Prime Punjab Times

Latest news
ਬੇਗਮਪੁਰਾ ਟਾਈਗਰ ਫੋਰਸ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਭੇਜਿਆ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ! ਸਸਸ ਸਮਾਰਟ ਸਕੂਲ ਕਮਾਹੀ ਦੇਵੀ ਵੱਲੋਂ ਬਾਰਵੀਂ ਜਮਾਤ 'ਚ ਇਸ ਵਾਰ ਵੀ ਸਿਰਜਿਆ ਇਤਿਹਾਸ,ਹਾਸਿਲ ਕੀਤੀਆਂ 4 ਮੈਰਿਟਾਂ .ਏ.ਵੀ ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਤ-ਪ੍ਰਤੀਸ਼ਤ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਲੋੜਵੰਦ ਵਿਦਿਆਰਥੀਆਂ ਲਈ ਰਾਸ਼ੀ ਦਾਨ ਕੀਤੀ ਗਈ ਸਿਵਲ ਡਿਫੈਂਸ ਤਹਿਤ ਜ਼ਿਲ੍ਹੇ ‘ਚ ਵੱਡੇ ਪੱਧਰ ‘ਤੇ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ : ਆਸ਼ਿਕਾ ਜੈਨ 55 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਦਮਪੁਰ ਏਅਰ ਬੇਸ ਪਹੁੰਚੇ.. 'ਖੋਜ ਵਿਧੀ ਅਤੇ ਖਿਡਾਰੀਆਂ ਦੀ ਜੀਵਨ ਸ਼ੈਲੀ' ਵਿਸ਼ੇ ਉਤੇ ਰਾਸ਼ਟਰੀ ਸੈਮੀਨਾਰ ਕਰਵਾਇਆ NDPS ਐਕਟ ਅਤੇ ਚੋਰੀ ਦੇ ਕੇਸ ਤਹਿਤ 02 ਦੋਸ਼ੀ ਕਾਬੂ ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਗੜਦੀਵਾਲਾ ਨੇ ਆਪਣੀਆਂ ਮੰਗਾਂ ਸਬੰਧੀ ਸੌਂਪਿਆ ਮੰਗ ਪੱਤਰ

Home

ADVERTISEMENT
ADVERTISEMENT ADVTISEMENT ADVERTISEMENT ADVERTISEMENT
You are currently viewing *ਜ਼ਿਲ੍ਹੇ ਵਿੱਚ ਕਣਕ ਦੀ ਨਿਰਵਿਘਨ ਖ਼ਰੀਦ, 65259 ਮੀਟਰਕ ਟਨ ਫਸਲ ਦੀ ਆਮਦ, ਹੁਣ ਤੱਕ 63354 ਮੀਟਰਕ ਟਨ ਕਣਕ ਦੀ ਹੋਈ ਖ਼ਰੀਦ : ਡਿਪਟੀ ਕਮਿਸ਼ਨਰ*

*ਜ਼ਿਲ੍ਹੇ ਵਿੱਚ ਕਣਕ ਦੀ ਨਿਰਵਿਘਨ ਖ਼ਰੀਦ, 65259 ਮੀਟਰਕ ਟਨ ਫਸਲ ਦੀ ਆਮਦ, ਹੁਣ ਤੱਕ 63354 ਮੀਟਰਕ ਟਨ ਕਣਕ ਦੀ ਹੋਈ ਖ਼ਰੀਦ : ਡਿਪਟੀ ਕਮਿਸ਼ਨਰ*

ਹੁਸ਼ਿਆਰਪੁਰ 23 ਅਪ੍ਰੈਲ (ਪ੍ਰਾਈਮ ਪੰਜਾਬ ਟਾਈਮਜ਼ ) 

ਕਿਸਾਨਾਂ ਦੇ ਖਾਤੇ ਵਿੱਚ ਕੀਤੀ ਗਈ 103.15 ਕਰੋੜ ਰੁਪਏ ਦੀ ਅਦਾਇਗੀ, ਸੁਚਾਰੂ ਢੰਗ ਨਾਲ ਖ਼ਰੀਦ ਪ੍ਰਕਿਰਿਆ ਨੇਪਰੇ ਚੜ੍ਹਾਉਣ ਲਈ ਕੀਤੇ ਪੁਖ਼ਤਾ ਪ੍ਰਬੰਧ

