ਫਗਵਾੜਾ 13 ਜਨਵਰੀ (ਲਾਲੀ )
* ਧੂਣੀ ਜਲਾਈ ਤੇ ਮੂੰਗਫਲੀ, ਰੇਓੜੀਆਂ ਵੰਡੀਆਂ
: ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਫਗਵਾੜਾ ਵਿਖੇ ਸਮੂਹ ਸਟਾਫ ਵਲੋਂ ਲੋਹੜੀ ਦਾ ਤਿਓਹਾਰ ਬੀ.ਡੀ.ਪੀ.ਓ. ਰਾਮਪਾਲ ਸਿੰਘ ਰਾਣਾ ਦੀ ਅਗਵਾਈ ਹੇਠ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਲੋਹੜੀ ਦੀ ਧੂਣੀ ਜਲਾਈ ਗਈ ਅਤੇ ਸ਼ਗਨ ਵਜੋਂ ਮੂੰਗਫਲੀ, ਰੇਓੜੀਆਂ ਅਗਨ ਭੇਂਟ ਕੀਤੀਆਂ ਗਈਆਂ। ਸਟਾਫ ਵਲੋਂ ਸੁਖ ਸ਼ਾਂਤੀ ਦੀ ਅਰਦਾਸ ਕਰਦਿਆਂ ਇਕ ਦੂਸਰੇ ਨੂੰ ਲੋਹੜੀ ਤੇ ਮਾਘੀ ਦੀ ਮੁਬਾਰਕਬਾਦ ਦਿੱਤੀ ਗਈ। ਲੋਹੜੀ ਦੇ ਲੋਕਗੀਤ ਵੀ ਗਾਏ ਗਏ। ਪੰਚਾਇਕ ਸਕੱਤਰ ਮਲਕੀਤ ਚੰਦ ਕੰਗ, ਸੰਜੀਵ ਕੁਮਾਰ ਅਤੇ ਜੇ.ਈ. ਅਮਨਦੀਪ ਕੈਲੇ ਨੇ ਕਿਹਾ ਕਿ ਲੋਹੜੀ ਅਮੀਰ ਪੰਜਾਬੀ ਵਿਰਸੇ ਨਾਲ ਜੁੜਿਆ ਤਿਓਹਾਰ ਹੈ। ਉੱਥੇ ਹੀ ਮਾਘੀ ਦਾ ਇਤਿਹਾਸ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਮਹਾਨ ਸ਼ਹਾਦਤ ਦੀ ਯਾਦ ਦੁਆਉਂਦਾ ਹੈ। ਅਜੋਕੇ ਦੌਰ ਵਿਚ ਲੜਕੀਆਂ ਨੂੰ ਵੀ ਅੱਗੇ ਵੱਧਣ ਦੇ ਬਰਾਬਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ ਕਿਉਂਕਿ ਉਹ ਕਿਸੇ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀਂ ਹਨ। ਲੋਹੜੀ ਦੀ ਖੁਸ਼ੀ ਵਿਚ ਮੂੰਗਫਲੀ, ਰੇਓੜੀਆਂ ਤੇ ਲੱਡੂ ਵੀ ਵੰਡੇ ਗਏ। ਇਸ ਮੌਕੇ ਟੈਕਸ ਕੁਲੈਕਟਰ ਅਤੇ ਪੰਚਾਇਤ ਸਕੱਤਰ ਸੁਲੱਖਣ ਸਿੰਘ, ਕੰਪਿਉਟਰ ਓਪਰੇਟਰ ਉਮੇਸ਼ ਚੰਦਰ, ਸੁਮਿੱਤਰਾ ਦੇਵੀ, ਪਿ੍ਰਅੰਕਾ, ਸਰਪੰਚ ਬਲਵਿੰਦਰ ਸਿੰਘ ਬਘਾਣਾ, ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਲੋਨੀ, ਕੁਲਦੀਪ ਰਾਮ ਜਮਾਲਪੁਰ, ਆਗਿਆ ਰਾਮ ਜਮਾਲਪੁਰ, ਸਚਿਨ ਕੁਮਾਰ ਪੰਚ, ਸਿਮਰ ਕੁਮਾਰ ਪੰਚ, ਠੇਕੇਦਾਰ ਮੱਖਣ ਲਾਲ, ਅਸ਼ੋਕ ਕੁਮਾਰ, ਜੋਗਿੰਦਰ ਪਾਲ, ਰਮਨ ਆਦਿ ਹਾਜਰ ਸਨ।
ਤਸਵੀਰ 002 ਕੈਪਸ਼ਨ- ਫਗਵਾੜਾ ਦੇ ਬੀ.ਡੀ.ਪੀ.ਓ. ਦਫਤਰ ਵਿਖੇ ਲੋਹੜੀ ਮਨਾਉਣ ਮੌਕੇ ਗੱਲਬਾਤ ਕਰਦੇ ਹੋਏ ਦਫਤਰੀ ਸਟਾਫ ਤੇ ਹੋਰ।