੰਘ, ਲੈਕਚਰਾਰ ਸੁਭਾਸ਼ ਚੰਦਰ, ਲੈਕਚਰਾਰ ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ, ਖੁਸ਼ਵੰਤ ਸਿੰਘ, ਅਨਿਲ ਕੁਮਾਰ, ਸੰਜੀਵ ਭਾਟੀਆ, ਨਿਰਮਲਜੀਤ ਸੌਖਲਾ, ਰਣਵੀਰ ਸਿੰਘ, ਸਤਵਿੰਦਰ ਸਿੰਘ, ਜਸਵੀਰ ਸਿੰਘ, ਅਜੇ ਕੁਮਾਰ, ਬਹਾਦਰ ਸਿੰਘ, ਮਨੋਜ਼ ਕੁਮਾਰੀ, ਵਰਿੰਦਰ ਕੌਰ, ਅਨੂਪਮ ਦੇਵੀ, ਮਨਜੋਤ ਕੌਰ, ਰੀਨਾ ਕੁਮਾਰੀ, ਨਵਨੀਤ ਕੌਰ, ਸੁਜੇਤਾ ਬਾਲੀ, ਨਵਜੋਤ ਕੌਰ, ਜਤਿੰਦਰ ਕੌਰ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।