ਗੜ੍ਹਦੀਵਾਲਾ 8 ਨਵੰਬਰ (ਚੌਧਰੀ /ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ ) : ਜਿਲ੍ਹਾ ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਕਪਤਾਨ ਕੁਲਵੰਤ ਸਿੰਘ ਹੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਸਬ ਡਵੀਜਨ ਟਾਂਡਾ ਰਾਜ ਕੁਮਾਰ ਬਜਾੜ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਥਾਣਾ ਗੜਦੀਵਾਲਾ ਦੇ ਮੁੱਖ ਅਫਸਰ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸਥਾਨਕ ਪੁਲਿਸ ਵਲ ਮੁਕੱਦਮਾ ਨੰਬਰ 83 ਮਿਤੀ 29-08-21021 ਜੁਰਮ 323, 324, 307,148,149 ਭ:ਦ ਵਿਚ ਨਾਮਜਦ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇਸ ਵਾਰ ਇੰਸ, ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮਿਤੀ ।5-08-2021 ਨੂੰ ਖੁਸਵੰਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਖਡਿਆਲ ਥਾਣਾ ਗੜਦੀਵਾਲਾ ਨੂੰ ਪਿੰਡ ਦੇ ਅਤੇ ਬਾਹਰੇ ਕੁਝ ਵਿਅਕਤੀਆਂ ਵਲੋਂ ਜ਼ਮੀਨੀ ਨੂੰ ਲੈ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਸੀ ਜਿਸ ਦੇ ਸਬੰਧ ਵਿਚ ਏ.ਐਸ.ਆਈ ਸਤਪਾਲ ਸਿੰਘ ਵਲੋਂ ਖੁਸ਼ਵੰਤ ਸਿੰਘ ਦੇ ਬਿਆਨ ਤੇ ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਤੇ ਵੱਖ ਵੱਖ ਧਾਰਾਵਾਂ ਹਨ ਮਿਤੀ 20-8-2011-ਨੂੰ ਮਾਮਲਾ ਦਰਜ ਕੀਤਾ ਸੀ ਜਿਸ ਸਬੰਧੀ ਪੁਲਿਸ ਵਲੋਂ ਮੁਕਤ ਦਿਨ ਤੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਸਬੰਧੀ ਪੁਲਿਸ ਵਲੋਂ ਉਕਤ ਮਾਮਲੇ ਵਿੱਚ ਨਾਮਜ਼ਦ ਸੁਖਵਿੰਦਰ ਕੁਮਾਰ ਉਰਫ਼ ਸਾਥੀ ਪੁੱਤਰ ਹਰਭਜਨ ਲਾਲ ਵਾਸੀ ਟਾਂਡਾ ਰੋੜ ਵਾਰਡ ਨੰਬਰ-1 ਗੜਦੀਵਾਲਾ ਨੂੰ ਗ੍ਰਿਫਤਾਰ ਕਰਕੇ ਮਾਨਯੋਗਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਬਾਕੀ ਦੋਸੀਆਂ ਦੀ ਭਾਲ ਕੀਤੀ ਜਾ ਰਹੀ ਹੈ
LATEST… ਇਰਾਦਾ ਕਤਲ ਤੇ ਵੱਖ ਵੱਖ ਧਾਰਾਵਾਂ ਚ ਨਾਮਜ਼ਦ ਇੱਕ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ
- Post published:November 8, 2021