Prime Punjab Times

Latest news
ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ADVERTISEMENT
You are currently viewing ਗੜਦੀਵਾਲਾ ਸ਼ਹਿਰ ਚ ਇੱਕ ਦੁਕਾਨ ਤੇ ਡਾਕਾ ਮਾਰਕੇ ਲੁੱਟਣ ਦੀ ਯੋਜਨਾ ਬਣਾ ਰਹੇ 7 ਲੋਕਾਂ ਨੂੰ ਹਥਿਆਰਾਂ ਸਮੇਤ ਪੁਲਿਸ ਨੇ ਦਬੋਚਿਆ

ਗੜਦੀਵਾਲਾ ਸ਼ਹਿਰ ਚ ਇੱਕ ਦੁਕਾਨ ਤੇ ਡਾਕਾ ਮਾਰਕੇ ਲੁੱਟਣ ਦੀ ਯੋਜਨਾ ਬਣਾ ਰਹੇ 7 ਲੋਕਾਂ ਨੂੰ ਹਥਿਆਰਾਂ ਸਮੇਤ ਪੁਲਿਸ ਨੇ ਦਬੋਚਿਆ

ਗੜ੍ਹਦੀਵਾਲਾ 24 ਮਾਰਚ (ਚੌਧਰੀ / ਪ੍ਰਦੀਪ ਕੁਮਾਰ )

: ਗੜਦੀਵਾਲਾ ਪੁਲਿਸ ਵਲੋਂ ਵੱਖ-ਵੱਖ ਧਾਰਾਵਾਂ 310(5) 310(4), 111 BNS. 25 ARMS Act ਅਤੇ 402, 399, IPC 25 ARMS Act ਤਹਿਤ 7 ਲੋਕਾਂ ਤੇ ਮੁਕਦਮਾ  ਦਰਜ ਕੀਤਾ ਹੈ।

ਪੁਲਿਸ ਐਫ ਆਈ ਆਰ ਮੁਤਾਬਕ ਐਸ ਆਈ ਸਤਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਸ਼ਿਫਟਿੰਗ ਨਾਕਾਬੰਦੀ ਦੇ ਸਬੰਧ ਵਿਚ ਅੱਡਾ ਰਾਂਮ ਟਟਵਾਲੀ ਥਾਣਾ ਗੜਦੀਵਾਲਾ ਮੋਜੂਦ ਸੀ ਤਾਂ ਵਕਤ ਕਰੀਬ 5:15 ਪੀ ਐਮ ਦਾ ਹੋਵੇਗਾ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਣਕੀਰਤ ਸਿੰਘ ਉਰਫ ਕੀਰਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਨੰਗਲ ਥਾਣਾ ਕਿਲਾ ਲਾਲ ਸਿੰਘ ਜਿਲਾ ਗੁਰਦਾਸਪੁਰ, ਹਰਵਿੰਦਰ ਸਿੰਘ ਉਰਫ ਮੋਨੂੰ ਪੁੱਤਰ ਕਮਲਜੀਤ ਸਿੰਘ ਵਾਸੀ ਕਰਨਾਣਾ ਥਾਣਾ ਸਦਰ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ, ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਕਰਨਾਣਾ ਥਾਣਾ ਸਦਰ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ, ਜਸਕੀਰਤ ਸਿੰਘ ਉਰਫ ਜੱਸ ਪੁੱਤਰ ਸੁਰਿੰਦਰ ਸਿੰਘ ਵਾਸੀ ਧੂਰੀਆ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ,ਜਗਜੀਤ ਸਿੰਘ ਉਰਫ ਰਿੱਕੀ ਪੁੱਤਰ ਸੁਰਜੀਤ ਵਾਸੀ ਅੱਬੋਵਾਲ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ,ਤਰਨਜੀਤ ਸਿੰਘ ਉਰਫ ਤਰਨ ਉਰਫ ਤੰਨੂੰ ਪੁੱਤਰ ਸਤਨਾਮ ਸਿੰਘ ਵਾਸੀ ਕੋਟਲਾ ਨੋਧਾ ਸਿੰਘ ਥਾਣਾ ਬੁੱਲੋਵਾਲ ਜਿਲਾ ਹੁਸਿਆਰਪੁਰ, ਗੁਰਸਰਨ ਸਿੰਘ ਉਰਫ ਗੋਰਾ ਪੁੱਤਰ ਜਗਜੀਵਨ ਸਿੰਘ ਵਾਸੀ ਕੋਟਲਾ ਨੋਧਾ ਸਿੰਘ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ ਜੋ ਮਾਰੂ ਨਜਾਇਜ ਹਥਿਆਰਾਂ ਦੀ ਨੋਕ ਤੇ ਸਗੰਠਤ ਅਪਰਾਧ ਕਰਨ ਦੇ ਆਦੀ ਹਨ ਜੋ ਉਪੋਰੋਕਤ ਸਾਰੇ ਇਸ ਵਕਤ ਆਪਣੇ ਜੇਲ ਵਿਚ ਬੈਠੇ ਸਾਥੀਆਂ ਦੇ ਕਹਿਣ ਤੇ ਮਾਰੂ ਨਜਾਇਜ ਹਥਿਆਰਾਂ ਨਾਲ ਲੈਸ ਹੋ ਕੇ ਮੁਹੱਲਾ ਰਣਜੀਤ ਗੜ ਦੇ ਨੇੜੇ ਧੂਸੀ ਬੰਨ ਪਰ ਬੀਆਵਣ ਜੰਗਲ ਵਾਲੇ ਪਾਸੇ ਬੈਠ ਕੇ ਗੜਦੀਵਾਲਾ ਸ਼ਹਿਰ ਵਿਚ ਕਿਸੇ ਦੁਕਾਨ ਪਰ ਡਾਕਾ ਮਾਰ ਕੇ ੳਸੁਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ ਜੋ ਰੇਡ ਕਰਨ ਤੇ ਉਕਤ ਸਾਰੇ ਵਿਅਕਤੀ ਕਾਬੂ ਕਰਕੇ ਇਹਨਾ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।

error: copy content is like crime its probhihated