Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਕਿਉਰਟੀ ਗਾਰਡਾਂ ਦੀ ਸਿੱਧੀ ਭਰਤੀ ਲਈ 8 ਤੋਂ 16 ਦਸੰਬਰ ਤੱਕ ਬਲਾਕ ਪੱਧਰ ’ਤੇ ਲੱਗਣਗੇ ਪਲੇਸਮੈਂਟ ਕੈਂਪ : ਜ਼ਿਲ੍ਹਾ ਰੋਜ਼ਗਾਰ ਅਫਸਰ

ਸਕਿਉਰਟੀ ਗਾਰਡਾਂ ਦੀ ਸਿੱਧੀ ਭਰਤੀ ਲਈ 8 ਤੋਂ 16 ਦਸੰਬਰ ਤੱਕ ਬਲਾਕ ਪੱਧਰ ’ਤੇ ਲੱਗਣਗੇ ਪਲੇਸਮੈਂਟ ਕੈਂਪ : ਜ਼ਿਲ੍ਹਾ ਰੋਜ਼ਗਾਰ ਅਫਸਰ

ਹੁਸ਼ਿਆਰਪੁਰ(ਬਿਊਰੋ)

6 ਦਸੰਬਰ : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਹੁਸ਼ਿਆਰਪੁਰ ਵੱਲੋਂ ਐਸ.ਆਈ.ਐਸ ਸਕਿਉਰਟੀ ਵਿੱਚ ਭਰਤੀ ਲਈ ਮਿਤੀ 08 ਦਸੰਬਰ 2022 ਤੋਂ 16 ਦਸੰਬਰ 2022 ਤੱਕ ਹੁਸ਼ਿਆਰਪੁਰ ਜਿਲ੍ਹੇ ਦੇ ਬਲਾਕ ਪੱਧਰ ’ਤੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਹ ਪਲੇਸਮੈਂਟ ਕੈਂਪ ਮਿਤੀ 08 ਦਸੰਬਰ 2022 ਨੂੰ ਬੀ.ਡੀ.ਪੀ.ਓ. ਦਫਤਰ ਦਸੂਹਾ, ਮਿਤੀ 09 ਦਸੰਬਰ 2022 ਨੂੰ ਬੀ.ਡੀ.ਪੀ.ਓ. ਦਫਤਰ ਟਾਂਡਾ, ਮਿਤੀ 12 ਦਸੰਬਰ 2022 ਨੂੰ ਬੀ.ਡੀ.ਪੀ.ਓ. ਦਫਤਰ ਹਾਜੀਪੁਰ, ਮਿਤੀ 13 ਦਸੰਬਰ 2022 ਨੂੰ ਬੀ.ਡੀ.ਪੀ.ਓ. ਦਫਤਰ ਤਲਵਾੜਾ,  ਮਿਤੀ 14 ਦਸੰਬਰ 2022 ਨੂੰ ਬੀ.ਡੀ.ਪੀ.ਓ. ਦਫਤਰ ਭੂੰਗਾ, ਮਿਤੀ 15 ਦਸੰਬਰ 2022 ਨੂੰ ਬੀ.ਡੀ.ਪੀ.ਓ. ਦਫਤਰ ਮੁਕੇਰੀਆਂ ਅਤੇ ਮਿਤੀ 16 ਦਸੰਬਰ 2022 ਨੂੰ ਬੀ.ਡੀ.ਪੀ.ਓ. ਦਫਤਰ ਗੜ੍ਹਸ਼ੰਕਰ ਵਿਖੇ ਸਵੇਰੇ 10:30 ਵਜੇ ਤੋਂ ਦੁਪਹਿਰ 02:00 ਵਜੇ ਤੱਕ ਲਗਾਏ ਜਾਣਗੇ।

          ਇਸ ਮੌਕੇ ਦਫਤਰ ਦੇ ਮੁਖੀ ਜਿਲ੍ਹਾ ਰੋਜ਼ਗਾਰ ਅਫਸਰ ਸ਼੍ਰੀ ਗੁਰਮੇਲ ਸਿੰਘ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਪਲੇਸਮੈਂਟਾਂ ਦੀ ਲੜ੍ਹੀ ਵਿੱਚੋਂ ਮਿਤੀ 08 ਦਸੰਬਰ 2022 ਨੂੰ ਐਸ.ਆਈ.ਐਸ ਸਕਿਉਰਟੀ ਵੱਲੋਂ ਬੀ.ਡੀ.ਪੀ.ਓ. ਦਫਤਰ ਦਸੂਹਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਐਸ.ਆਈ.ਐਸ ਸਕਿਉਰਟੀ ਵਲੋਂ ਕੇਵਲ ਲੜਕਿਆਂ ਦੀ ਸਕਿਉਰਟੀ ਗਾਰਡ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਦੀ ਡਿਊਟੀ ਮਹੀਨੇ ਦੇ 26 ਦਿਨ ਦੀ ਹੋਵੇਗੀ ਅਤੇ ਤਨਖਾਹ 14000—16000 ਰੁਪਏ ਮਿਲਣਯੋਗ ਹੋਵੇਗੀ। ਇਸ ਭਰਤੀ ਲਈ ਪੜ੍ਹਾਈ ਘੱਟੋ—ਘੱਟ ਦਸਵੀਂ ਪਾਸ, ਉਮਰ 21 ਤੋਂ 37 ਸਾਲ, ਕੱਦ 5 ਫੁੱਟ 3 ਇੰਚ ਹੋਣਾ ਲਾਜ਼ਮੀ ਹੈ। ਕੰਪਨੀ ਵਲੋਂ ਤਨਖਾਹ ਤੋਂ ਇਲਾਵਾ ਕਈ ਹੋਰ ਵਾਧੂ ਸਹੂਲਤਾਂ ਜਿਵੇਂ ਕਿ ਪੀ ਐਫ ਅਤੇ ਈ ਐਸ ਆਈ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਜਿਲ੍ਹਾ ਰੋਜ਼ਗਾਰ ਅਫਸਰ ਵਲੋਂ ਚਾਹਵਾਨ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਮਿਤੀ 08 ਦਸੰਬਰ 2022 ਨੂੰ ਬੀ.ਡੀ.ਪੀ.ਓ. ਦਫਤਰ ਦਸੂਹਾ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਆਪਣੇ ਆਧਾਰ ਕਾਰਡ, ਯੋਗਤਾ ਸਰਟੀਫੀਕੇਟਾਂ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਇਸ ਪਲੇਸਮੈਂਟ ਕੈਂਪ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਇਸ ਭਰਤੀ ਦਾ ਲਾਭ ਪ੍ਰਾਪਤ ਕਰਨ।