Prime Punjab Times

Latest news
ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ DC ਨੇ ਲਿਵਾਸਾ ਹਸਪਤਾਲ ਦੀ ਮੋਬਾਈਲ ਕੈਂਸਰ ਸਕ੍ਰੀਨਿੰਗ ਬੱਸ ਨੂੰ  ਫਲੈਗ ਆਫ ਕੀਤਾ ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ
ADVERTISEMENT
You are currently viewing ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਲੋਹੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ

ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਲੋਹੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ

ਗੜ੍ਹਦੀਵਾਲਾ (ਚੌਧਰੀ) 

: ਅੱਜ ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਡਾਕਟਰ ਅਮਿਤ ਨਾਗਵਾਨ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੋਹੜੀ ਦੀਆਂ ਅਤੇ ਨਵੇਂ ਸਾਲ ਦੀਆਂ ਵੀ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਨਾ ਵੀ ਦਿੱਤੀ ਕਿ ਇਹ ਸਾਲ ਤੁਹਾਡੇ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਹੋਵੇ ਅਤੇ ਤੁਸੀਂ ਹਰ ਦਿਨ ਮਿਹਨਤ ਕਰੋ, ਤਰੱਕੀ ਕਰੋ ਅਤੇ ਆਪਣੇ ਘਰ ਪਰਿਵਾਰ ਸਕੂਲ ਦਾ ਨਾਮ ਰੌਸ਼ਨ ਕਰੋ।

ਲੋਹੜੀ ਦਾ ਤਿਉਹਾਰ ਜਮਾਤ ਨਰਸਰੀ ਤੂੰ ਲੈ ਕੇ ਗਿਆਰਵੀਂ ਤੱਕ ਦੇ ਵਿਦਿਆਰਥੀਆਂ ਦੇ ਦੁਆਰਾ ਮਨਾਇਆ ਗਿਆ । ਸਾਰੇ ਵਿਦਿਆਰਥੀਆ ਨੇ ਬੜੀ ਹੀ ਖੁਸ਼ੀ ਦੇ ਨਾਲ ਹੁੰਮ-ਹੁਮਾ ਕੇ ਗਿੱਧਾ- ਭੰਗੜਾ ਪਾਇਆ ਅਤੇ ਲੋਹੜੀ ਦਾ ਤਿਉਹਾਰ ਮਨਾਇਆ। ਲੋਹੜੀ ਸਾਡੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਇੱਕ ਤਿਉਹਾਰ ਹੈ ਜਿਸ ਨੂੰ ਪੰਜਾਬ ਦੇ ਲੋਕ ਬੜੀ ਹੀ ਖੁਸ਼ੀ ਦੇ ਨਾਲ ਮਨਾਉਂਦੇ ਹਨ ਅਤੇ ਹਰ ਸਾਲ ਇਸ ਤਿਉਹਾਰ ਦਾ ਇੰਤਜ਼ਾਰ ਕਰਦੇ ਹਨ ।ਇਹ ਤਿਉਹਾਰ ਰਿਸ਼ਤਿਆਂ ਵਿਚਲੇ ਪਿਆਰ ਸਨੇਹ ਨਾਲ ਸੰਬੰਧਿਤ ਹੈ। ਕਹਿੰਦੇ ਹਨ ਕਿ “ਜਦੋਂ ਇਹ ਆਉਂਦੀ ਹੈ ਲੋਹੜੀ ਬੜਾ ਜੀਅ ਲਾਉਂਦੀ ਹੈ ਲੋਹੜੀ ਭੈਣ ਭਰਾਵਾਂ ਦੀ ਲੋਹੜੀ”। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਬੜੇ ਹੀ ਚਾਵਾਂ ਨਾਲ ਲੋਹੜੀ ਦਾ ਤਿਉਹਾਰ ਰਲ ਮਿਲ ਕੇ ਮਨਾਇਆ ਅਤੇ ਆਪਣੀ ਖੁਸ਼ੀ ਨੂੰ ਭੰਗੜਾ ਪਾ ਕੇ ਜਾਹਰ ਕੀਤਾ।

ਵਿਦਿਆਰਥੀਆਂ ਦੇ ਨਾਲ ਨਾਲ ਸਕੂਲ ਦੇ ਅਧਿਆਪਕ ਸਾਹਿਬਾਨ ਵੀ ਲੋਹੜੀ ਦੇ ਤਿਉਹਾਰ ਨੂੰ ਬੜੀ ਹੀ ਖੁਸ਼ੀ ਦੇ ਨਾਲ ਮਨਾਉਂਦੇ ਹਨ ਅਤੇ ਸਾਰੇ ਅਧਿਆਪਕ ਸਾਹਿਬਾਨ ਵੀ ਵਿਦਿਆਰਥੀਆਂ ਦੇ ਨਾਲ ਗਿੱਧਾ ਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਨੂੰ ਜਾਹਿਰ ਕਰਦੇ ਹਨ| ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਵੀ ਇਸ ਤਿਉਹਾਰ ਤੇ ਬਹੁਤ ਹੀ ਖੁਸ਼ ਸਨ ਅਤੇ ਉਹਨਾਂ ਨੇ ਵੀ ਸਾਰੇ ਵਿਦਿਆਰਥੀਆਂ ਦੇ ਨਾਲ ਆਪਣੀ ਖੁਸ਼ੀ ਨੂੰ ਸਾਂਝਾ ਕੀਤਾ। ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ।