ਗੁਰਦਾਸਪੁਰ 12 ਨਵੰਬਰ ( ਅਸ਼ਵਨੀ ) :- ਸਪੇਨ ਭੇਜਣ ਦੇ ਨਾ ਤੇ ਦਾ 12 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਘੁੰਮਣ ਕਲਾਂ ਦੀ ਪੁਲਿਸ ਵੱਲੋਂ ਇਕ ਅੋਰਤ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਕਸ਼ਮੀਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਮੁਗਲ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਬਲਬੀਰ ਕੋਰ ਪਤਨੀ ਬਲਵੰਤ ਸਿੰਘ , ਮਨਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਬਲਵੰਤ ਸਿੰਘ ਵਾਸੀਆਨ ਅਮਿ੍ਰਤਸਰ ਨੇ ਉਸ ਦੇ ਲੜਕੇ ਅਮਰਜੀਤ ਸਿੰਘ ਅਤੇ ਰਜਿੰਦਰ ਸਿੰਘ ਅਤੇ ਬਲਜੀਤ ਸਿੰਘ ਨੂੰ ਸਪੇਨ ਭੇਜਣ ਲਈ 12 ਲੱਖ ਰੁਪਏ ਲਏ ਸਨ ਪਰ ਸਪੇਨ ਭੇਜਣ ਦੀ ਬਜਾਏ ਇੰਨਾ ਨੂੰ ਦੁਬਈ ਭੇਜ ਦਿੱਤਾ ਜੋ ਇਕ ਮਹੀਨਾ ਖੱਜਲ ਖ਼ੁਆਰ ਹੋਕੇ ਵਾਪਿਸ ਆਪਣੇ ਘਰ ਆਏ ਹਨ ਇਸ ਤਰਾ ਉਸ ਨਾਲ ਠੱਗੀ ਮਾਰੀ ਹੈ । ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦਸਿਆਂ ਕਿ ਕਸ਼ਮੀਰ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਕਲਾਨੋਰ ਵੱਲੋਂ ਕਰਨ ਉਪਰੰਤ ਉਕਤ ਤਿੰਨਾ ਦੇ ਵਿਰੁੱਧ ਧਾਰਾ 420 ਅਤੇ 34 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
LATEST..ਸਪੇਨ ਭੇਜਣ ਦੇ ਨਾਂ ਤੇ 12 ਲੱਖ ਦੀ ਠੱਗੀ,ਇੱਕ ਔਰਤ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ
- Post published:November 12, 2021