ਫਗਵਾੜਾ 13 ਜਨਵਰੀ (ਲਾਲੀ)
ਬਾਰ ਐਸੋਸੀਏਸ਼ਨ ਫਗਵਾੜਾ ਨੇ ਕੋਰਟ ਕੰਪਲੈਕਸ ‘ਚ ਮਨਾਈ ਲੋਹੜੀ
: ਬਾਰ ਐਸੋਸੀਏਸ਼ਨ ਫਗਵਾੜਾ ਨੇ ਲੋਹੜੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਬਾਰ ਕੰਪਲੈਕਸ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕਰਨਜੋਤ ਸਿੰਘ ਝਿੱਕਾ ਅਤੇ ਜਨਰਲ ਸਕੱਤਰ ਐਡਵੋਕੇਟ ਧਨਦੀਪ ਕੌਰ ਦੀ ਦੇਖ-ਰੇਖ ਹੇਠ ਬੜੀ ਧੂਮਧਾਮ ਨਾਲ ਮਨਾਇਆ। ਸਮਾਗਮ ਵਿੱਚ ਸ੍ਰੀਮਤੀ ਸੁਰੇਖਾ ਡਡਵਾਲ ਐਸ.ਡੀ.ਜੇ.ਐਮ.ਫਗਵਾੜਾ ਅਤੇ ਸ਼੍ਰੀ ਵਿਜੇ ਸਿੰਘ ਡਡਵਾਲ ਜੇ.ਐਮ.ਆਈ.ਸੀ.ਫਗਵਾੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸਮੂਹ ਵਕੀਲਾਂ ਅਤੇ ਅਦਾਲਤੀ ਸਟਾਫ਼ ਨੂੰ ਲੋਹੜੀ ਦੀ ਵਧਾਈ ਦਿੱਤੀ। ਇਸ ਦੌਰਾਨ ਲੋਹੜੀ ਦੀ ਧੂਣੀ ਬਾਲੀ ਗਈ ਅਤੇ ਮੂੰਗਫਲੀ ਅਤੇ ਰਓੜੀਆਂ ਵੰਡਦਿਆਂ ਇਕ ਦੂਸਰੇ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਐਡਵੋਕੇਟ ਧਨਦੀਪ ਕੌਰ ਨੇ ਕਿਹਾ ਕਿ ਲੋਹੜੀ ਸਾਡੇ ਸੱਭਿਆਚਾਰਕ ਵਿਰਸੇ ਦਾ ਅਨਿੱਖੜਵਾਂ ਅੰਗ ਹੈ। ਇਸ ਤਿਉਹਾਰ ਨਾਲ ਬਹੁਤ ਸਾਰੀਆਂ ਲੋਕ ਕਥਾਵਾਂ ਜੁੜੀਆਂ ਹੋਈਆਂ ਹਨ ਜੋ ਸਾਨੂੰ ਨੇਕ ਕੰਮ ਅਤੇ ਲੋੜਵੰਦਾਂ ਦੀ ਸੇਵਾ ਸਹਾਇਤਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਨੌਜਵਾਨ ਵਕੀਲਾਂ ਵੱਲੋਂ ਲੋਹੜੀ ਦੇ ਗੀਤ ਵੀ ਗਾਏ ਗਏ। ਇਸ ਮੌਕੇ ਬਾਰ ਐਸੋਸੀਏਸ਼ਨ ਫਗਵਾੜਾ ਦੇ ਮੀਤ ਪ੍ਰਧਾਨ ਐਡਵੋਕੇਟ ਹਰਿੰਦਰ ਕੌਲ,ਜੁਆਇੰਟ ਸਕੱਤਰ ਐਡਵੋਕੇਟ ਮਨਪ੍ਰੀਤ ਕੌਰ,ਕੈਸ਼ੀਅਰ ਐਡਵੋਕੇਟ ਸੁਨੀਤਾ ਬਸਰਾ ਤੋਂ ਇਲਾਵਾ ਐਡਵੋਕੇਟ ਐਸ.ਐਨ.ਅਗਰਵਾਲ,ਐਡਵੋਕੇਟ ਸ਼ਰਦਾ ਰਾਮ, ਐਡਵੋਕੇਟ ਅਸ਼ੀਸ਼ ਸ਼ਰਮਾ,ਐਡਵੋਕੇਟ ਗੁਰਦੇਵ ਸਿੰਘ,ਐਡਵੋਕੇਟ ਰਮਨ ਨਾਰੰਗ,ਐਡਵੋਕੇਟ ਕੁਮੁਦ ਸ਼ਰਮਾ,ਐਡਵੋਕੇਟ ਆਰ.ਐਸ. ਖੇੜਾ,ਐਡਵੋਕੇਟ ਐਨ.ਐਸ.ਜੰਜੂਆ,ਐਡਵੋਕੇਟ ਸੰਨੀ ਦੇਵ, ਐਡਵੋਕੇਟ ਲਖਬੀਰ ਸਿੰਘ,ਐਡਵੋਕੇਟ ਜਰਨੈਲ ਸਿੰਘ, ਐਡਵੋਕੇਟ ਹਿਮਾਂਸ਼ੂ ਪਰਾਸ਼ਰ,ਐਡਵੋਕੇਟ ਕੁਲਦੀਪ ਕੁਮਾਰ, ਐਡਵੋਕੇਟ ਵਰੁਣ ਕੁਮਾਰ,ਐਡਵੋਕੇਟ ਕੁਲਵੀਰ ਜਸਵਾਲ, ਐਡਵੋਕੇਟ ਹਰਪ੍ਰੀਤ ਕੌਰ,ਐਡਵੋਕੇਟ ਸੰਜੀਵ ਦੁਸਾਂਝ,ਐਡਵੋਕੇਟ ਸੰਜਨਾ,ਐਡਵੋਕੇਟ ਰਵਿੰਦਰ,ਐਡਵੋਕੇਟ ਮਮਤਾ,ਐਡਵੋਕੇਟ ਸੁਖਵਿੰਦਰ ਸਿੰਘ,ਐਡਵੋਕੇਟ ਰਣਦੀਪਕੁਮਾਰ,ਐਡਵੋਕੇਟ ਹਰਜੀਤ ਕੌਰ ਆਦਿ ਹਾਜ਼ਰ ਸਨ