ਕਪੂਰਥਲਾ/ਫਗਵਾੜਾ 5 ਅਕਤੂਬਰ(ਲਾਲੀ)
– ਡੈਮੋਕ੍ਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਜ਼ਿਲਾ ਕਪੂਰਥਲਾ ਵੱਲੋਂ ਬਲਾਕ ਅਰਬਨ ਕਪੁਰਥਲਾ , ਬਲਾਕ ਢਿੱਲਵਾਂ, ਬਲਾਕ ਕਾਲ਼ਾ ਸੰਘਿਆਂ ਦੀਆਂ ਆਸ਼ਾ ਵਰਕਰਾਂ ਨੇ ਆਸ਼ਾ ਵਰਕਰ ਫੈਸਿਲੀਟੇਟਰ ਨਾਲ ਭਗਵੰਤ ਮਾਨ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅੱਜ ਸੂਬਾਈ ਕਮੇਟੀ ਦੇ ਫ਼ੈਸਲੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਬੰਦੀ ਨਾਲ ਜਲੰਧਰ ਜ਼ਿਮਨੀ ਚੋਣ ਦਰਮਿਆਨ ਮੀਟਿੰਗ ਕਰਕੇ ਵਰਕਰਾਂ ਦੀ ਸੇਵਾ ਮੁਕਤੀ ਉਮਰ ਹੱਦ 62 ਸਾਲ ਕਰਨ ,ਕੱਟੇ ਭੱਤੇ ਬਹਾਲ ਕਰਨ,ਫੈਸਿਲੀਟੇਟਰਾ ਦੇ ਮਾਣ ਭੱਤੇ ਵਿੱਚ ਵਾਧਾ ਕਰਨ,5 ਲੱਖ ਦਾ ਮੁਫ਼ਤ ਬੀਮਾ ਕਰਨ ਆਦਿ ਮੰਨਣ ਤੋਂ ਬਾਅਦ ਵੀ ਲਾਗੂ ਨਾ ਕਰਨ ਅਤੇ ਵਾਅਦਾ
ਖਿਲਾਫੀ ਕਰਨ ਦੇ ਵਿਰੋਧ ਵਜੋਂ ਕਸਬਾ ਕਪੂਰਥਲਾ ਵਿਖੇ ਜਿਲ੍ਹਾ ਜਨਰਲ ਸਕੱਤਰ ਬਲਵਿੰਦਰ ਕੌਰ ਟਿੱਬਾ, ਮੀਤ ਪ੍ਰਧਾਨ ਰਾਣੀ ਸਿੱਧੂ, ਹਰਵਿੰਦਰ ਕੌਰ ਕਾਲਾ ਸੰਘਿਆਂ, ਵਿੱਤ ਸਕੱਤਰ ਮਨਜੀਤ ਕੌਰ ਢਿੱਲਵਾਂ, ਦੀ ਅਗਵਾਈ ਹੇਠ ਇਕੱਤਰ ਹੋ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਬੀ. ਡੀ. ਪੀ. ਓ. ਦਫਤਰ ਦੇ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ।ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਆਸਾਂ ਵਰਕਰਾਂ ਨਾਲ ਮੀਟਿੰਗ ਕਰਕੇ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੇ ਅਤੇ ਨਾ ਹੀ ਇਸ ਸਬੰਧੀ ਕੋਈ ਪੱਤਰ ਜਾਰੀ ਹੋਇਆ ਹੈ ਜਿਸ ਕਾਰਨ ਪੰਜਾਬ ਭਰ ਦੀਆਂ ਆਸਾਂ ਵਰਕਰਾਂ ਤੇ ਫੈਸਿਲੀਟੇਟਰਾਂ ਵਿੱਚ ਭਾਰੀ ਰੋਸ ਹੈ।ਉਹ ਕਿਹਾ ਕਿ ਪੰਜਾਬ ਦੀ ਇਹ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਜੁਮਲਾ ਦਿਖਾ ਕੇ ਰਾਜ ਸਤਾ ਤੇ ਕਾਬਜ ਹੋਣ ਤੋਂ ਬਾਅਦ ਝੂਠੇ ਲਾਰੇ ਲਗਾ ਕੇ ਟਾਈਮ ਪਾਸ ਕਰ ਰਹੀ ਹੈ ਜਿਸ ਤੋਂ ਹਰ ਵਰਗ ਦੁਖੀ ਹੈ । ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਪੰਜਾਬ ਭਰ ਦੀਆਂ ਆਸਾਂ ਵਰਕਰਾਂ ਜ਼ਿਮਨੀ ਚੋਣਾ ਦੌਰਾਨ ਗਿੱਦੜਬਾਹਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵਿਖੇ ਸੂਬਾਈ ਰੈਲੀਆ ਕਰਕੇ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਕਰਨਗੀਆਂ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਵਲੋਂ 28 ਅਕਤੂਬਰ ਮੁੱਖ ਮੰਤਰੀ ਪੰਜਾਬ ਦੇ ਵਿਰੋਧ ਵਿੱਚ ਜਲੰਧਰ ਵਿਖੇ ਕੀਤੀ ਜਾਣ ਵਾਲੀ ਮਹਾਂ ਰੈਲੀ ਵਿੱਚ ਵੱਡੀ ਲਾਮਬੰਦੀ ਕਰਕੇ ਸ਼ਮੂਲੀਅਤ ਕੀਤੀ ਜਾਵੇਗੀ।ਇਸ ਮੌਕੇ ਡੀ. ਐੱਮ .ਐੱਫ .ਦੇ ਆਗੂ ਗੁਰਿੰਦਰਜੀਤ ਸਿੰਘ,ਡੀ. ਟੀ. ਐੱਫ.ਦੇ ਤਜਿੰਦਰਜੀਤ ਸਿੰਘ, ਸਿਮਰਨਜੀਤ ਕੌਰ ਕਪੂਰਥਲਾ, ਨਿਰਮਲ ਕੌਰ ਕਪੂਰਥਲਾ, ਕੰਚਨ ਕਾਲ਼ਾ ਸੰਘਿਆਂ, ਬੰਦਨਾਂ ਕਾਲ਼ਾ ਸੰਘਿਆਂ, ਕਮਲਜੀਤ ਕੌਰ , ਬਲਵਿੰਦਰ ਕੌਰ, ਜਸਵਿੰਦਰ ਕੌਰ,ਮੀਨਾ ਰਾਣੀ ਢਿੱਲਵਾਂ ਆਦਿ ਵੀ ਮੌਜੂਦ ਸਨ l








