ਗੜ੍ਹਦੀਵਾਲਾ (ਚੌਧਰੀ)
: ਅੱਜ ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੇ ਕੈਸ਼ੀਅਰ ਪਰਸ਼ੋਤਮ ਸਿੰਘ ਬਾਹਗਾ ਨੂੰ ਉਸ ਸਮੇਂ ਵੱਡਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਜਗਦੀਸ਼ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਮੁੱਖ ਸੋਸਾਇਟੀ ਦੇ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਗੁਰ ਆਸਰਾ ਸੇਵਾ ਘਰ ਪਰਿਵਾਰ ਲਈ ਬਹੁਤ ਹੀ ਮੰਦਭਾਗੀ ਖ਼ਬਰ ਆਈ ਜਦ ਅੱਜ ਸਵੇਰੇ ਸਾਡੇ ਸੰਸਥਾ ਦੇ ਮੁੱਢ ਅਤੇ ਮੇਰੇ ਵੱਡੇ ਵੀਰ ਸ. ਪਰਸ਼ੋਤਮ ਸਿੰਘ ਬਾਹਗਾ (ਜਿਨ੍ਹਾਂ ਵਲੋਂ ਗੁਰ ਆਸਰਾ ਸੇਵਾ ਘਰ ਅਤੇ ਹਸਪਤਾਲ ਦੀ ਸਥਾਨਕ ਜਗ੍ਹਾ ਦਾਨ ਕੀਤੀ ਹੈ) ਉਨ੍ਹਾਂ ਦੇ ਧਰਮ ਪਤਨੀ ਸਾਡੀ ਸਰਦਾਰਨੀ ਜਗਦੀਸ਼ ਕੌਰ ਜੀ ਬ੍ਰੇਨ ਹੈਮਰੇਝ (ਦਿਮਾਗ ਦੇ ਨਾੜੀ ਫਟਣ) ਕਾਰਨ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ. ਭੈਣ ਦੀ ਇਸ ਸੰਸਥਾ ਨੂੰ ਹਰ ਸੇਵਾ ਵਿੱਚ ਹਮੇਸ਼ਾਂ ਵੱਡੀ ਦੇਣ ਰਹੀ ਹੈ।ਉਨ੍ਹਾਂ ਕਿਹਾ ਕਿ ਸਾਡੀ ਸਾਰੀ ਸੰਸਥਾ ਉਨ੍ਹਾਂ ਦਾ ਦੇਣ ਕਦੇ ਦੇ ਨਹੀਂ ਸਕਦੀ.. ਸੰਸਥਾ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਹੈ। ਉਨ੍ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਸਾਡੀ ਭੈਣ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ। ਉਨ੍ਹਾਂ ਦੱਸਿਆ ਕਿ ਭੈਣ ਦਾ ਅੰਤਿਮ ਸੰਸਕਾਰ 16 ਜਨਵਰੀ ਦਿਨ ਵੀਰਵਾਰ ਨੂੰ ਪਿੰਡ ਬਾਹਗਾ ਵਿਖ਼ੇ ਕੀਤਾ ਜਾਵੇਗl