ਗੜ੍ਹਦੀਵਾਲਾ 24 ਮਾਰਚ (ਚੌਧਰੀ / ਪ੍ਰਦੀਪ ਕੁਮਾਰ)
: ਗੜਦੀਵਾਲਾ ਵਿਖੇ ਇੱਕ ਦੁਕਾਨ ਤੇ ਡਾਕਾ ਮਾਰਕੇ ਲੁੱਟਣ ਦੀ ਯੋਜਨਾ ਬਣਾ ਰਹੇ 7 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗੜ੍ਹਦੀਵਾਲਾ ਪੁਲਿਸ ਨੇ ਕਾਬੂ ਕਰਕੇ ਵੱਖ-ਵੱਖ ਧਾਰਾਵਾਂ 310(5) 310(4), 111 BNS. 25 ARMS Act ਅਤੇ 402, 399, IPC 25 ARMS Act ਤਹਿਤ ਮੁਕਦਮਾ ਦਰਜ ਕੀਤਾ ਹੈ।
ਦੇਖੋ ਪੂਰੀ ਵੀਡੀਓ
https://youtu.be/VyStPInpBuI?si=19GFErfxrpnERTjK
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਟਾਂਡਾ ਦਵਿੰਦਰ ਸਿੰਘ ਨੇ ਦੱਸਿਆ ਕਿ ਐਸ.ਆਈ ਸਤਪਾਲ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਥਾਣਾ ਗੜਦੀਵਾਲਾ ਦੇ ਇਲਾਕਾ’ ਵਿੱਚ ਚੱਲ ਰਹੀ ਚੈਕਿੰਗ ਦੌਰਾਨ ਅੱਡਾ ਰਾਮ ਟਟਵਾਲੀ ਥਾਣਾ ਗੜਦੀਵਾਲਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਨਕੀਰਤ ਸਿੰਘ ਉਰਫ ਕੀਰਤ ਪੁੱਤਰ ਜਸਵਿੰਦਰ ਸਿੰਘ ਵਾਸੀ ਨੰਗਲ ਥਾਣਾ ਕਿਲਾ ਲਾਲ ਸਿੰਘ ਜਿਲ੍ਹਾ ਗੁਰਦਾਸਪੁਰ (ਬਟਾਲਾ), ਜਸਕੀਰਤ ਸਿੰਘ ਉਰਫ ਜੱਸ ਪੁੱਤਰ ਸੁਰਿੰਦਰ ਸਿੰਘ ਵਾਸੀ ਧੁਰੀਆ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ, ਜਗਜੀਤ ਸਿੰਘ ਉਰਫ ਰਿੱਕੀ ਪੁੱਤਰ ਸੁਰਜੀਤ ਸਿੰਘ ਵਾਸੀ ਅੱਭੋਵਾਲ ਥਾਣਾ ਹਰਿਆਣਾ ਜਿਲ੍ਹਾ ਹੁਸ਼ਿਆਰਪੁਰ, ਤਰਨਜੀਤ ਸਿੰਘ ਉਰਫ ਤਰਨ ਉਰਫ ਤਨੂੰ ਪੁੱਤਰ ਸਤਨਾਮ ਸਿੰਘ ਵਾਸੀ ਕੋਟਲਾ ਨੋਧ ਸਿੰਘ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿਆਰਪੁਰ, ਗੁਰਸ਼ਰਨ ਸਿੰਘ ਉਰਫ ਗੋਰਾ ਪੁੱਤਰ ਜਗਜੀਵਨ ਸਿੰਘ ਵਾਸੀ ਕੋਟਲਾ ਨੋਧ ਸਿੰਘ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿਆਰਪੁਰ, ਹਰਵਿੰਦਰ ਸਿੰਘ ਉਰਫ ਮੈਨੂੰ ਪੁੱਤਰ ਕਮਲਜੀਤ ਸਿੰਘ ਵਾਸੀ ਕਰਨਾਣਾ ਥਾਣਾ ਸਦਰ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਕਰਨਾਣਾ ਥਾਣਾ ਸਦਰ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੋ ਮਾਰੂ ਹਥਿਆਰਾ ਦੀ ਨੋਕ ਤੇ ਸੰਗਠਿਤ ਅਪਰਾਧ ਕਰਨ ਦੇ ਆਦੀ ਹਨ ਅਤੇ ਇਸ ਵਕਤ ਆਪਣੇ ਜੇਲ ਵਿੱਚ ਬੈਠੇ ਸਾਥੀ ਦੇ ਕਹਿਣ ਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਮੁਹੱਲਾ ਰਣਜੀਤਗੜ੍ਹ ਧੂਸੀ ਬੰਨ ਜੰਗਲ ਵਾਲੇ ਪਾਸੇ ਬੈਠੇ ਹਨ ਅਤੇ ਸ਼ਹਿਰ ਵਿੱਚ ਡਾਕਾ ਮਾਰ ਕੇ ਕਿਸੇ ਦੁਕਾਨ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਜਿਸਤੇ ਐਸ.ਆਈ ਸਤਪਾਲ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਸਮੇਤ ਪੁਲਿਸ ਪਾਰਟੀ ਦੇ ਮੁੱਖਬਰ ਖਾਸ ਵੱਲੋਂ ਦੱਸੀ ਜਗ੍ਹਾ ਪਰ ਰੇਡ ਕੀਤਾ ਜਿੱਥੇ ਉਕਤ ਸਾਰੇ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤਾਨ ਦੋਸ਼ੀਆਨ ਪਾਸੋਂ ਪਿਸਟਲ 32 ਬੋਰ BERETTA CAL 7.65 Made in Italy No. 54372,ਖੰਡਾ ਲੋਹਾ,ਗੰਡਾਸੀ ਲੋਹਾ,ਕਿਰਪਾਨ ਲੋਹਾ, ਕਿਰਚ ਆਦਿ ਦੀ ਰਿਕਵਰੀ ਕੀਤੀ ਗਈ। ਗਿਫਤਾਰ ਕੀਤੇ ਗਏ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।








