ਗੁਰਦਾਸਪੁਰ 12 ਨਵੰਬਰ ( ਅਸ਼ਵਨੀ ) :- ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਨਬਾਲਗ਼ ਲੜਕੀ ਦੀ ਸ਼ਿਕਾਇਤ ਤੇ ਉਸ ਨਾਲ ਜ਼ਬਰਦਸਤੀ ਕਰਨ ਦੇ ਦੋਸ਼ ਵਿੱਚ ਦੋ ਵਿਰੁੱਧ ਮਾਮਲ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਪੀੜਤ ਲੜਕੀ ਵੱਲੋਂ ਦਿੱਤੇ ਬਿਆਨ ਅਨੁਸਾਰ ਕਰੀਬ ਦੋ ਮਹੀਨੇ ਪਹਿਲਾ ਜਦੋਂ ਉਹ ਆਪਣੇ ਪਰਿਵਾਰ ਸਮੇਤ ਆਪਣੇ ਡੇਰੇ ਵਿੱਚ ਸੁੱਤੇ ਹੋਏ ਸਨ ਤਾਂ ਰਾਤ ਕਰੀਬ 10/11 ਵਜੇ ਇਕ ਲੜਕਾ ਮੋਟਰ-ਸਾਈਕਲ ਤੇ ਸਵਾਰ ਹੋ ਕੇ ਆਇਆ ਤੇ ਉਸ ਨਾਲ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਡੇਰੇ ਵਿੱਚ ਲੇ ਗਿਆ ਤੇ ਉਸ ਦੀ ਮਰਜ਼ੀ ਦੇ ਬਿਨਾ ਉਸ ਨਾਲ ਜ਼ਬਰਦਸਤੀ ਕੀਤੀ ਜਦੋਕਿ ਇਕ ਲੜਕਾ ਡੇਰੇ ਦੇ ਬਾਹਰ ਨਿਗਰਾਨੀ ਤੇ ਰਿਹਾ ਬਾਅਦ ਵਿੱਚ ਉਸ ਨੂੰ ਦੋਵਾਂ ਲੜਕਿਆਂ ਨੇ ਧਮਕੀ ਦਿੱਤੀ ਕਿ ਜੇਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਣੋ ਮਾਰ ਦਿੱਤਾ ਜਾਵੇਗਾ । ਤਫਤੀਸ਼ੀ ਅਫਸਰ ਇੰਸਪੈਕਟਰ ਸੀਮਾ ਨੇ ਦੱਸਿਆਂ ਕਿ ਪੀੜਤ ਲੜਕੀ ਦੇ ਬਿਆਨ ਤੇ ਪੁਲਿਸ ਵੱਲੋਂ ਦੋ ਵਿਰੁੱਧ ਧਾਰਾ 376 ,506 ,120 ਬੀ ਅਤੇ ਪਾਸਕੋ ਐਕਟ 2012 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

ਵੱਡੀ ਖਬਰ ..ਨਬਾਲਿਗ ਲੜਕੀ ਨਾਲ ਜ਼ਬਰਦਸਤੀ ਕਰਨ ਦੇ ਦੋਸ਼ ‘ਚ ਦੋ ਵਿਰੁੱਧ ਮਾਮਲਾ ਦਰਜ
- Post published:November 12, 2021
You Might Also Like

ਲੁਟੇਰਿਆਂ ਨੇ ਪੈਟਰੋਲ ਪੰਪ ਤੇ ਖੜਾ ਟਰੈਕਟਰ ਕੀਤਾ ਚੋਰੀ

ਖਾਲਸਾ ਕਾਲਜ ਗੜ੍ਹਦੀਵਾਲਾ ਦੇ ਸਟਾਫ਼ ਵਲੋਂ……

ਦਸੂਹਾ : ਫੈਕਟਰੀ ਦੇ ਸਾਮ੍ਹਣੇ ਖੜਾ ਲੋਡ ਕੈਂਟਰ ਚੋਰੀ ਕਰਕੇ ਲੈ ਜਾਣ ਤੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ

*24 ਬੋਤਲਾਂ ਨਜਾਇਜ ਸਰਾਬ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ*
