ਆਸ਼ਾਵਰਕਰ ਤੇ ਫੈਸਲੀਟੇਟਰ ਯੂਨੀਅਨ ਵਲੋ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ
ਗੁਰਦਾਸਪੁਰ 25 ਮਈ ( ਅਸ਼ਵਨੀ ) – ਆਸ਼ਾਵਰਕਰ ਅਤੇ ਫੈਸਲੀਟੇਟਰਜ ਯੂਨੀਅਨ ਪੰਜਾਬ ਜਿਲ੍ਹਾ ਗੁਰਦਾਸਪੁਰ ਵਲੋ ਸੀਟੂ ਆਗੂ ਮਾਇਆਧਾਰੀ ਅਤੇ ਪ੍ਰਧਾਨ ਦਵਿੰਦਰ ਕੋਰ ਦੀ ਅਗਵਾਈ ਵਿੱਚ ਸਿਵਲ ਸਰਜਨ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ । ਦਵਿੰਦਰ ਕੋਰ ਪ੍ਰਧਾਨ ਨੇ ਦੱਸਿਆ ਕਿ ਪਿੱਛਲੇ ਦੱਸ ਸਾਲ ਤੋ 20 ਹਜ਼ਾਰ ਦੇ ਕਰੀਬ ਆਸ਼ਾਵਰਕਰ ਤੇ ਫੈਸਲੀਟੇਟਰਜ ਕੰਮ ਕਰ ਰਹੀਆਂ ਹਨ ਪਰ ਸਰਕਾਰ ਵੱਲੋਂ ਕੋਈ ਤਨਖ਼ਾਹ ਜਾ ਬਝਵਾਂ ਭੱਤਾ ਨਹੀਂ ਦਿੱਤਾ ਜਾ ਰਿਹਾ ।ਸੀਟੂ ਆਗੂ ਨੇ ਸਰਕਾਰ ਤੋ ਮੰਗ ਕੀਤੀ ਕਿ ਆਸ਼ਾਵਰਕਰ ਤੇ ਫੈਸਲੀਟੇਟਰਜ ਨੂੰ ਪੱਕਾ ਕੀਤਾ ਜਾਵੇ ਅਤੇ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਉਂਦੇ ਹੋਏ ਸਮਾਜਿਕ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਇਸ ਦੇ ਨਾਲ ਹੀ ਮੈਡੀਕਲ ਅਤੇ ਮੋਬਾਇਲ ਭੱਤਾ ਦਿੱਤਾ ਜਾਵੇ । ਫੈਸਲੀਟੇਟਰਜ ਨੂੰ ਰਜਿਸਟਰ ਕੀਤਾ ਜਾਵੇ । ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀਆ ਮੰਗਾ ਪ੍ਰਵਾਨ ਕਰਕੇ ਲਾਗੂ ਕੀਤੀਆਂ ਜਾਣ ਨਹੀਂ ਤਾਂ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾਵੇਗਾ । ਇਸ ਮੋਕਾ ਤੇ ਹੋਰਣਾਂ ਤੋ ਇਲਾਵਾ ਮਨਜੀਤ ਕੋਰ , ਪਰਮਜੀਤ ਕੋਰ , ਕੁਲਵਿੰਦਰ ਕੋਰ , ਪਲਵਿੰਦਰ ਕੋਰ , ਹਰਜਿੰਦਰ ਕੋਰ , ਪ੍ਰਭਜੀਤ ਕੋਰ , ਰਜਿੰਦਰ ਕੋਰ ਅਤੇ ਸਰਬਜੀਤ ਕੋਰ ਆਦਿ ਹਾਜ਼ਰ ਸਨ ।