ਐਸ.ਡੀ.ਐਮ. ਨੂੰ ਸਮੁੱਚੀ ਖਰੀਦ ਪ੍ਰਕਿਰਿਆ ’ਤੇ ਨਿਰੰਤਰ ਨਜ਼ਰਸਾਨੀ ਕਰਨ ਦੇ ਨਿਰਦੇਸ਼

: ਜ਼ਿਲ੍ਹੇ ਵਿੱਚ ਖ਼ਰੀਦ ਪ੍ਰਕਿਰਿਆ ਨਿਰਵਿਘਨ ਚੱਲ ਰਹੀ ਹੈ, ਮੰਡੀਆਂ ਵਿੱਚ 65259 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ,ਜਿਸ ਵਿੱਚੋਂ 63354 ਮੀਟਰਕ ਟਨ, ਭਾਵ 97 ਫੀਸਦ, ਸਬੰਧਤ ਏਜੰਸੀਆਂ ਵੱਲੋਂ ਖਰੀਦੀ ਜਾ ਚੁੱਕੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਖ਼ਰੀਦ ਕੇਂਦਰਾਂ ’ਤੇ ਸਾਰੇ ਭਾਈਵਾਲਾਂ ਦੀ ਸਹੂਲਤ ਲਈ ਲੋੜੀਂਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਉਪ- ਮੰਡਲ ਮੈਜਿਸਟਰੇਟਾਂ ਨੂੰ ਖ਼ਰੀਦ ਪ੍ਰਕਿਰਿਆ ’ਤੇ ਲਗਾਤਾਰ ਨਜ਼ਰ ਰੱਖਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਲੋੜ ਪੈਣ ’ਤੇ ਤੁਰੰਤ ਕੰਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਏਜੰਸੀਆਂ ਕੋਲ ਪਹਿਲਾਂ ਹੀ ਕਾਫ਼ੀ ਗਿਣਤੀ ਵਿੱਚ ਬਾਰਦਾਨਾ ਅਤੇ ਤਰਪਾਲਾਂ ਉਪਲਬਧ ਹਨ ਤਾਂ ਜੋ ਕਿਸੇ ਵੀ ਕੀਮਤ ’ਤੇ ਲਿਫਟਿੰਗ ਦੇ ਕੰਮ ਕੋਈ ਅੜਿੱਕਾ ਨਾ ਪਵੇ, ਅਤੇ ਨਾਲ ਹੀ ਨਿਰਧਾਰਤ ਸਮੇਂ ਦੇ ਅੰਦਰ ਫਸਲ ਦੀ ਲਿਫਟਿੰਗ ਵੀ ਕੀਤੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਸਬੰਧਤ ਏਜੰਸੀਆਂ ਨੇ ਮੰਡੀਆਂ ਤੋਂ 13822 ਮੀਟਰਕ ਟਨ ਫਸਲ ਦੀ ਲਿਫਟਿੰਗ ਕੀਤੀ ਹੈ ,ਜੋ ਕਿ 72 ਘੰਟਿਆਂ ਦੀ ਦਿੱਤੀ ਗਈ ਸਮਾਂ ਸੀਮਾ ਦਾ ਲਗਭਗ 124 ਫੀਸਦ ਹੈ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਹ ਵੀ ਦੱਸਿਆ ਕਿ ਖਰੀਦ ਦੇ ਅਗਲੇ 48 ਘੰਟਿਆਂ ਦਰਮਿਆਨ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ 103.15 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 103.15 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਨਗ੍ਰੇਨ, ਮਾਰਕਫੈੱਡ, ਪਨਸਪ, ਵੇਅਰਹਾਊਸ ਅਤੇ ਐਫ.ਸੀ.ਆਈ. ਨਾਮਕ ਏਜੰਸੀਆਂ ਜ਼ਿਲ੍ਹੇ ਦੀਆਂ 65 ਮੰਡੀਆਂ ਅਤੇ ਦੋ ਅਸਥਾਈ ਯਾਰਡਾਂ ’ਤੇ ਵੀ ਕਿਸਾਨਾਂ ਦੀ ਫਸਲ ਦੀ ਖਰੀਦ ਕਰ ਰਹੀਆਂ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਖ਼ਰੀਦ ਦੀ ਮੌਜੂਦਾ ਗਤੀ ਦਾ ਜਾਇਜ਼ਾ ਲੈਣ ਲਈ ਮੰਡੀਆਂ ਦਾ ਨਿਯਮਤ ਦੌਰਾ ਕਰਨ ਦੇ ਨਿਰਦੇਸ਼ ਵੀ ਦਿੱਤੇ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸਿਰਫ਼ ਸੁੱਕੀ ਫਸਲ ਲਿਆਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਫਸਲ ਦੀ ਨਵੀਂ ਆਮਦ ਲਈ ਜਗਹ ਬਣਾਉਣ ਲਈ ਲਿਫਟਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ।

ਕੈਪਸ਼ਨ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਬੁੱਧਵਾਰ ਨੂੰ ਜ਼ਿਲ੍ਹੇ ਵਿੱਚ ਚੱਲ ਰਹੇ ਕਣਕ ਖਰੀਦ ਕਾਰਜਾਂ ਦੇ ਵੇਰਵੇ ਦਿੰਦੇ ਹੋਏ।

error: copy content is like crime its probhihated